ਸਾਹਿਤਕਾਰ ਧਰਮ ਪਾਲ ਪੈਂਥਰ ਦੀ ਨਵ-ਪ੍ਰਕਾਸ਼ਿਤ ਪੁਸਤਕ “ਵਿਵਸਥਾ ਪਰਿਵਰਤਨ” ‘ਤੇ ਵਿਚਾਰ ਗੋਸ਼ਟੀ ਤੇ ਘੁੰਡ ਚੁਕਾਈ ਸਮਾਗਮ ਆਯੋਜਿਤ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) –ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰਜਿ. ਅਤੇ ਲੋਕ ਸਾਹਿਤ ਕਲਾ ਕੇਂਦਰ, ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਸਾਂਝੇ ਤੌਰ ਤੇ “ਮਹਾਮਾਨਵ ਤਥਾਗਤ ਬੁੱਧਾ ਜੀ” ਨੂੰ ਸਮਰਪਿਤ ਸਾਹਿਤਕਾਰ ਧਰਮ ਪਾਲ ਪੈਂਥਰ ਦੀ ਨਵ-ਪ੍ਰਕਾਸ਼ਿਤ ਪੁਸਤਕ “ਵਿਵਸਥਾ ਪਰਿਵਰਤਨ” ‘ਤੇ ਵਿਚਾਰ ਗੋਸ਼ਟੀ ਤੇ ਘੁੰਡ ਚੁਕਾਈ ਸਮਾਗਮ ਆਯੋਜਿਤ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਡਾ. ਐਸ. ਐਲ. ਵਿਰਦੀ ਐਡਵੋਕੇਟ , ਬਲਦੇਵ ਰਾਜ ਬੱਧਣ, ਡਾ. ਰਾਮ ਮੂਰਤੀ, ਚਮਨ ਲਾਲ ਚਣਕੋਆ, ਡਾ. ਭੁਪਿੰਦਰ ਕੌਰ, ਡਾ. ਪਰਮਜੀਤ ਸਿੰਘ ਮਾਨਸਾ, ਗਜ਼ਲਗੋ ਸੁਰਜੀਤ ਸਾਜਨ, ਪ੍ਰਿੰਸੀਪਲ ਮੈਡਮ ਪ੍ਰੋਮਿਲਾ ਅਰੋੜਾ, ਡਾ. ਇੰਦਰਜੀਤ ਕਜਲਾ, ਪ੍ਰਿੰਸੀਪਲ ਤੀਰਥ ਰਾਮ ਬਸਰਾ, ਡਾ. ਚੰਦਰ ਕਾਂਤਾ, ਸੀਨੀਅਰ ਈ ਡੀ ਪੀ ਐਮ ਭਾਰਤ ਸਿੰਘ, ਡਿਪਟੀ ਐਫ ਐਂਡ ਸੀ ਏ ਓ ਦਿਲਬਾਗ਼ ਸਿੰਘ, ਸ਼ਹਿਬਾਜ਼ ਖਾਨ, ਮੈਡਮ ਪਾਲ ਕੌਰ ਪੈਂਥਰ ਅਤੇ ਪੁਸਤਕ ਦੇ ਲੇਖਕ ਧਰਮ ਪਾਲ ਪੈਂਥਰ ਆਦਿ ਨੇ ਸਾਂਝੇ ਤੌਰ ਤੇ ਕੀਤੀ ਮੰਚ ਸੰਚਾਲਨ ਦੀ ਭੂਮਿਕਾ ਸੁਸਾਈਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਪ੍ਰਚਾਰ ਸਕੱਤਰ ਨਿਰਵੈਰ ਸਿੰਘ ਨੇ ਕੀਤੀ।

ਪ੍ਰਧਾਨਗੀ ਮੰਡਲ ਵਲੋਂ ਪੁਸਤਕ “ਵਿਵਸਥਾ ਪਰਿਵਰਤਨ” ਦੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਤੇ ਡਾ. ਪਰਮਜੀਤ ਸਿੰਘ ਮਾਨਸਾ, ਡਾ. ਭੁਪਿੰਦਰ ਕੌਰ, ਪ੍ਰਿੰਸੀਪਲ ਤੀਰਥ ਰਾਮ ਬਸਰਾ, ਸਾਹਿਤਾਕਰ ਚਮਨ ਲਾਲ ਚਣਕੋਆ ਅਤੇ ਡਾ. ਰਾਮ ਮੂਰਤੀ ਨੇ ਸਾਂਝੇ ਤੌਰ ਤੇ ਲੇਖਕ ਧਰਮ ਪਾਲ ਪੈਂਥਰ ਅਤੇ ਪੁਸਤਕ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੈਂਥਰ ਅੰਬੇਡਕਰੀ ਮਿਸ਼ਨਰੀ ਵਿਚਾਰਧਾਰਾ ਨੂੰ ਮੰਨਣ ਵਾਲਾ ਹੈ ਅਤੇ ਜਮੀਨੀ ਤੌਰ ਤੇ ਲੋਕਾਂ ਨਾਲ ਜੁੜਿਆ ਹੋਇਆ ਹੈ ਜੋ ਸਮਾਜ ਵਿੱਚ ਵਾਪਰ ਰਿਹਾ ਹੈ ਉਸ ਨੂੰ ਡੂੰਘਾਈ ਨਾਲ ਵਰਨਣ ਕਰਦਾ ਹੈ।
ਸਾਹਿਤਾਕਰ ਡਾ. ਐਸ. ਐਲ. ਵਿਰਦੀ ਐਡਵੋਕੇਟ ਨੇ ਪੁਸਤਕ ਉੱਪਰ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਮਾਜ ਵਿੱਚ ਢੇਰ ਸਾਰੀਆਂ ਸਮੱਸਿਆਵਾਂ ਜਿਵੇਂ ਜਾਤਪਾਤ , ਛੂਆਛਾਤ, ਰੰਗ ਨਸਲ, ਕਰਮਕਾਂਡ, ਇਲਾਕਾਵਾਦ, ਮਜ਼੍ਹਬੀ ਕੱਟੜਵਾਦ ਆਦਿ ਤੋਂ ਇਲਾਵਾ ਗਰੀਬੀ, ਬੇਰੁਜਗਾਰੀ, ਭੁੱਖਮਰੀ ਅਤੇ ਵੱਧ ਰਹੀ ਜਨਸੰਖਿਆ ਆਦਿ ਹਨ ਕਵੀ ਵਿਵਸਥਾ ਪਰਿਵਰਤਨ ਪੁਸਤਕ ਦੇ ਮਾਧਿਅਮ ਤੋਂ ਇਨ੍ਹਾਂ ਸਮੱਸਿਆਵਾਂ ਨੂੰ ਉਭਾਰਦਾ ਹੀ ਨਹੀਂ ਸਗੋਂ ਹੱਲ ਵੀ ਦੱਸਦਾ ਹੈ ਕਿ ਇਨ੍ਹਾਂ ਨੂੰ ਦੂਰ ਕੀਤੇ ਬਿਨਾ ਦੇਸ਼ ਤਰੱਕੀ ਨਹੀਂ ਕਰ ਸਕਦਾ।

ਇਸ ਮੌਕੇ ਤੇ ਮਿਸ਼ਨਰੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਕਵੀ ਰਾਜੇਸ਼ ਕੈਂਥ ਭਬਿਆਣਾ, ਵਿਜੈ ਗੁਣਾਚਾਰ, ਬਲਵਿੰਦਰ ਸਿੰਘ ਪੁਆਰ, ਰਵੀ ਸ਼ਰਨ ਫਿਲ਼ੌਰੀਆ ਅਤੇ ਰੌਸ਼ਨ ਭਾਰਤੀ, ਬਲਵੰਤ ਸਿੰਘ ਬੱਲ, ਅਸ਼ਵਨੀ ਜੋਸ਼ੀ, ਰੱਤੂ ਰੰਧਾਵੇ ਵਾਲਾ, ਸ਼ਹਿਬਾਜ਼ ਖ਼ਾਨ, ਰਣਜੀਤ ਸਪਨਾ, ਮਨਜਿੰਦਰ ਕਮਲ, ਚੰਨ ਮੋਮੀ, ਰਸ਼ਪਾਲ ਕੌਰ, ਗੁਰਨਾਮ ਸਿੰਘ ਟਿੰਕੂ, ਬਲਰਾਜ ਕੁਹਾੜਾ, ਕੰਵਰ ਇਕ਼ਬਾਲ, ਜ਼ੈਲਦਾਰ ਸਿੰਘ ਹਸਮੁਖ, ਅਵਤਾਰ ਸਿੰਘ , ਦੀਸ਼ ਦਬੁਰਜੀ, ਆਦਿ ਨੇ ਆਪੋ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਸਟੇਟ ਐਵਾਰਡੀ ਰੋਸ਼ਨ ਖੈੜਾ, ਐਡਵੋਕੇਟ ਚਰਨਜੀਤ ਪੁਆਰੀ, ਐਡਵੋਕੇਟ ਚਰਨਜੀਤ ਸਿੰਘ ਗੜ੍ਹਾ ਫਿਲੌਰ, ਸੰਤੋਖ ਸਿੰਘ ਮੱਲ੍ਹੀ, ਲੈਕ: ਬੰਸੋ ਦੇਵੀ, ਇੰਜ: ਦਰਸ਼ਨ ਲਾਲ, ਸੋਹਣ ਬੈਠਾ , ਰਵਿੰਦਰ ਕੁਮਾਰ, ਰਾਜੇਸ਼ ਕੁਮਾਰ, ਉਮਾ ਸ਼ੰਕਰ ਸਿੰਘ, ਅਸ਼ੋਕ ਕੁਮਾਰ, ਅਰਵਿੰਦ ਕੁਮਾਰ ਇੰਜੀ: ਜਗਦੀਸ਼ ਸਿੰਘ, ਸੁਰੇਸ਼ ਚੰਦਰ ਬੋਧ, ਕਾਮਰੇਡ ਅਮਰੀਕ ਸਿੰਘ, ਮਾਸਟਰ ਗੁਰਬਚਨ ਰਾਮ , ਕੁਲਵੰਤ ਸਿੰਘ, ਪ੍ਰਧਾਨ ਸੋਨੂ, ਸਾਵਨ, ਜਸਵਿੰਦਰ ਸਿੰਘ ਖੋਜੇਵਾਲ, ਹੰਸ ਰਾਜ ਬਸੀ, ਬਲਵੰਤ ਸਿੰਘ ਮੋਹਾਲੀ, ਜਗਜੀਵਨ ਵਿਰਕ,ਸੰਤੋਖ ਰਾਮ ਜਨਾਗਲ, ਪੂਰਨ ਚੰਦ ਬੋਧ, ਨਿਰਮਲ ਸਿੰਘ, ਧਰਮਵੀਰ ਅੰਬੇਡਕਰੀ, ਅਮਰਜੀਤ ਸਿੰਘ ਮੱਲ, ਦੇਸ ਰਾਜ, ਰਵਿੰਦਰ ਕੁਮਾਰ, ਡਾ. ਜਨਕ ਰਾਜ ਭੁਲਾਣਾ, ਪਰਮਜੀਤ ਪਾਲ, ਰਾਮ ਮੂਰਤੀ, ਰੂਪ ਲਾਲ, ਦੇਸ ਰਾਜ, ਨਰੇਸ਼ ਕੁਮਾਰ, ਪ੍ਰਨੀਸ਼ ਕੁਮਾਰ ਮੈਡਮ ਪਾਲ ਕੌਰ ਪੈਂਥਰ, ਲੱਖੀ ਬਾਬੂ ਅਤੇ ਜਗਜੀਤ ਕੁਮਾਰ ਆਦਿ ਨੇ ਉਕਤ ਸਾਹਿਤਕ ਸਮਾਗਮ ਨੂੰ ਸਫਲ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਾਲ ਰੋਟੀ
Next articleਆਮ ਆਦਮੀ ਪਾਰਟੀ ਵਿਚ ਪਿੰਡ ਮਾਲੋਮਾਲ ਦੇ 250 ਤੋਂ ਵੱਧ ਲੋਕ ਹੋਏ ਸ਼ਾਮਲ