ਭਰਾਤਰੀ ਜਥੇਬੰਦੀਆਂ ਨੂੰ ਸੰਘਰਸ਼ ਵਿੱਚ ਸ਼ਾਮਲ ਹੋ ਕੇ ਸਾਥ ਦੇਣ ਦੀ ਅਪੀਲ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –8736 ਕੱਚੇ ਅਧਿਆਪਕਾਂ ਦਾ ਧਰਨਾ ਲਗਾਤਾਰ ਪਾਣੀ ਵਾਲੀ ਟੈਂਕੀ ਪਿੰਡ ਖੁਰਾਣਾ ਵਿਖੇ ਚੱਲ ਰਿਹਾ ਹੈ। ਇੰਦਰਜੀਤ ਸਿੰਘ ਮਾਨਸਾ ਵੱਡੇ ਹੌਂਸਲੇ ਅਤੇ ਜਜ਼ਬੇ ਨਾਲ ਹਜ਼ਾਰਾਂ ਪਰਿਵਾਰਾਂ ਦੇ ਭਵਿੱਖ ਲਈ ਉਥੇ ਡਟਿਆ ਹੋਇਆ ਹੈ।ਧਰਨੇ ਨੂੰ ਅੱਜ ਲੱਗਭਗ ਢਾਈ ਤਿੰਨ ਮਹੀਨੇ ਹੋ ਰਹੇ ਜ਼ੋ ਜਾਇਜ ਤੇ ਹੱਕੀ ਮੰਗਾਂ ਨੂੰ ਲੈਕੇ ਲਗਾਤਾਰ ਜਾਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਤਰਲੋਕ ਸਿੰਘ ਸਟੇਟ ਕਮੇਟੀ ਮੈਂਬਰ ਨੇ ਕੀਤਾ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਲਗਾਤਾਰ ਡੰਗ ਟਪਾਊ ਮੀਟਿੰਗਾਂ ਦੇ ਕੇ ਸਮਾਂ ਲੰਘਾ ਰਹੀ ਹੈ।ਪਹਿਲਾਂ ਪੰਜਾਬ ਸਰਕਾਰ ਨੇ ਪਾਲਿਸੀ ਤਹਿਤ ਰੈਗੂਲਰ ਨਾ ਕਰਕੇ ਸਾਡਾ ਵੱਡੇ ਪੱਧਰ ਤੇ ਪੱਕੇ ਕਰਨ ਦਾ ਪ੍ਰਚਾਰ ਕਰਕੇ ਤਮਾਸ਼ਾ ਬਣਾਇਆ ਤੇ ਡੰਗ ਟਪਾਊ ਮੀਟਿੰਗਾਂ ਦਾ ਸਮਾਂ ਦੇ ਕੇ ਵਾਰ ਵਾਰ ਮਜ਼ਾਕ ਕੀਤਾ ਜਾ ਰਿਹਾ ਹੈ।ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਦੁਆਰਾ ਪਹਿਲਾਂ ਤਾਨਾਸ਼ਾਹ ਰੱਵਈਆ ਵਰਤਦੇ ਹੋਏ ਨਿੰਦਨਯੋਗ ਸ਼ਬਦ ਵਰਤਦਿਆਂ ਕਿਹਾ ਕਿ ਤੁਸੀਂ ਥੋੜੇ ਹੀ ਜਣੇ ਹੋ ਜ਼ੋ ਸਿਆਸਤ ਤੋਂ ਪ੍ਰਭਾਵਿਤ ਸਕੇਲਾਂ ਦੀ ਮੰਗ ਕਰਦੇ ਹੋ, ਰੈਗੂਲਰ ਭੱਤਿਆਂ ਦੀ ਮੰਗ ਕਰਦੇ ਹੋ, ਆਪਣੀ ਪੱਕੀ ਨੌਕਰੀ ਦੀ ਗੱਲ ਕਰਦੇ ਹੋ, ਬਾਕੀ ਜ਼ੋ ਅਸੀਂ ਦਿੱਤਾ ਸਾਰੇ ਖੁਸ਼ ਨੇ,ਲੱਡੂ ਵੰਡ ਰਹੇ, ਅਸੀਂ ਜਿਹੜੇ ਸਕੂਲ ਵਿੱਚ ਜਾਂਦੇ ਹਾਂ ਸਾਡੀ ਜ਼ਿੰਦਾਬਾਦ ਹੁੰਦੀ ਹੈ। ਸਟੇਟ ਕਮੇਟੀ ਵਲੋਂ ਮੀਟਿੰਗ ਵਿੱਚ ਪਹੁੰਚੇ ਆਗੂਆਂ ਵਲੋਂ ਮੀਟਿੰਗ ਦਾ ਬਾਈਕਾਟ ਕੀਤਾ ਅਤੇ ਰੋਸ ਵਜੋਂ 15 ਅਗਸਤ ਦੇ ਗੁਪਤ ਅੈਕਸ਼ਨ ਦੇ ਪ੍ਰੋਗਰਾਮ ਦਿੱਤੇ ਗਏ ਸੀ ਪਰ ਪਟਿਆਲਾ ਅਤੇ ਹੋਰ ਜ਼ਿਲਿਆਂ ਦੇ ਪ੍ਰਸ਼ਾਸਨ ਵਲੋਂ ਵਾਰ ਵਾਰ ਰਾਬਤਾ ਕਰਨ ਤੇ ਇਕ ਵਿਸ਼ਵਾਸ ਅਧੀਨ 25 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਜੀ ਨਾਲ ਇਕ ਪੈਨਲ ਮੀਟਿੰਗ ਤਹਿ ਕਰਵਾ ਕੇ ਲਿਖਤੀ ਪੱਤਰ ਵੀ ਦਿੱਤਾ ਗਿਆ ਪਰ 25 ਅਗਸਤ ਨੂੰ ਸਾਡੀ ਟੀਮ ਚੰਡੀਗੜ੍ਹ ਨੇੜੇ ਮੀਟਿੰਗ ਲਈ ਪਹੁੰਚਦੀ ਹੈ ਤਾਂ ਅਚਾਨਕ ਮੀਟਿੰਗ ਪੋਸਟਪੋਨ ਕਰਕੇ 14 ਸਤੰਬਰ ਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ ਗਿਆ।ਆਗੂ ਤਰਲੋਕ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ 25 ਅਗਸਤ ਦੀ ਮੀਟਿੰਗ ਨਾ ਕਰਕੇ ਜਾਣਬੁੱਝ ਕੇ ਖੱਜਲਖੁਆਰੀ ਕਰਨ ਅਤੇ ਸਿੱਖਿਆ ਮੰਤਰੀ ਪੰਜਾਬ ਵਲੋਂ ਘੱਟ ਗਿਣਤੀ ਦਾ ਹਵਾਲਾ ਦੇ ਕੇ ਗਲਤ ਰਵੱਈਏ ਦੇ ਰੋਸ ਵਜੋਂ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਦੀ ਅਗਵਾਈ ਵਿੱਚ ਸਟੇਟ ਮੀਟਿੰਗ ਵਿੱਚ ਲਏ ਫ਼ੈਸਲੇ ਅਨੁਸਾਰ 3 ਸਤੰਬਰ ਨੂੰ ਪੰਜਾਬ ਪੱਧਰ ਤੇ ਵੱਡੇ ਇਕੱਠ ਨਾਲ ਰੋਸ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ।ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਵਾਰ ਅਸੀਂ ਖਾਲੀ ਹੱਥ ਵਾਪਸ ਪਰਤਣ ਵਾਲੇ ਨਹੀਂ ਕਿਉਂਕਿ ਸਾਡਾ ਸਬਰ ਬਹੁਤ ਪਰਖਿਆ ਗਿਆ ਹੋਰ ਸਬਰ ਕਰਨਾ ਅੌਖਾ ਹੈ। ਸਿੱਖਿਆ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦਾ ਵੱਡਾ ਭੁਲੇਖਾ ਇਸ ਵਾਰ ਦੂਰ ਕਰਾਂਗੇ ਕਿ ਕੁਝ ਕੇ ਹੀ ਅਧਿਆਪਕ ਨਹੀਂ ਬਲਕਿ ਪੂਰਾ ਕੇਡਰ ਹੀ ਤੁਹਾਡੇ ਤੋਂ ਖਫਾ ਹੈ ਤੇ ਤੁਹਾਡੇ ਵਿਰੁੱਧ ਖੜਾ ਹੈ ਜ਼ੋ ਤੁਸੀਂ ਸ਼ਰੇਆਮ ਵਾਅਦਾ ਖਿਲਾਫੀ ਕਰਕੇ 8736 ਕੱਚੇ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ।ਇਸ ਵਾਰ ਸਿੱਖਿਆ ਮੰਤਰੀ ਪੰਜਾਬ ਦਾ ਭੁਲੇਖਾ ਦੂਰ ਹੋ ਜਾਵੇਗਾ ਕਿ ਕਿਨੇ ਕ ਸਾਥੀ ਸੰਤੁਸ਼ਟ ਨੇ ਤੇ ਕਿਨੇ ਅਸੰਤੁਸ਼ਟ।
ਇਕ ਪਾਸੇ ਸਿੱਖਿਆ ਮੰਤਰੀ ਪਹਿਲਾਂ ਰਹੇ ਸਿੱਖਿਆ ਮੰਤਰੀ ਸਹਿਬਾਨ ਨੂੰ ਨਿੰਦਦੇ ਰਹੇ ਪਰ ਅਫਸੋਸ ਹੋਰਾਂ ਮੰਤਰੀਆਂ ਦੇ ਵਤੀਰੇ ਤੇ ਤੰਜ ਕਸਣ ਵਾਲੇ ਖ਼ੁਦ ਬੱਚਿਆਂ ਦੇ ਭਵਿੱਖ ਬਣਾਉਣ ਵਾਲੇ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਰਹੇ ਹਨ।
ਆਗੂਆਂ ਵਲੋਂ ਦੱਸਿਆ ਗਿਆ ਕਿ ਸਾਡਾ ਪਾਣੀ ਵਾਲੀ ਟੈਂਕੀ ਖੁਰਾਣਾ ਵਿਖੇ ਪੱਕਾ ਮੋਰਚਾ ਅਤੇ ਰੋਸ ਪ੍ਰਦਰਸ਼ਨ ਤਿੱਖੇ ਅੈਕਸ਼ਨ ਦੇ ਰੂਪ ਵਿੱਚ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹਿਣਗੇ। ਆਗੂਆਂ ਨੇ ਆਪਣੇ ਪੂਰੇ ਪੰਜਾਬ ਦੀਆਂ ਸੰਘਰਸ਼ੀ ਅਤੇ ਜੁਝਾਰੂ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਕੱਚੇ ਅਧਿਆਪਕਾਂ ਦੇ ਚੱਲ ਰਹੇ ਖੁਰਾਣਾ ਟੈਂਕੀ ਮੋਰਚੇ ਵਿਚ ਵੱਡੀ ਗਿਣਤੀ ਵਿਚ ਪਹੁੰਚ ਕੇ ਸਾਡੇ ਹੌਸਲੇ ਵਧਾਏ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਸੰਘਰਸ਼ ਵਿੱਚ ਸ਼ਾਮਲ ਹੋ ਕੇ ਸਹਿਯੋਗ ਕੀਤਾ ਉਸੇ ਤਰ੍ਹਾਂ ਇਕ ਵਾਰ ਫਿਰ ਸਾਡੇ ਮੋਰਚੇ ਦਾ ਸਾਥ ਦੇ ਕੇ ਜਿੱਤ ਵੱਲ ਲੈ ਕੇ ਜਾਵੋਗੇ।
ਇਸ ਸਮੇ ਜਿਲਾ ਕਮੇਟੀ ਮੈਂਬਰ ਅਮਨ ਵਰਮਾ , ਹਰਪ੍ਰੀਤ ਹੇਅਰ, ਪਰਮਿੰਦਰ ਅੱਟਾ,ਅਵਤਾਰ ਫਿਲੋਰ,ਰਛਪਾਲ ਨੂਰਮਹਿਲ,ਪਰਮਜੀਤ ਸਿੰਘ, ਤਰਲੋਚਨ ਸਿੰਘ, ਸੰਦੀਪ ਆਦਮਪੁਰ,ਸਰਬਜੀਤ ਸਿੰਘ , ਮਨੋਜ ਕੁਮਾਰ, ਨਿਰਮਲ ਸਿੰਘ ਆਦਿ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly