ਪ੍ਰਿੰਸ ਰੋਪਿਡ ‘ਚ ਆਤਿਸਬਾਜ਼ੀ ਦਾ ਲੋਕਾਂ ਨੇ ਅਨੰਦ ਮਾਣਿਆ
ਵੈਨਕੂਵਰ, (ਸਮਾਜ ਵੀਕਲੀ) ( ਮਲਕੀਤ ਸਿੰਘ)- ‘ ‘ਕੈਨੇਡਾ ਡੇਅ’ ਦੇ ਮੌਕੇ ‘ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਸਮੇਤ ਵੈਨਕੂਵਰ ਮਹਾਂਨਗਰ ‘ਚ ਸਥਿਤ ਡਾਊਨ ਟਾਊਨ ਵਿਚ ਵੀ ਵੱਡੀ ਗਿਣਤੀ ‘ਚ ਇਕੱਤਰ ਹੋਏ ਕੈਨੇਡੀਅਨ ਵਲੋ ਜਸਨ ਮਨਾਏ ਜਾਣ ਦੀ ਸੂਚਨਾਵਾਂ ਹਨ। ਇਸ ਸਬੰਧ ਵਿੱਚ ਬਹੁਗਿਣਤੀ ਕੈਨੇਡੀਅਨ ਲੋਕਾਂ ਦੀ ਆਮਦ ਨਾਲ ਵੈਨਕੂਵਰ ਦੀਆਂ ਚੋਣਵੀਆਂ ਸੜਕਾਂ ਅਤੇ ਪਾਰਕਾਂ ‘ਚ ਰੌਣਕਾ ਵਾਲਾ ਮਾਹੌਲ ਸਿਰਜਿਆ ਨਜ਼ਰੀ ਪਿਆ। ਖੁਸ਼ੀ ਦੇ ਰੌਅ ‘ਚ ਮਗਨ ਕੁਝ ਕੈਨੇਡੀਅਨ ਆਪੋ- ਆਪਣੇ ਵਾਹਨਾਂ ‘ਤੇ ਕੈਨੇਡਾ ਦਾ ਕੌਮੀ ਝੰਡਾ ਲਗਾ ਕੇ ਵਾਹਨਾ ਸਮੇਤ ਵੱਖ-ਵੱਖ ਰਸਤਿਆਂ ‘ਤੇ ‘ਗੇੜੀਆਂ’ ਕੱਢਦੇ ਵੀ ਨਜ਼ਰੀ ਪਏ।
ਇਸੇ ਤਰ੍ਹਾਂ ਬ੍ਰਿਟਿਸ਼ ਕੌਲੰਬੀਆ ਦੇ ਖੂਬਸੂਰਤ ਪਹਾੜਾਂ ‘ਚ ਘਿਰੇ ਪ੍ਰਿੰਸ ਰੋਪਿਡ ਸ਼ਹਿਰ ਦੇ ਵਸਨੀਕ ਲੋਕਾਂ ਵੱਲੋ ਵੀ ‘ਕੈਨੇਡਾ ਡੇਅ’ ਦੇ ਮੌਕੇ ‘ਤੇ ਜਸ਼ਨਾ ਦਾ ਆਯੋਜਿਨ ਕੀਤਾ ਗਿਆ। ਇਸੇ ਸਬੰਧ ਵਿੱਚ ਉਥੋਂ ਦੇ ਪੈਸਿਟਿਕ ਮਰਾਈਨਜ਼ ਮੈਮੋਰੀਅਲ ਪਾਰਕ ‘ਚ ਦੇਰ ਰਾਤ ਤੀਕ ਇਕੱਤਰ ਹੋਏ ਸ਼ਹਿਰ ਵਾਸੀਆਂ ਵੱਲੋਂ ਜਿੱਥੇ ਕਿ ਇੱਕ ਦੂਜੇ ਨੇ ਵਧਾਈਆਂ ਦਿੱਤੀਆਂ ਗਈਆਂ ਉੱਥੇ ਆਤਸ਼ਬਾਜੀ ਦੇ ਰੌਣਕਮਈ ਮਾਹੌਲ ਦਾ ਆਨੰਦ ਵੀ ਮਾਣਿਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly