ਉਮਰ ਨੇ ਜੰਮੂ ਕਸ਼ਮੀਰ ਲਈ ਪੂਰਨ ਰਾਜ ਦੀ ਮੰਗ ਦੁਹਰਾਈ

ਜੰਮੂ (ਸਮਾਜ ਵੀਕਲੀ): ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਅੱਜ ਮੁੜ ਜੰਮੂ ਕਸ਼ਮੀਰ ਲਈ ਰਾਜ ਦੇ ਦਰਜੇ ਦੀ ਮੰਗ ਦੁਹਰਾਈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ। ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਉਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਇਸ ਦਾ ਵਾਅਦਾ ਕੀਤਾ ਸੀ, ਵਾਅਦਾ ਪੁਗਾਇਆ ਜਾਣਾ ਚਾਹੀਦਾ ਹੈ।

ਸਾਬਕਾ ਮੁੱਖ ਮੰਤਰੀ ਅਬਦੁੱਲ੍ਹਾ ਨੇ ਕਿਹਾ ਕਿ ਐਨਸੀ ਜੰਮੂ ਕਸ਼ਮੀਰ ਲਈ ਪੂਰਨ ਰਾਜ ਦੇ ਦਰਜੇ ਵਾਸਤੇ ਸੰਘਰਸ਼ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਸੱਚ ਇਹ ਹੈ ਕਿ ਲੋਕ ਸਿਆਸੀ ਵਿਚਾਰਧਾਰਾ ਤੋਂ ਉੱਪਰ ਉਠ ਕੇ ਪੂਰਨ ਰਾਜ ਦਾ ਦਰਜਾ ਮੰਗ ਰਹੇ ਹਨ। ਉਹ ਇਹ ਦਰਜਾ ਵਾਪਸ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਰਾਜ ਦਾ ਦਰਜਾ ਪਹਿਲਾਂ ਖ਼ਤਮ ਕੀਤਾ ਹੀ ਨਹੀਂ ਜਾਣਾ ਚਾਹੀਦਾ ਸੀ। ਐਨਸੀ ਆਗੂ ਨੇ ਕਿਹਾ ਕਿ ਲੱਦਾਖ ਦੇ ਲੋਕਾਂ ਦੀਆਂ ਵੀ ਕੁਝ ਮੰਗਾਂ ਉੱਭਰੀਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ: ਦੇਸ਼ ’ਚ 41,964 ਨਵੇਂ ਮਾਮਲੇ ਆਏ
Next articleਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਘਟਾਈਆਂ ਜਾਣ: ਹਰੀਸ਼ ਰਾਵਤ