
ਪੜ੍ਹਾਈ ਵਿੱਚ ਅਵੱਲ ਬੱਚੇ, ਧਾਰਮਿਕ ਮੁਖੀ, ਲਾਇਨਜ਼ ਕਲੱਬਾਂ, ਪੱਤਰਕਾਰ, ਪੁਲਿਸ, ਨੰਬਰਦਾਰ, ਪਤਵੰਤੇ ਨੂੰ ਹੋਏ ਸਨਮਾਨਿਤ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਜ਼ਿਲ੍ਹਾ ਪ੍ਰਧਾਨ ਨੰਬਰਦਾਰ ਯੂਨੀਅਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਜ਼ਿਲ੍ਹਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਦੇਸ਼ ਦਾ 78ਵਾਂ ਕੌਮੀ ਦਿਹਾੜਾ ਅਤੇ ਯੂਨੀਅਨ ਦਾ 28ਵਾਂ ਰਾਸ਼ਟਰੀ ਪ੍ਰੋਗਰਾਮ ਬੜੇ ਚਾਵਾਂ, ਸੱਧਰਾਂ ਅਤੇ ਧੂਮਧਾਮ ਨਾਲ ਮਨਾਇਆ ਗਿਆ। ਜਸ਼ਨ-ਏ-ਅਜ਼ਾਦੀ 2024 ਸਮਾਗਮ ਵਿੱਚ ਜ਼ਿਲ੍ਹਾ ਜਲੰਧਰ ਦੇ ਲੋਕਪ੍ਰਿਯ ਨੇਤਾ, ਓਲੰਪੀਅਨ, ਪਦਮਸ਼੍ਰੀ ਅਤੇ ਅਰਜੁਨ ਐਵਾਰਡੀ, ਹਾਕੀ ਦੇ ਸਾਬਕਾ ਕਪਤਾਨ ਅਤੇ ਸਰਵੋਚਮ ਡਿਫੈਂਡਰ, ਪੰਜਾਬ ਸਰਕਾਰ ਦੇ ਸਾਬਕਾ ਕੈਬਿਨਟ ਮੰਤਰੀ, ਸਾਬਕਾ ਪੁਲਿਸ ਕਪਤਾਨ ਅਤੇ ਜਲੰਧਰ ਕੈਂਟ ਮੌਜੂਦਾ ਵਿਧਾਇਕ ਸ. ਪਰਗਟ ਸਿੰਘ ਨੇ ਨੰਬਰਦਾਰ ਯੂਨੀਅਨ ਦੇ ਵਿਹੜੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਹਲਕਾ ਇੰਚਾਰਜ ਨਕੋਦਰ ਡਾ: ਨਵਜੋਤ ਸਿੰਘ ਦਾਹੀਆ ਵਿਸ਼ੇਸ਼ ਮਹਿਮਾਨ, ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਸਟਾਰ ਗੈਸਟ, ਇਮੀਡੇਟ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਫੰਕਸ਼ਨ ਚੇਅਰਪਰਸਨ, ਟਰੈਜਰਰ ਲਾਇਨ ਦਿਨਕਰ ਸੰਧੂ ਚੀਫ ਅਡਵਾਈਜ਼ਰ ਵਜੋਂ ਇਸ ਸਮਾਗਮ ਦੀ ਸ਼ਾਨ ਬਣੇ। ਮੁੱਖ ਮਹਿਮਾਨ ਸ. ਪਰਗਟ ਸਿੰਘ ਨੇ ਠਾਠਾਂ ਮਾਰਦੇ ਇਕੱਠ ਵਿੱਚ ਦੇਸ਼ ਦਾ ਕੌਮੀ ਤਿਰੰਗਾ ਝੰਡਾ ਲਹਿਰਾਇਆ। ਵੱਡੀ ਗਿਣਤੀ ਵਿੱਚ ਹਾਜ਼ਰ ਦੇਸ਼ ਭਗਤਾਂ ਨੇ ਖੁਦ ਜੋਸ਼ੀਲੀ ਆਵਾਜ਼ ਵਿੱਚ ਰਾਸ਼ਟਰੀ ਗਾਣ ਗਾਕੇ ਆਪਣੇ ਪੱਕੇ ਦੇਸ਼ ਭਗਤ ਹੋਣ ਦਾ ਪ੍ਰਮਾਣ ਦਿੱਤਾ। ਥਾਣਾ ਮੁਖੀ ਪੰਕਜ ਭਨੋਟ ਅਤੇ ਮੁੱਖ ਮੁਨਸ਼ੀ ਗਗਨਦੀਪ ਸਿੰਘ ਦੀ ਅਗਵਾਈ ਵਿੱਚ ਦੇਸ਼ ਦੇ ਤਿਰੰਗੇ ਝੰਡੇ ਨੂੰ ਨਿਯਮਾਂ ਅਨੁਸਾਰ ਪੁਲਿਸ ਦੇ ਜਵਾਨਾਂ ਪਾਸੋਂ ਸਲਾਮੀ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਇਸ ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ 10ਵੀਂ ਅਤੇ 12ਵੀਂ ਕਲਾਸ ਵਿੱਚੋਂ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ “ਸਤਿਆਵਤੀ ਸੰਧੂ ਪੁਰਸਕਾਰ” ਨਾਲ ਸਨਮਾਨਿਤ ਕੀਤਾ। ਬੜੇ ਲੰਬੇ ਅਰਸੇ ਤੋਂ ਲੋਕਾਂ ਨੂੰ ਭਗਤੀ ਦਾ ਮਾਰਗ ਦਿਖਾਉਣ ਵਾਲੇ ਸ਼੍ਰੀ ਮਧੂ ਸੂਦਨ, ਸਸ਼ੀ ਭੂਸ਼ਣ ਪਾਸੀ ਸਮੇਤ ਹੋਰ ਕਈ ਭਗਤਾਂ ਨੂੰ “ਭਗਤੀ ਪ੍ਰਸਾਰ ਅਵਾਰਡ” ਨਾਲ ਸਨਮਾਨਿਤ ਕੀਤਾ। ਸਨਮਾਨ ਚਿੰਨ੍ਹਾਂ ਦੀ ਸੇਵਾ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਵੱਲੋਂ ਕੀਤੀ ਗਈ। ਕਲੱਬ ਅਤੇ ਯੂਨੀਅਨ ਵੱਲੋਂ ਇਲਾਕੇ ਦੇ ਪੱਤਰਕਾਰ, ਪੁਲਿਸ ਵਿਭਾਗ, ਨੰਬਰਦਾਰ ਸਮੇਤ ਲਾਇਨਜ਼ ਕਲੱਬਾਂ ਦੇ ਅਫ਼ਸਰਾਂ ਨੂੰ ਵੀ ਉਚੇਚੇ ਤੌਰ ਤੇ ਸਨਮਾਨਿਤ ਕੀਤਾ। ਮੇਜ ਡਾਂਸ ਕੰਪਨੀ ਦੇ ਸੰਚਾਲਕ ਜਤਿਨ ਨੇ ਨੰਨ੍ਹੇ ਮੁੰਨ੍ਹੇ ਬੱਚਿਆਂ ਪਾਸੋਂ ਦੇਸ਼ ਭਗਤੀ ਦਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਇੱਕ ਬੇਮਿਸਾਲ ਰੰਗ ਬੰਨ੍ਹਿਆ। ਕਲੱਬ ਡਾਇਰੈਕਟਰ ਲਾਇਨ ਬਬਿਤਾ ਸੰਧੂ, ਲਾਇਨ ਜਸਪ੍ਰੀਤ ਕੌਰ ਸੰਧੂ ਨੇ ਕੌਮੀ ਝੰਡਾ ਲਹਿਰਾਏ ਜਾਣ ਦੀ ਖੁਸ਼ੀ ਵਿੱਚ ਲੱਡੂ ਵੰਡੇ। ਸਮੂਹ ਦੇਸ਼ ਭਗਤਾਂ ਦੇ ਸੀਨਿਆਂ ‘ਤੇ ਤਿਰੰਗਾ ਝੰਡਾ ਲਗਾਕੇ ਸਵਾਗਤ ਕੀਤਾ। ਮੁੱਖ ਮਹਿਮਾਨ ਓਲੰਪੀਅਨ ਪਰਗਟ ਸਿੰਘ ਅਤੇ ਡਾਕਟਰ ਨਵਜੋਤ ਸਿੰਘ ਦਾਹੀਆ ਨੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਸਮਾਗਮ ਵਿਚ ਵੱਡੀ ਗਿਣਤੀ ਆਈਆਂ ਮਾਣਮੱਤੀਆਂ ਹਸਤੀਆਂ ਦਾ ਕੋਟਿ ਕੋਟਿ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਐਨੀਆਂ ਸ਼ਖਸ਼ੀਅਤਾਂ ਦੇ ਦਰਸ਼ਨ ਭਾਗਾਂ ਨਾਲ ਹੀ ਹੁੰਦੇ ਹਨ। ਸਟਾਰ ਗੈਸਟ ਲਾਇਨ ਆਂਚਲ ਸੰਧੂ ਸੋਖਲ, ਫੰਕਸ਼ਨ ਚੇਅਰਪਰਸਨ ਲਾਇਨ ਸੋਮਿਨਾਂ ਸੰਧੂ ਨੇ ਸਮੂਹ ਦੇਸ਼ ਭਗਤਾਂ ਨੂੰ ਵਿਸ਼ੇਸ਼ ਮੁਬਾਰਕਬਾਦ ਦਿੱਤੀ। ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਹਲਕਾ ਵਿਧਾਇਕ ਸ਼੍ਰੀਮਤੀ ਇੰਦਰਜੀਤ ਕੌਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਗਰੀਬਾਂ ਦਾ ਮਸੀਹਾ ਸਰਕਾਰੀ ਸਕੂਲ ਨੂਰਮਹਿਲ ਦੀ ਅਧੂਰੀ ਬਿਲਡਿੰਗ ਨੂੰ ਜਲਦੀ ਪੂਰਾ ਕਰਨ ਅਤੇ ਬਣ ਚੁੱਕੀ ਬਿਲਡਿੰਗ ਵਿੱਚ ਵੱਡੀਆਂ ਕਾਲਸਾਂ ਸ਼ੁਰੂ ਕਰਨ, ਅਜਿਹਾ ਨਾ ਕਰਕੇ ਉਹ ਨਿੱਤ ਇੱਕ ਵੱਡਾ ਪਾਪ ਕਮਾ ਰਹੇ ਹਨ। ਇਸ ਦੇ ਨਾਲ ਉਹਨਾਂ ਕਿਹਾ ਸਰਕਾਰੀ ਕੁਰਸੀਆਂ ਤੇ ਬੈਠੇ ਹਰ ਵਿਭਾਗ ਦੇ ਉਹਨਾਂ ਕਰੱਪਟ ਨੂੰ ਅਫਸਰਾਂ ਨੂੰ ਕਿਹਾ ਕਿ ਉਹ ਭਰਿਸ਼ਟਾਚਾਰ ਕਰਕੇ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਕੇ ਅਰਾਜਕਤਾ ਫੈਲਾਅ ਰਹੇ ਹਨ। ਆਮ ਜਨਤਾ ਨਾਲ ਨਿੱਤ ਧੱਕੇਸ਼ਾਹੀਆਂ ਕਰਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਨਿੱਤ ਬੇਅਦਬੀਆਂ ਕਰਨੀਆਂ ਬੰਦ ਕਰਨ। ਰੋਜ਼ਾਨਾ ਹੋ ਰਹੇ ਕਤਲੇਆਮ ਅਤੇ ਨਾਬਾਲਿਗ-ਬਾਲਗਾਂ ਨਾਲ ਹੋ ਰਹੇ ਰੇਪ, ਸ਼ਰੇਆਮ ਵਿੱਕ ਰਹੇ ਨਸ਼ੇ ਕਾਲੇ ਅੰਗਰੇਜਾਂ ਦੀਆਂ ਮੇਹਰਬਾਨੀਆਂ ਸਦਕਾ ਹੀ ਹਨ। ਉਹਨਾਂ ਭਰਿਸ਼ਟ ਸਿਆਸਤਦਾਨਾਂ ਨੂੰ ਵੀ ਸ਼ਹੀਦਾਂ ਅਤੇ ਗੁਰੂ-ਪੀਰਾਂ ਦਾ ਵਾਸਤਾ ਪਾਕੇ ਸਿੱਧੇ ਰਾਹ ਤੁਰਨ ਲਈ ਕਿਹਾ। ਇਸ ਸਮਾਗਮ ਵਿੱਚ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੌਹਲ, ਕੌਸਲਰ ਕ੍ਰਮਵਾਰ ਸ਼੍ਰੀਮਤੀ ਬਬਲੀ ਸੋਂਧੀ, ਵਲਾਇਤੀ ਰਾਮ, ਪੱਪੀ ਮੈਹਨ, ਦੀਪਕ ਦੀਪੂ, ਤੋਂ ਇਲਾਵਾ ਇੰਦਰਜੀਤ ਜੌਹਲ, ਵਿੱਕੀ ਕੈਂਥ, ਲਾਇਨ ਪ੍ਰਿੰਸੀਪਲ ਸੁਮਨ ਲਤਾ ਪਾਠਕ ਰੀਜਨ ਚੇਅਰਪਰਸਨ, ਲਾਇਨ ਜਤਿੰਦਰ ਸੇਖੜੀ ਜੋਨ ਚੇਅਰਪਰਸਨ, ਕਲੱਬ ਪ੍ਰਧਾਨ ਨੂਰਮਹਿਲ ਸਿਟੀ ਭਜਨ ਲਾਲ ਨੰਬਰਦਾਰ, ਲਾਇਨ ਜਗਜੀਤ ਬਾਸੀ, ਸਾਬਕਾ ਕੌਂਸਲਰ ਰਾਕੇਸ਼ ਕਲੇਰ, ਸੁਰਿੰਦਰ ਸ਼ਰਮਾ, ਟੇਕ ਚੰਦ ਢੀਂਗਰਾ, ਰਾਮ ਦਾਸ ਸੇਖੜੀ, ਸੀਤਾ ਰਾਮ ਸੋਖਲ, ਪ੍ਰਿੰਸੀਪਲ ਗੌਰੀ ਸ਼ੈਲੀ, ਲਾਇਨ ਡਾ. ਪਦਮ ਕੋਹਲੀ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਸੇਵਾਦਾਰ ਸ਼ਰਨਜੀਤ ਬਿੱਲਾ, ਹਰੀਸ਼ ਮੈਹਨ ਤੋਂ ਇਲਾਵਾ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਪਰਗਟ ਸਿੰਘ ਸਰਹਾਲੀ, ਸਕੱਤਰ ਜਨਰਲ ਸੁਰਿੰਦਰ ਸਿੰਘ ਬੁਰਜ ਕੇਲਾ, ਕੈਸ਼ੀਅਰ ਰਾਮ ਦਾਸ ਬਾਲੂ, ਪੀ.ਆਰ.ਓ ਜਗਨ ਨਾਥ ਚਾਹਲ, ਡਾਇਰੈਕਟਰ ਚਰਨ ਸਿੰਘ ਰਾਜੋਵਾਲ, ਸਲਾਹਕਾਰ ਅਨਿਲ ਸੂਦ ਘੁੜਕਾ, ਜ਼ੋਨ ਇੰਚਾਰਜ ਜਸਵੰਤ ਸਿੰਘ, ਗੁਰਨਾਮ ਚੰਦ ਉਮਰਪੁਰਾ, ਪ੍ਰੇਮ ਚੰਦ ਮੁਆਈ, ਮਹਿਲਾ ਨੰਬਰਦਾਰ ਦਲਜੀਤ ਕੌਰ, ਜਗਦੀਸ਼ ਕੌਰ ਪੱਦੀ ਖਾਲਸਾ ਤੋਂ ਇਲਾਵਾ ਸੈਂਕੜੇ ਨੰਬਰਦਾਰ ਅਤੇ ਸ਼ਹਿਰ ਨਿਵਾਸੀਆਂ ਨੇ ਸ਼ਾਮਿਲ ਹੋ ਕੇ ਨੰਬਰਦਾਰ ਯੂਨੀਅਨ ਦੇ ਵਿਹੜੇ ਨੂੰ ਮਹਿਕਾਇਆ ਅਤੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ। ਜੈ ਸ਼ਿਵ ਸ਼ਕਤੀ ਸੇਵਾ ਵੱਲੋਂ ਖਾਣ-ਪਾਣ ਦੇ ਪ੍ਰਬੰਧ ਕੀਤੇ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly