13 ਦਸੰਬਰ ਨੂੰ ਕਰੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਰੇਲਾਂ ਦੇ ਚੱਕੇ ਜਾਮ

ਕੌੜਾ 
  • ਸਮਾਜ ਵੀਕਲੀ   ਕਪੂਰਥਲਾ 21 ਨਵੰਬਰ ( ਕੌੜਾ     )-ਇਲਾਕੇ ਦੀ ਸਭ ਤੋਂ ਸੰਗਰਮ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਵਿਖੇ ਅੱਜ ਇੱਕ ਵਿਸ਼ੇਸ਼ ਬੈਠਕ ਕੀਤੀ ਗਈ। ਇਹ ਬੈਠਕ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਸਮੇਂ ਸੂਬੇ ਦੇ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਇਸ ਸਮੇਂ ਆਗੂਆਂ ਨੇ ਦੱਸਿਆ ਕਿ ਪੰਜਾਬ ਨਾਲ ਸਬੰਧਤ ਮੰਗਾਂ ਨੂੰ ਲੇਕੇ 13 ਦਸੰਬਰ ਨੂੰ ਪੰਜਾਬ ਅੰਦਰ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸੇ ਤਹਿਤ ਹੋਰ ਜ਼ਿਲਿਆਂ ਦੀ ਤਰ੍ਹਾਂ ਕਪੂਰਥਲੇ ਜ਼ਿਲ੍ਹੇ ਵਿੱਚ ਵੀ 2 ਦਿਨਾਂ ਲਈ ਰੇਲਾਂ ਰੋਕੀਆਂ ਜਾਣਗੀਆਂ ਤੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਇਆ ਜਾਵੇਗਾ ਇਸ ਮੌਕੇ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਨੇ ਦੱਸਿਆ ਕਿ ਬੇਸ਼ੱਕ ਦੇਸ਼ ਦੇ ਪ੍ਰਧਾਨਮੰਤ੍ਰੀ ਨਰਿੰਦਰ ਮੋਦੀ ਵੱਲੋਂ ਟੀਵੀ ਬਿਆਨਾ ਜਰੀਏ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ।ਪਰ ਜਿਨ੍ਹਾਂ ਸਮਾਂ ਇਹ ਕਾਨੂੰਨ ਲਿਖਤੀ ਰੂਪ ਵਿੱਚ ਰੱਦ ਨਹੀਂ ਹੁੰਦੇ ਉਨ੍ਹਾਂ ਸਮਾਂ ਮੋਦੀ ਸਰਕਾਰ ਤੇ ਯਕੀਨ ਨਹੀਂ ਕਰਨਾ ਚਾਹੀਦਾ ਉਨ੍ਹਾਂ ਕਿਹਾ ਕਿ ਇਹ ਉਹ ਹੀ ਪ੍ਰਧਾਨਮੰਤ੍ਰੀ ਹੈ ਜਿਸਨੇ ਵੋਟਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਮੈਂ ਹਰ ਇੱਕ ਵਿਅਕਤੀ ਦੇ ਖਾਤੇ ਵਿੱਚ ਪੰਦਰਾਂ, ਪੰਦਰਾਂ ਲੱਖ ਰੁਪਏ ਪਾਵਾਂਗਾ ਅੱਜ ਤੱਕ ਕਿਸੇ ਦੇ ਖਾਤੇ ਵਿੱਚ ਕੁਝ ਨਹੀਂ ਆਇਆ।ਇਸ ਕਰਕੇ ਇਸ ਤਰ੍ਹਾਂ ਦੇ ਝੂਠੇ ਅਤੇ ਫਰੇਬੀ ਪ੍ਰਧਾਨਮੰਤ੍ਰੀ ਦੀਆਂ ਗੱਲਾਂ ਤੇ ਯਕੀਨ ਕਰਨਾ ਥੋੜਾ ਔਖਾ ਹੈ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਜਿਲਾ ਸਕੱਤਰ ਸੁਖਪ੍ਰੀਤ ਸਿੰਘ ਪੱਸਣ ਕਦੀਮ  ਨੇ ਕਿਹਾ ਕਿ ਹਾਲੇ ਐਮ,ਐਸ, ਪੀ ਦਾ ਗਰੰਟੀ ਕਾਨੂੰਨ ਵੀ ਪਾਸ ਕਰਵਾਉਣ ਵਾਲਾ ਰਹਿੰਦਾ ਹੈ ਤੇ ਪਰਾਲੀ ਪ੍ਰਦੂਸ਼ਣ ਦੇ ਨਾਮ ਤੇ ਕਰੋੜਾਂ ਰੁਪਏ ਜ਼ੁਰਮਾਨੇ ਵਾਲਾ ਕਾਨੂੰਨ ਵੀ ਰੱਦ ਕਰਵਾਉਣ ਵਾਲਾ ਬਾਕੀ ਹੈ। ਇਸਦੇ ਨਾਲ ਹੋਰ ਵੀ ਕਈ ਮਸਲੇ ਹਨ।ਇਹ ਸਾਰੇ ਮਸਲੇ ਹੱਲ ਕਰਵਾਕੇ ਹੀ ਦਿੱਲੀ ਮੋਰਚਾ ਚੱਕਿਆ ਜਾਵੇਗਾ। ਆਗੂਆਂ ਨੇ ਇਸ ਗੱਲ ਦੀ ਤਸੱਲੀ ਜਤਾਈ ਕਿ ਜਿਹੜਾ ਪ੍ਰਧਾਨਮੰਤ੍ਰੀ ਇੱਕ ਸ਼ਬਦ ਵੀ ਕਿਸਾਨ ਅੰਦੋਲਨ ਤੇ ਨਹੀਂ ਬੋਲਿਆ ਅੱਜ ਉਹ ਕਹਿ ਰਿਹਾ ਕਿ ਕਾਨੂੰਨ ਜਲਦ ਰੱਦ ਕੀਤੇ ਜਾਣਗੇ। ਜਿਹੜੇ ਭਾਜਪਾ ਦੇ ਆਗੂ ਕਿਸਾਨਾਂ ਨੂੰ ਨਕਸਲੀ, ਖ਼ਾਲਸਤਾਨੀ, ਮਾਉਵਾਦੀ ਆਦਿ ਕਹਿੰਦੇ ਸਨ ਅੱਜ ਉਨ੍ਹਾਂ ਦੇ ਮੂੰਹ ਤੇ ਇੱਕ ਤਮਾਚਾ ਹੈ ਕਿ ਲੋਕਾਂ ਦੇ ਏਕੇ ਅੱਗੇ ਭਾਜਪਾ ਅਤੇ ਮੋਦੀ ਨੂੰ ਗੋਡੇ ਟੇਕਣੇ ਪਏ ਇਸ ਸਮੇਂ ਜੋਨ ਖਜਾਨਚੀ  ਹਰਨੇਕ ਸਿੰਘ ਜੈਨਪੁਰ, ਭਜਨ ਸਿੰਘ ਖ਼ਿਜ਼ਰ ਪੁਰ,ਅਮਰ ਸਿੰਘ ਛੰਨਾਂ ਸ਼ੇਰ ਸਿੰਘ, ਸਰਬਜੀਤ ਸਿੰਘ ਕਾਲੇਵਾਲ, ਦਿਲਬਰ ਸਿੰਘ ਰਣਧੀਰ ਪੁਰ, ਪੁਸ਼ਪਿੰਦਰ ਸਿੰਘ ਸੋਢੀ ਰੰਧੀਰਪੁਰ, ਜਿਲਾ ਪ੍ਰੈਸ ਸੈਕਟਰੀ ਵਿੱਕੀ ਜੈਨਪੁਰ,ਜੋਗਾ ਸਿੰਘ ਪਰਮਜੀਤਪੁਰ  ਸੂਬੇਦਾਰ ਗੁਰਮੀਤ ਸਿੰਘ ਪ੍ਰਧਾਨ , ਕਸ਼ਮੀਰ ਸਿੰਘ ਆੜਤੀਆਂ ਖਜਾਨਚੀ,ਗੁਰਨਾਮ ਸਿੰਘ ਕਾਨੂੰਗੋ ਲੱਖਵਰਿਆਂ ਡਾ ਕੁਲਜੀਤ ਸਿੰਘ ਤਲਵੰਡੀ ਚੌਧਰੀਆਂ ਮੇਜਰ ਸਿੰਘ ਤਲਵੰਡੀ ਤਰਸੇਮ ਸਿੰਘ ਤਲਵੰਡੀ ਚੌਧਰੀਆਂ ਆਦਿ ਕਿਸਾਨ ਹਾਜਰ ਸਨ
Previous articleਗੁਰੂਦੁਆਰਾ ਸਿੰਘ ਸਭਾ ਸਿੱਖ ਸੈਂਟਰ ਸਟਾਈਲਸੋਫ ਬਾਰਮਬੈਕ ਵਿੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552 ਵਾਂ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ
Next articleसच्चिदानंद सिन्हा रचनावली : समाजवाद के वैकल्पिक विज़न का दस्तावेज़