(ਸਮਾਜ ਵੀਕਲੀ)
ਦੁਨੀਆਂ ‘ਤੇ ਇੱਕ ਵਾਰ ਫੇਰ ਆਜਾ ਬਾਬਾ ਨਾਨਕਾ।
ਅਨੇਕਾਂ ਕੌਡੇ ਰਾਖਸ਼ਾਂ ਨੂੰ ਸਿੱਧੇ ਰਾਹ ਪਾਜਾ ਬਾਬਾ ਨਾਨਕਾ।
ਪਾਪ ਵੱਧ ਗਿਆ ਦੁਨੀਆਂ ਉੱਤੇ, ਚਾਰੇ ਪਾਸੇ ਛਾਇਆ ਹਨੇਰਾ।
ਝੂਠ ਬੋਲਦੇ ਚੌਧਰਾਂ ਵਾਲੇ, ਨਾ ਸੱਚ ਕਹਿਣ ਦਾ ਕਰੇ ਕੋਈ ਜੇਰਾ।
ਮੂੰਹੋਂ ਸੱਚ ਕਹਿਣ ਦਾ, ਜੇਰਾ ਤੂੰ ਦਿਖਾਜਾ ਬਾਬਾ ਨਾਨਕਾ।
ਦੁਨੀਆਂ ‘ਤੇ ਇੱਕ ਵਾਰ,,,,,
ਬਿਰਧ ਆਸ਼ਰਮਾਂ ਵਿੱਚ ਰੁਲਦੇ ਮਾਪੇ, ਨਾ ਪੁੱਤ ਪੁੱਛਦੇ ਬਾਤਾਂ।
ਚਕਨਾਚੂਰ ਸਭ ਸੁਪਨੇ ਹੋ ਗਏ, ਰੋਦਿਆਂ ਨਿਕਲਣ ਰਾਤਾਂ।
ਮਾਪਿਆਂ ਦੀ ਸੇਵਾ ਉੱਤਮ ਸੇਵਾ,ਇਹ ਸਮਝਾ ਜਾ ਬਾਬਾ ਨਾਨਕਾ।
ਦੁਨੀਆਂ ‘ਤੇ ਇੱਕ ਵਾਰ,,,,,
ਲਹੂ ਦਾ ਰੰਗ ਸਫੈਦ ਹੋ ਗਿਆ, ਸਭ ਟੁੱਟਿਆ ਰਿਸ਼ਤਾ ਨਾਤਾ।
ਭਰਾ ਭਰਾ ਦਾ ਵੈਰੀ ਹੋ ਗਿਆ, ਨਾ ਰਿਹਾ ਕੋਈ ਭਰਾਤਾ।
ਹਰ ਸੀਨੇ ਵਿੱਚ ਅੱਗ ਏ ਮੱਚਦੀ,ਸ਼ੀਤਲ ਜਲ ਪਾਜਾ ਬਾਬਾ ਨਾਨਕਾ।
ਦੁਨੀਆਂ ‘ਤੇ ਇੱਕ ਵਾਰ,,,,,
*ਗੁਰੇ ਮਹਿਲ* ਨੇ ਅਰਜ਼ ਗੁਜ਼ਾਰੀ,ਦਰ ਤੇਰੇ ‘ਤੇ ਆਕੇ।
ਸੁਮੱਤ ਬੁੱਧ ਹੈ ਤੁਸੀਂ ਬਖ਼ਸ਼ਣੀ,ਦਾਸ ਕਹਿੰਦਾ ਚਰਨੀ ਹੱਥ ਲਾਕੇ।
ਮਿੱਠੀ ਗਰਬਾਣੀ ਮੁੱਖ ਆਪਣੇ ਚੋਂ,ਸੁਣਾ ਜਾ ਬਾਬਾ ਨਾਨਕਾ।
ਦੁਨੀਆਂ ‘ਤੇ ਇੱਕ ਵਾਰ,,,,,
ਲੇਖਕ—-ਗੁਰਾ ਮਹਿਲ ਭਾਈ ਰੂਪਾ।
ਮੋਬਾਇਲ– 94632 60058
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly