ਆਸਟਰੇਲੀਆ, ਜਰਮਨੀ ਤੇ ਇੰਗਲੈਂਡ ਵਿੱਚ ਓਮੀਕਰੋਨ ਦੇ ਮਰੀਜ਼ ਮਿਲੇ

ਸਿਡਨੀ (ਸਮਾਜ ਵੀਕਲੀ) : ਆਸਟਰੇਲੀਆ, ਜਰਮਨੀ ਅਤੇ ਇੰਗਲੈਂਡ ’ਚ ਕਰੋਨਾਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਦੇ ਕੇਸ ਮਿਲੇ ਹਨ। ਇੰਗਲੈਂਡ ’ਚ ਦੋ ਅਤੇ ਆਸਟਰੇਲੀਆ ਤੇ ਜਰਮਨੀ ’ਚ ਇਕ-ਇਕ ਵਿਅਕਤੀ ’ਚ ਨਵੀਂ ਲਾਗ ਦੇ ਲੱਛਣ ਪਾਏ ਗਏ ਹਨ। ਆਸਟਰੇਲੀਆ ਨੇ ਅੱਜ ਦੱਖਣੀ ਅਫ਼ਰੀਕਾ ਸਮੇਤ 9 ਦੇਸ਼ਾਂ ਦੀਆਂ ਹਵਾਈ ਉਡਾਨਾਂ ’ਤੇ ਅਣਮਿੱਥੇ ਸਮੇਂ ਲਈ ਰੋਕ ਲਾ ਦਿੱਤੀ ਹੈ। ਦੱਖਣੀ ਅਫ਼ਰੀਕਾ ਤੋਂ ਆਸਟਰੇਲੀਆ ਆਏ 19 ਹੋਰ ਵਿਅਕਤੀਆਂ ਦਾ ਭਾਵੇਂ ਮੁੱਢਲਾ ਟੈਸਟ ਨੈਗੇਟਿਵ ਆਇਆ ਹੈ ਪਰ ਇਹਤਿਆਤ ਵਜੋਂ ਉਨ੍ਹਾਂ ਨੂੰ ਦੋ ਹਫ਼ਤਿਆਂ ਲਈ ਡਾਕਟਰਾਂ ਦੀ ਨਿਗਰਾਨੀ ਹੇਠ ਇਕਾਂਤਵਾਸ ’ਚ ਰੱਖਿਆ ਗਿਆ ਹੈ।

ਓਮੀਕਰੋਨ ਦਾ ਪਹਿਲਾ ਮਾਮਲਾ ਦੱਖਣੀ ਅਫਰੀਕਾ ਵਿੱਚ 9 ਨਵੰਬਰ ਨੂੰ ਪਾਇਆ ਗਿਆ ਸੀ। ਵਾਇਰਸ ਦੇ ਬੋਤਸਵਾਨਾ, ਹਾਂਗਕਾਂਗ, ਇਜ਼ਰਾਈਲ ਅਤੇ ਬੈਲਜੀਅਮ ਵਿੱਚ ਵੀ ਕੇਸ ਮਿਲੇ ਹਨ। ਯੂਰੋਪ, ਬ੍ਰਿਟੇਨ, ਅਮਰੀਕਾ, ਇਜ਼ਰਾਈਲ ਅਤੇ ਸ੍ਰੀਲੰਕਾ ਸਮੇਤ ਹੋਰ ਮੁਲਕਾਂ ਨੇ ਵੀ ਯਾਤਰਾ ’ਤੇ ਪਾਬੰਦੀਆਂ ਲਾਗੂ ਕੀਤੀਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੀਂ ਕਿਸਮ ਦੇ ਕਰੋਨਾ ਦੀ ਦਹਿਸ਼ਤ: ਵੱਖ-ਵੱਖ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਾਈਆਂ
Next articleਚੀਨੀ ਜਹਾਜ਼ਾਂ ਵੱਲੋਂ ਤਾਇਵਾਨ ਦੇ ਰੱਖਿਆ ਜ਼ੋਨ ’ਚ ਘੁਸਪੈਠ