14 ਫਰਵਰੀ ਨੂੰ ਪਿੰਡ ‘ਭਲੂਰ’ ਵਿਖੇ ਲੱਗ ਰਿਹਾ ‘ਸਿੱਖ ਰੈਜੀਮੈਂਟ’ ਦੀ ਭਰਤੀ ਸਬੰਧੀ ਜਾਗਰੂਕਤਾ ਕੈਂਪ

ਭਲੂਰ/ਮੋਗਾ (ਸਮਾਜ ਵੀਕਲੀ)  (ਬੇਅੰਤ ਗਿੱਲ) ਮਿਤੀ 14 ਫਰਵਰੀ 2025 ਨੂੰ ਸਿੱਖ ਰੈਜੀਮੈਂਟ ਦੀ ਭਰਤੀ ਸਬੰਧੀ ਪਿੰਡ ਭਲੂਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਫੌਜੀ ਅਤੇ ਹੌਲਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਜਿੱਥੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ , ਉੱਥੇ ਹੀ ਨੌਜਵਾਨਾਂ ਨੂੰ ਸਿੱਖ ਰੈਜੀਮੈਂਟ ਦੀ ਭਰਤੀ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ। ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਉਹ ਕਿਸ ਤਰ੍ਹਾਂ ਸਿੱਖ ਰੈਜੀਮੈਂਟ ਦੀ ਭਰਤੀ ਲਈ ਤਿਆਰੀ ਕਰ ਸਕਦੇ ਹਨ। ਇੱਥੇ ਦੱਸ ਦੇਈਏ ਕਿ ਮਿਤੀ 14 ਫਰਵਰੀ 2025 ਦਿਨ ਸ਼ੁਕਰਵਾਰ ਨੂੰ ਸਿੱਖ ਰੈਜੀਮੈਂਟ ਦੀ ਟੀਮ ਪਿੰਡ ਭਲੂਰ ਵਿਖੇ ਪਹੁੰਚ ਰਹੀ ਹੈ। ਸੋ ਨੌਜਵਾਨਾਂ ਦੇ ਧਿਆਨ ਹਿਤ ਦੱਸ ਦੇਈਏ ਕਿ ਉਹ ਸਵੇਰੇ 10 ਵਜੇ ਪਿੰਡ ਭਲੂਰ ਵਿਖੇ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਤੇ ਫਰਵਰੀ ਮਹੀਨੇ ਵਿੱਚ ਹੋ ਰਹੀ ਭਰਤੀ ਸਬੰਧੀ ਜਾਣਕਾਰੀ ਵੀ ਹਾਸਿਲ ਕਰ ਸਕਦੇ ਹਨ । ਇਸ ਕੈਂਪ ਦੀ ਵਧੇਰੇ ਜਾਣਕਾਰੀ ਲਈ ਪੱਤਰਕਾਰ ਬੇਅੰਤ ਗਿੱਲ ਦੇ ਸੰਪਰਕ ਨੰਬਰ 99143/81958 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਨੌਜਵਾਨ ਦਸਵੀਂ ਜਮਾਤ ਦਾ ਸਰਟੀਫਿਕੇਟ, ਆਧਾਰ ਕਾਰਡ, ਈਮੇਲ ਅਤੇ ਆਪਣਾ ਮੋਬਾਇਲ ਫੋਨ ਜ਼ਰੂਰ ਨਾਲ ਲੈ ਕੇ ਆਉਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਇਹ ਅਕਾਸ਼ਵਾਣੀ ——ਹੈ”
Next articleਵਿਦੇਸ਼ੀ ਸਿੱਖਾਂ ਨੇ ਵੀ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ ਦਾ ਕੀਤਾ ਸੁਵਾਗਤ