ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕੈਮਿਸਟ ਐਸੋਸੀਸ਼ੇੲਨ ਹਲਕਾ ਬਲਾਚੌਰ ਦੀ ਇੱਕ ਵਿਸ਼ੇਸ਼ ਮੀਟਿੰਗ ਕੈਮਿਸਟ ਐਸੋ ਦੇ ਪ੍ਰਧਾਨ ਡਾ. ਐਸ. ਕੇ. ਪਨੇਸਰ ਦੀ ਪ੍ਰਧਾਨਗੀ ਹੇਠ ਕਾਠਗੜ੍ਹ ਵਿਖੇ ਹੋਈ। ਜਿਸ ਵਿੱਚ ਇਸ ਖੇਤਰ ਦੇ ਸਮੂਹ ਕੈਮਿਸਟਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਪੰਜਾਬ ਕੈਮਿਸਟ ਐਸੋਸੀਸ਼ੇੲਨ (ਅਨਰਜਿਸਟਰਡ ) ਦੇ 20 ਮਈ ਨੂੰ ਪੰਜਾਬ ਦੇ ਸਮੂਹ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਸੱਦੇ ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ।ਜਦੋਂ ਕਿ ਪੰਜਾਬ ਕੈਮਿਸਟ ਐਸੋਸੀਸ਼ੇੲਨ ਰਜਿਸਟਰਡ ਦੇ ਪ੍ਰਧਾਨ ਅਸ਼ੋਕ ਗੋਇਲ ਵੱਲੋਂ 20 ਮਈ ਨੂੰ ਪੰਜਾਬ ਭਰ ਦੇ ਸਮੂਹ ਕੈਮਿਸਟਾਂ ਨੂੰ ਦੁਕਾਨਾਂ ਖੁਲੀਆਂ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਮੀਟਿੰਗ ਵਿੱਚ ਖਾਸ਼ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਕੈਮਿਸਟ ਐਸੋਸੀਸ਼ੇੲਨ ਰਜਿਸਟਰਡ ਦੇ ਪ੍ਰਧਾਨ ਅਸ਼ੋਕ ਗੋਇਲ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਤਹਿਸੀਲ ਬਲਾਚੌਰ ਦੇ ਪੈਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਮੂਹ ਕੈਮਿਸਟਾਂ ਦੀਆਂ ਦੁਕਾਨਾਂ ਆਮ ਵਾਂਗ ਖੋਲੀਆਂ ਜਾਣਗੀਆਂ। ਇਸ ਮੌਕੇ ਮੀਟਿੰਗ ਵਿੱਚ ਜਗਦੀਸ਼ ਛਾਬੜਾਂ ਜਰਨਲ ਸਕੱਤਰ ਕੈਮਿਸਟ ਐਸੋ ਬਲਾਚੌਰ, ਸ਼ਰਮਾ ਮੈਡੀਕਲ ਸਟੋਰ ਪੋਜੇਵਾਲ, ਪਲਵਿੰਦਰ ਸਿੰਘ ਚਣਕੋਆ, ਕੁਲਵੰਤ ਸਿੰਘ ਧਾਰਨੀ ਰੱਤੇਵਾਲ, ਰਕੇਸ਼ ਕੁਮਾਰ ਕਾਠਗੜ੍ਹ, ਹਰਜਿੰਦਰ ਸਿੰਘ ਵਿੱਕੀ ਚਾਹਲ, ਅਸ਼ੋਕ ਕੁਮਾਰ ਦੁੱਗਲ, ਤਜਿੰਦਰ ਸਿੰਘ, ਮਨਜੀਤ ਸਿੰਘ ਪਨੇਸਰ, ਹਰਦੀਪ ਕੁਮਾਰ, ਅਮਰਜੀਤ ਸਿੰਘ, ਬਲਜੀਤ ਸਿੰਘ ਰੰਧਾਵਾ, ਹਰਦੀਪ ਸਿੰਘ ਰੀਹਲ, ਗੁਰਵੀਰ ਸਿੰਘ ਰਾਉ, ਰਵੀ ਕੁਮਾਰ ਬਣਾਂ, ਘੁੰਮਣ ਮੈਡੀਕਲ ਸਟੋਰ ਰੈਲਮਾਜਰਾ ਸਮੇਤ ਹੋਰ ਵੀ ਕੈਮਿਸਟ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



