HOME ਜਮੀਨ ਦੀ ਮੁੜ ਵੰਡ ਅੰਦੋਲਨ ਤੇ ਜੇਲੀਂ ਡੱਕੇ ਆਗੂਆਂ ਨੂੰ ਰਿਹਾਅ ਕਰਵਾਉਣ...

ਜਮੀਨ ਦੀ ਮੁੜ ਵੰਡ ਅੰਦੋਲਨ ਤੇ ਜੇਲੀਂ ਡੱਕੇ ਆਗੂਆਂ ਨੂੰ ਰਿਹਾਅ ਕਰਵਾਉਣ ਲਈ ਸਰਕਾਰ ਦਾ ਪੁਤਲਾ ਫੂਕਿਆ

ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਮਹਿਤਪੁਰ ਸ਼ਹਿਰ ਵਿੱਚ ਮੁਜ਼ਾਰਾ ਕਰਕੇ ਮਜ਼ਦੂਰ, ਕਿਸਾਨ ਮੁਲਾਜ਼ਮ, ਵਿਦਿਆਰਥੀ ਨੌਜਵਾਨ ਜਥੇਬੰਦੀਆਂ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੀ ਅਰਥੀ ਬੱਸ ਸਟੈਂਡ ਮਹਿਤਪੁਰ ਉੱਤੇ ਸਾੜੀ ਗਈ ਜਿਸ ਕਾਰਨ ਸੜਕੀ ਆਵਾਜਾਈ ਕੁਝ ਸਮੇਂ ਲਈ ਠੱਪ ਹੋ ਕੇ ਰਹਿ ਗਈ। ਇੱਥੇ ਵਰਨਣ ਯੋਗ ਹੈ ਕਿ ਸੰਗਰੂਰ ਪੁਲਿਸ ਵੱਲੋਂ ਮੁਕੇਸ਼ ਮਲੌਦ ਨੂੰ ਨਿਜ਼ਾਮੁਦੀਨ ਰੇਲਵੇ ਸਟੇਸ਼ਨ ਤੋਂ ਪੰਜਾਬ ਦੇ ਸੀ ਆਈ ਏ ਸਟਾਫ ਸੰਗਰੂਰ ਅਤੇ ਸਪੈਸ਼ਲ ਪੁਲਿਸ ਵਲੋਂ ਬਿਨਾਂ ਸਥਾਨਕ ਪੁਲਿਸ ਨੂੰ ਸੂਚਨਾ ਦਿੱਤਿਆਂ ਅਗਵਾ ਕਰਕੇ ਕਈ ਸਾਲ ਪੁਰਾਣੇ ਝੂਠੇ ਕੇਸ ਚ ਬੰਦ ਕਰ ਦਿੱਤਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੁਕੇਸ਼ ਮਲੌਦ ਗ੍ਰਿਫਤਾਰੀ ਦੀ  ਨਿਖੇਧੀ ਕਰਦਿਆਂ ਬਿਨਾਂ ਸ਼ਰਤ ਰਿਹਾ ਦੀ ਮੰਗ ਕੀਤੀ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਮੰਡ ਨੇ ਕਿਹਾ ਕਿ ਮੁਕੇਸ਼ ਮਲੌਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਦਲਿਤ ਭਾਈਚਾਰੇ ਦੇ ਜ਼ਮੀਨੀ ਸੰਘਰਸ਼ ਦਾ ਇਕ ਪ੍ਰਮੁੱਖ ਆਗੂ ਹੈ। ਜਿਸ ਦੀ ਅਗਵਾਈ ਹੇਠ ਸੈਂਕੜੇ ਪਿੰਡਾਂ ਵਿੱਚ ਦਲਿਤ ਪਰਿਵਾਰਾਂ ਨੇ ਪੰਚਾਇਤੀ ਜ਼ਮੀਨ ਚੋਂ ਤੀਜਾ ਹਿੱਸਾ ਜ਼ਮੀਨ ਪ੍ਰਾਪਤ ਕਰਨ ਦਾ ਸਫ਼ਲ ਸੰਘਰਸ਼ ਲੜਿਆ। ਉਸਨੂੰ ਗਿਰਫ਼ਤਾਰ ਕਰਨਾ ਸਰਕਾਰ ਦਾ ਦਲਿਤ ਵਿਰੋਧੀ ਚੇਹਰਾ ਨੰਗਾ ਕਰਦਾ ਹੈ। ਇਕ ਪਾਸੇ ਭਗਵੰਤ ਮਾਨ ਸਰਕਾਰ ਆਪਣੇ ਆਪ ਮਜ਼ਦੂਰ ਹਿਤੈਸ਼ੀ ਦੱਸਦੀ ਹੈ ਤੇ ਦੂਜੇ ਪਾਸੇ ਉਨ੍ਹਾਂ ਦੇ ਆਗੂ ਨੂੰ ਗਿਰਫ਼ਤਾਰ ਕਰਕੇ ਆਗੂ ਰਹਿਤ ਕਰ ਰਹੀ ਹੈ।  ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਕੌਰ,ਕੋਮਲ, ਤਮੰਨਾ,ਪੀਐਮਯੂ ਦੇ ਇਲਾਕਾ ਪ੍ਰਧਾਨ ਵਿਜੇ ਬਾਠ, ਪ੍ਰਕਾਸ਼,ਕਸ਼ਮੀਰ ਮੰਡਿਆਲਾ , ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਸੁੱਖ ਮੰਡਿਆਲਾ, ਸੰਨੀ, ਮੰਗਲਜੀਤ ਪੰਡੋਰੀ, ਇਸਤਰੀ ਜਾਗ੍ਰਿਤੀ ਮੰਚ ਦੇ ਪ੍ਰਧਾਨ ਅਨੀਤਾ ਸੰਧੂ, ਕਿਰਤੀ ਕਿਸਾਨ ਯੂਨੀਅਨ ਦੇ ਤਹਿਸੀਲ ਪ੍ਰਧਾਨ ਬਚਨ ਸਿੰਘ, ਰਤਨ ਸਿੰਘ, ਸੁਰਜੀਤ ਕੌਰ, ਬਖਸ਼ੋ ਮੰਡਿਆਲਾ ਪ੍ਰਕਾਸ਼ ਮਾਨ ਆਦਿ ਨੇ ਸੰਬੋਧਨ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪ੍ਰੋਫੈਸਰ ਚਰਨ ਸਿੰਘ ਦਾ ਅੰਤਿਮ ਸੰਸਕਾਰ ਅੱਜ
Next articleਰਾਸ਼ਟਰੀ ਗਰੀਨ ਸਕੂਲ ਐਵਾਰਡ ਲਈ ਜ਼ਿਲ੍ਹਾ ਕਪੂਰਥਲਾ ਦੇ ਪੰਜ ਸਰਕਾਰੀ ਸਕੂਲਾਂ ਦੀ ਚੋਣ