ਓਮਕਾਰ ਮਹਿੰਦੀਪੁਰ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਦੇ ਨਵੇਂ ਪ੍ਰਧਾਨ ਦੀ ਹੋਈ ਚੋਣ

ਗੜ੍ਹਸ਼ੰਕਰ  (ਸਮਾਜ ਵੀਕਲੀ)  (ਬਲਵੀਰ ਚੌਪੜਾ) ਬੀਤੇ ਦਿਨੀ ਗੁਰਚਰਨ ਬੱਧਣ ਸਰਪ੍ਰਸਤ ਪੰਜਾਬ ਸਾਹਿਤ ਸਭਾ (ਰਜਿ:) ਨਵਾਂਸ਼ਹਿਰ ਦੇ ਗ੍ਰਹਿ ਵਿਖੇ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਸਾਬਕਾ ਪ੍ਰਧਾਨ ਸ਼੍ਰੀ ਦਰਸ਼ਨ ਦਰਦੀ ਦੇ ਅਸਤੀਫੇ ਤੇ ਸਾਰੇ ਮੈਂਬਰਾਂ ਵਲੋਂ ਲਿਖਤੀ ਰੂਪ ਵਿੱਚ ਸਹਿਮਤੀ ਪ੍ਰਗਟ ਕਰਦੇ ਹੋਏ ਸ਼੍ਰੀ ਓਮਕਾਰ ਸ਼ੀਂਹਮਾਰ (ਮਹਿੰਦੀਪੁਰ) ਨੂੰ ਸਰਵਸੰਮਤੀ ਨਾਲ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ ਨਿਯੁਕਤ ਪ੍ਰਧਾਨ ਸ਼੍ਰੀ ਓਮਕਾਰ ਮਹਿੰਦੀਪੁਰ ਨੇ ਸਮੂਹ ਮੈਂਬਰਾਨ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਸਾਰਿਆਂ ਦੇ ਸਹਿਯੋਗ ਅਤੇ ਅਸ਼ੀਰਵਾਦ ਨਾਲ ਪੰਜਾਬ ਸਾਹਿਤ ਸਭਾ ਨੂੰ ਬੁਲੰਦੀਆਂ ਤੱਕ ਲੈਕੇ ਜਾਵਾਂਗਾ ਤੇ ਇਸ ਸੇਵਾ ਨੂੰ ਤੰਨਦੇਹੀ ਅਤੇ ਇਮਾਨਦਾਰੀ ਨਾਲ ਨਿਵਾਵਾਂਗਾ। ਇਸ ਮੌਕੇ ਇਲਾਕੇ ਦੇ ਪ੍ਰਸਿੱਧ ਕਵੀ, ਗਾਇਕ ਅਤੇ ਸਭਾ ਦੇ ਸਮੂਹ ਮੈਂਬਰਾਨ ਜਨਾਬ ਗੁਰਚਰਨ ਬੱਧਣ ਸਰਪ੍ਰਸਤ ਪੰਜਾਬ ਸਾਹਿਤ ਸਭਾ, ਸ਼੍ਰੀਮਤੀ ਸੁਨੀਤਾ ਬੱਧਣ, ਦਰਸ਼ਨ ਦਰਦੀ ਸਾਬਕਾ ਪ੍ਰਧਾਨ, ਹਰਬਲਾਸ ਬੱਧਣ ਸੀਨੀਅਰ ਵਾਈਸ ਪ੍ਰਧਾਨ, ਮਲਕੀਤ ਕੌਰ ਜੰਡੀ ਵਾਈਸ ਪ੍ਰਧਾਨ, ਤਰਸੇਮ ਸਾਕੀ ਜ: ਸਕੱਤਰ, ਐਡਵੋਕੇਟ ਜਸਪ੍ਰੀਤ ਸਿੰਘ ਬਾਜਵਾ ਕਨੂੰਨੀ ਸਲਾਹਕਾਰ, ਮਨਮੋਹਨ ਸਿੰਘ ਗੁਲਾਟੀ ਮੁੱਖ ਸਲਾਹਕਾਰ, ਬਹਾਦਰ ਚੰਦ ਅਰੋੜਾ ਸਲਾਹਕਾਰ, ਵਾਸਦੇਵ ਪਰਦੇਸੀ ਪ੍ਰੈੱਸ ਸਕੱਤਰ, ਰਾਮ ਲਾਲ ਫੁਰਤੀਲਾ, ਰੀਟਾ ਸਿੱਧੂ ਸਲੋਹ, ਮਨਜੀਤ ਕੌਰ ਨਵਾਂਸ਼ਹਿਰ ਅਤੇ ਬੇਟੀ ਗੀਤਿਕਾ ਨਿਗਾਹ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਨਰੋਈ ਸਾਹਿਤਕ ਸਿਰਜਣਾ ਲਈ ਨਰੋਆ ਸਾਹਿਤ ਪੜ੍ਹਨਾ ਲਾਜ਼ਮੀ: ਮਨਜੀਤ ਇੰਦਰਾ
Next articleਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤ ਬੰਦ ਨੂੰ ਹੁਸ਼ਿਆਰਪੁਰ ‘ਚ ਮਿਲਿਆ ਭਰਵਾਂ ਹੁੰਗਾਰਾ