ਭੁੱਲੀਆਂ-ਵਿਸਰੀਆਂ ਵਸਤਾਂ ਤੇ ਕਾਰਜ

        (ਸਮਾਜ ਵੀਕਲੀ)  ਕੋਈ ਸਮਾਂ ਸੀ ਘਰ ਦੀਆਂ ਧੀਆਂ-ਧਿਆਣੀਆਂ ਨੂੰ ਸਾਂਝੇ ਪਰਿਵਾਰਾਂ ‘ਚ ਘਰੇਲੂ ਕੰਮਕਾਜ ਸਿਖਾਉਂਣੇ ਨਹੀਂ ਸੀ ਪੈਂਦੇ।ਉਹ ਪਰਿਵਾਰ ‘ਚ ਚਾਚੀਆਂ,ਤਾਈਆਂ,ਮਾਵਾਂ ਅਤੇ ਹਰ  ਔਰਤਾਂ ਤੋਂ ਗੈਰ-ਰਸਮੀ ਤੌਰ ਤੇ ਹੀ ਸਿੱਖ ਜਾਂਦੀਆਂ ਸਨ।                                            ਧੀਆਂ ਧਨ ਬੇਗਾਨਾ । ਅਸੁਰੱਖਿਆ ਦੀ ਭਾਵਨਾ ਚੋਂ ਮਾਵਾਂ ਆਪਣੀਆਂ ਧੀਆਂ ਨੂੰ ਘਰ ਦੇ ਛੋਟੇ-ਛੋਟੇ ਕੰਮ ਜਿਵੇਂ  ਕਿ ਚੁੱਲ੍ਹੇ- ਚੌਂਕੇ ਦਾ ਕੰਮ, ਸਿਲਾਈ,ਕਢਾਈ,ਖੇਸ,ਦਰੀਆਂ,ਕੱਤਣਾ,ਤੁੰਬਣਾ
ਸਿਖਾਉਣਾ ਆਪਣੀ ਜਿੰਮੇਵਾਰੀ ਸਮਝਦੀਆਂ ਸਨ।ਸੱਸ ਦੇ ਤਾਹਨੇ-ਮਿਹਣੇ ,” ਮਾਂ ਨੇ ਕੀ ਸਿਖਾ ਕੇ ਭੇਜਿਆ ” ਧੀਆਂ ਅਤੇ ਮਾਵਾਂ ਲਈ ਬਹੁਤ ਹੀ ਵੱਡਾ ਮਿਹਣਾ ਹੁੰਦਾ ਸੀ।ਸੋ ਇਸ ਬਹਾਨੇ ਧੀਆਂ ਦਾ ਦਾਜ ਵੀ ਤਿਆਰ ਹੋ ਜਾਂਦਾ ਸੀ ਅਤੇ ਇਹਨਾਂ ਕੰਮਾਂ ਵਿੱਚ  ਉਹ ਪਰਪੱਕਤਾ ਵੀ ਹਾਸਲ ਕਰ ਲੈਂਦੀਆਂ ਸਨ।
           ਫੇਰ ਸਮੇਂ ਨੇ ਕਰਵੱਟ ਲਈ।ਮਾਪੇ ਘਰ ਦੇ ਕੰਮਾਂ ਨਾਲੋਂ ਕੁੜੀਆਂ ਦੀ ਸਿੱਖਿਆ ਤੇ ਧਿਆਨ ਦੇਣ ਲੱਗੇ।ਕੁੜੀਆਂ ਦੇ ਰੁਝੇਵੇਂ ਘਰ ਦੇ ਕੰਮਾਂ ਨਾਲੋਂ ਸਿੱਖਿਆ ਗ੍ਰਹਿਣ ਕਰਨ ਵੱਲ ਵਧੇ।ਜੇਬ ‘ਚ ਪੈਸਾ ਚਾਹੀਦਾ ਹੈ।ਬਾਜ਼ਾਰ ਚੋਂ ਬਣਿਆ-ਬਣਾਇਆ ਦਾਜ ਤਿਆਰ ਮਿਲਦਾ ਹੈ। ਸੋ ਇਸ ਤਰ੍ਹਾਂ ਬਾਜ਼ਾਰ ਹੱਥੀ ਵਸਤਾਂ ਤਿਆਰ ਕਰਨ ਦੀ ਰੁਚੀ ਨੂੰ ਸਮੇਟ ਗਿਆ।ਹੁਣ ਦਾਜ ‘ਚ ਪੱਖੀਆਂ ਨਹੀਂ, ਏ ਸੀ ਦਿੱਤੇ ਜਾਂਦੇ ਹਨ।ਦਰੀਆਂ,ਖੇਸਾਂ ਦੀ ਥਾਂ ਬੈੱਡ ਸੀਟਸ,ਕੁਸਨ ਬੈੱਡ ਸੀਟਸ, ਚੰਦਿਆਂ ਵਾਲੀ ਰੰਗੀਨ  ਰਜਾਈਆਂ ਦੀ ਥਾਂ ਗਰਮ ਕੰਬਲਾਂ ਨੇ ਲੈ ਲਈ ਹੇ।
                    ਚਰਖੇ , ਮਧਾਣੀਆਂ ਨੇਹੀਆਂ, ਦਰੀਆਂ ਖੇਸ,ਸਿਰਾਣੇ, ਮੋਰ,ਘੁੱਗੀਆਂ ਦੇ ਜੋੜੇ ਵਾਲੀਆਂ ਚਾਦਰਾਂ  ਜੋ ਬੀਤੇ ਦੀ ਵਸਤਾਂ ਸਨ ,ਹੁਣ ਲੋਕ ਇਹਨਾਂ ਨੂੰ ਘਰਾਂ ਦੀ ਸਜਾਵਟ ਲਈ  ਮਹਿੰਗੇ ਭਾਅ ਲੱਭ-ਲੱਭ ਕੇ ਖਰੀਦ ਦੇ ਹਨ।ਅਸੀਂ ਕਦੇ ਉਸ ਦੌਰ ਚੋਂ ਵੀ ਗੁਜਰੇ ਜਦੋਂ ਇਹ ਅਣਮੁੱਲੀਆਂ ਵਸਤਾਂ ਗੈਰ ਮਿਆਰੀ ਸਟੀਲ ਦੇ ਭਾਂਡਿਆਂ ਵੱਟੇ ਵਟਾ ਲੈਂਦੇ ਸਾਂ।
                       ਪਟਿਆਲਾ ਵਿਖੇ ਚਲਦੇ ਸਰਸ ਮੇਲੇ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਲੋਕਾਂ ਨੂੰ ਖਾਸ ਕਰ ਨੌਜਵਾਨ ਬੱਚੀਆਂ ਨੂੰ ਭੁੱਲੇ ਵਿਸਰੇ ਘਰੇਲੂ ਕਾਰਜਾਂ ਵੱਲ ਪ੍ਰੇਰਿਤ ਕਰਨ ਲਈ ਪ੍ਰਦਰਸ਼ਨੀ ਲਗਾਈ ਗਈ ਹੈ।ਇਸ ਪ੍ਰਦਰਸ਼ਨੀ ਵਿੱਚ ਵਿਭਾਗ ਦੀਆਂ ਇਸਤਰੀ ਮੁਲਾਜ਼ਮ ਦਰੀਆਂ ,ਖੇਸ ,ਚਰਖਾ ਕੱਤਣ,ਸੇਵੀਆਂ ਵੱਟਣ,ਚੱਕੀ ਪੀਹਣ ਆਦਿ ਕਾਰਜ ਕਰਦੀਆਂ ਦੇਖੀਆਂ।ਸੋ ਨਵੇਂ ਦੇ ਦੌਰ ‘ਚ ਪੁਰਾਤਨ ਕਾਰਜਾਂ ਨੂੰ ਤਿਲਾਂਜਲੀ ਦੇਣਾ ਵੀ ਸਿਆਣਪ ਵਾਲੀ ਗੱਲ ਨਹੀਂ।
                             ਫਲੇਲ ਸਿੰਘ ਸਿੱਧੂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਪੰਜਾਬੀ ਅਤੇ ਪੰਜਾਬੀਅਤ 
Next articleਰਾਮਗੜ੍ਹੀਆ ਗਰਲਜ਼ ਕਾਲਜ ਵਿਚ ਸੁਖਦੇਵ ਸਲੇਮਪੁਰੀ ਦੀ ਪੁਸਤਕ ‘ਕਿਤਾਬ’ ਲੋਕ ਅਰਪਣ