(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਹਾਂ ਬਈ, ਪੰਜਾਬ ਵਾਸੀਓ ਅੱਜ ਪੰਜਾਬ ਦੇ ਸਭਿਆਚਾਰ ਦੇ ਨਾਲ ਸਬੰਧ ਰੱਖਦਾ ਖੁਸ਼ੀਆਂ ਸ਼ਗਨਾਂ ਦਾ ਤਿਉਹਾਰ ਲੋਹੜੀ ਸੀ। ਲੋਹੜੀ ਹਰ ਸਾਲ 13 ਜਨਵਰੀ ਨੂੰ ਆਉਂਦੀ ਹੈ ਇਸ ਦਿਨ ਨਵ ਜਨਮੇ ਬੱਚੇ ਮੁੰਡੇ ਕੁੜੀਆਂ, ਨਵੇਂ ਵਿਆਹਾਂ ਵਾਲੇ ਜੋੜੇ ਤੇ ਹੋਰ ਅਨੇਕਾਂ ਪ੍ਰਮੁੱਖ ਖੁਸ਼ੀਆਂ ਜਿਹੜੇ ਘਰ ਵਿੱਚ ਹੁੰਦੀਆਂ ਹਨ ਉੱਥੇ ਚਾਵਾਂ ਮਲ੍ਹਾਰਾਂ ਦੇ ਨਾਲ ਲੋਹੜੀ ਮਨਾਈ ਜਾਂਦੀ ਹੈ। ਖੈਰ ਇਹ ਤਾਂ ਸੀ ਲੋਹੜੀ ਦਾ ਸਬੰਧ ਅੱਜ ਲੋਹੜੀ ਦੇ ਦਿਨ ਹੀ ਜਿੱਥੇ ਸਮੁੱਚੇ ਘਰਾਂ ਦੇ ਵਿੱਚ ਖੁਸ਼ੀਆਂ ਆਈਆਂ ਤੇ ਦੂਜੇ ਪਾਸੇ ਲੋਹੜੀ ਦੇ ਦਿਨ ਉੱਤੇ ਇੱਕ ਕਹਿਰ ਵੀ ਸਾਹਮਣੇ ਆਇਆ ਹੁਣ ਤੁਸੀਂ ਕਹੋਗੇ ਕਿ ਇਸ ਕਹਿਰ ਦਾ ਲੋਹੜੀ ਦੇ ਨਾਲ ਕੀ ਸਬੰਧ, ਸੰਬੰਧ ਤਾਂ ਕੋਈ ਨਹੀਂ ਜੀ, ਅੱਜ ਲੋਹੜੀ ਦੇ ਦਿਨ ਤੇ ਧੁੱਪ ਨਾਲ ਖਿੜੇ ਦਿਨ ਨੂੰ ਕੁਝ ਲੋਕਾਂ ਨੇ ਨਹੀਂ ਬਹੁਤਿਆਂ ਨੇ ਪਤੰਗ ਉਡਾਉਣ ਲਈ ਅਸਮਾਨ ਵਿੱਚ ਛੱਡੇ। ਇਹ ਪਤੰਗ ਬਹੁਤ ਹੀ ਵੱਡੀ ਗਿਣਤੀ ਵਿੱਚ ਤਾਂ ਨਹੀਂ ਸਨ ਪਰ ਚੜਾਏ ਜਰੂਰ। ਜੇਕਰ ਅੱਜ ਚੜਾਏ ਪਤੰਗਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚੋਂ ਬਹੁਤ ਤੇਜ਼ ਤਰਾਰ ਡੋਰ ਜਿਸ ਨੂੰ ਪਹਿਲਾਂ ਨਾਮ ਚਾਈਨਾ ਡੋਰ ਦਿੱਤਾ ਗਿਆ ਸੀ ਹੁਣ ਇਹ ਸਾਡੇ ਹੀ ਦੇਸ਼ ਵਿੱਚ ਬਣ ਰਹੀ ਹੈ। ਉਸ ਦਾ ਕਹਿਰ ਨਜ਼ਰ ਆਇਆ। ਸਮਰਾਲਾ ਨਜ਼ਦੀਕ ਸਕੂਟਰੀ ਤੇ ਜਾ ਰਹੇ ਇੱਕ ਵਿਅਕਤੀ ਦੇ ਉੱਪਰ ਡੋਰ ਆ ਡਿੱਗੀ ਤੇ ਉਸ ਨੇ ਆਪਣਾ ਬਚਾਅ ਕਰਦਿਆਂ ਹੋਇਆ ਜਦੋਂ ਹੱਥ ਚਲਾਏ ਤਾਂ ਇੱਕ ਹੱਥ ਦੀਆਂ ਉਂਗਲਾਂ ਬੁਰੇ ਤਰੀਕੇ ਦੇ ਨਾਲ ਕੱਟੀਆਂ ਗਈਆਂ ਹੱਥ ਜ਼ਖਮੀ ਹੋ ਗਿਆ ਲਹੂ ਲੁਹਾਣ ਹੋਇਆ ਇਹ ਵਿਅਕਤੀ ਹਸਪਤਾਲ ਗਿਆ ਜਿੱਥੇ ਇਸ ਦੇ ਮਲ੍ਹਮ ਪੱਟੀ ਕੀਤੀ ਗਈ ਤਸਵੀਰ ਵਿੱਚ ਤੁਸੀਂ ਸਭ ਕੁਝ ਦੇਖ ਹੀ ਰਹੇ ਹੋ। ਇਸ ਤੋਂ ਇਲਾਵਾ ਕੁਝ ਸੂਝਵਾਨ ਵਿਅਕਤੀਆਂ ਨੇ ਬੱਚਿਆਂ ਹੱਥੋਂ ਤੇਜ ਚਾਈਨਾ ਰੂਪੀ ਡੋਰ ਖੋਹ ਕੇ ਉਸਨੂੰ ਨਸ਼ਟ ਵੀ ਕੀਤਾ ਜੋ ਚੰਗੀ ਗੱਲ ਸੀ ਇਹ ਤਾਂ ਦੋ ਚਾਰ ਕੁ ਪ੍ਰਮੁੱਖ ਘਟਨਾਵਾਂ ਅੱਜ ਲੋਹੜੀ ਦੇ ਦਿਨ ਚੜੇ ਪਤੰਗਾਂ ਦੇ ਵਿੱਚ ਵਰਤੀ ਡੋਰ ਦੀਆਂ ਹਨ ਸਮੁੱਚੇ ਪੰਜਾਬ ਵਿੱਚੋਂ ਹੋਰ ਪਾਸੇ ਵੀ ਇਹ ਘਟਨਾਵਾਂ ਜਰੂਰ ਵਾਪਰੀਆਂ ਹੋਣਗੀਆਂ। ਆਸ ਕਰਦੇ ਹਾਂ ਕਿ ਇਹ ਡੋਰ ਰੂਪੀ ਘਟਨਾਵਾਂ ਦਾ ਜੁਲਮ ਇਨਸਾਨਾਂ ਜਾਨਵਰਾਂ ਪਸ਼ੂ ਪੰਛੀਆਂ ਉੱਤੇ ਨਾ ਹੋਵੇ ਪਰ ਸਮਝ ਨਹੀਂ ਆ ਰਹੀ ਕਿਉਂ ਇਹ ਲੋਕ ਆਪਣੇ ਪਤੰਗਬਾਜ਼ੀ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਪੁਲਿਸ ਨੇ ਸਮੁੱਚੇ ਪੰਜਾਬ ਵਿੱਚ ਸਖਤੀ, ਇਸ ਡੋਰ ਪ੍ਰਤੀ ਕੀਤੀ ਹੋਈ ਹੈ ਤੇ ਡੋਰ ਨੂੰ ਫੜਾਉਣ ਵਾਲੇ ਲਈ ਇਨਾਮ ਵੀ ਹੈ ਪਰ ਫਿਰ ਵੀ ਪਤਾ ਨਹੀਂ ਇਹ ਡੋਰ ਕਿਧਰੋਂ ਕਿਵੇਂ ਲੋਕਾਂ ਦੇ ਕੋਲ ਕਿਹੜੇ ਦੁਕਾਨਦਾਰਾਂ ਰਾਹੀਂ ਪੁੱਜਦੀ ਹੈ। ਭਾਈ ਅੱਜ ਤਾਂ ਲੋਹੜੀ ਮੌਕੇ ਸ਼ੁਰੂਆਤ ਵਿੱਚ ਹੀ ਇਸ ਖੂਨੀ ਡੋਰ ਦਾ ਜ਼ੁਲਮੀ ਕਹਿਰ ਸਾਹਮਣੇ ਆ ਗਿਆ ਹਾਲੇ ਜਦੋਂ ਪਤੰਗਾਂ ਦਾ ਸੀਜ਼ਨ ਚਲਣਾ ਹੈ ਫਿਰ ਕੀ ਹੋਵੇਗਾ ਕਿਉਂ ਪਤੰਗਬਾਜ਼ੀ ਦੇ ਸ਼ੌਂਕ ਖਾਤਰ ਗਲਤ ਡੋਰ ਵਰਤ ਕੇ ਲੋਕਾਂ ਦੀਆਂ ਜਾਨਾਂ ਲੈ ਰਹੇ ਹੋ। ਜੇ ਅੱਜ ਇਹ ਡੋਰ ਕਿਸੇ ਦੇ ਗਲ਼ ਵਿੱਚ ਪਈ ਹੈ ਤਾਂ ਕੱਲ ਨੂੰ ਤੁਹਾਡੇ ਸਾਡੇ ਗਲ਼ ਵੀ ਪੈ ਸਕਦੀ ਹੈ ਸਾਵਧਾਨ!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj