HOME ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਯੂ.ਕੇ. ਵੱਲੋਂ ਸਾਲਾਨਾ ਸਮਾਗਮ

ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਯੂ.ਕੇ. ਵੱਲੋਂ ਸਾਲਾਨਾ ਸਮਾਗਮ

2
ਕੈਪਸਨ:- ਇਕੱਤਰਤਾ ਚ ਹਾਜ਼ਿਰ ਕਲੱਬ ਦੇ ਮੈਂਬਰ। ਤਸਵੀਰ:- ਸੁਖਜਿੰਦਰ ਸਿੰਘ ਢੱਡੇ
ਲੈਸਟਰ (ਇੰਗਲੈਂਡ)  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)-ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁਟੱਬਾਲ ਕਲੱਬ ਯੂ.ਕੇ. ਵੱਲੋਂ ਸਾਲਾਨਾ ਸਮਾਗਮ ਡਾਕਟਰ ਜਰਨੈਲ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਯੂ.ਕੇ. ਦੇ ਸ਼ਹਿਰ ਨੰਨਈਟਨ ਵਿਖੇ ਕਰਵਾਇਆ ਗਿਆ । ਕਲੱਬ ਮੈਂਬਰ ਪ੍ਰੇਮ ਚੰਦ ਡੋਗਰ, ਗੁੱਰਜੀਤ ਸਿੰਘ ਗਿੱਲ, ਹਰਇੱਕਬਾਲ ਸਿੰਘ ਸੰਘਾ, ਅਜਮੇਰ ਸਿੰਘ ਲੋਚਨ, ਸੁਰਜੀਤ ਸਿੰਘ ਸੰਘਾ, ਚੰਦਰ ਪ੍ਰਕਾਸ਼ ਵਰਮਾ, ਧਨਵੰਤ ਸਿੰਘ ਬਾਹੜਾ, ਡਾਕਟਰ ਜਗਤ ਸਿੰਘ ਨਾਗਰਾ, ਗੁਰਨਾਮ ਸਿੰਘ ਲਾਲੀ ਦੀ ਹਾਜਰੀ ਵਿੱਚ ਰੇਡੀਓ ਪੰਜ ਕਵੈਂਟਰੀ ਦੇ ਸੰਸਥਾਪਕ ਛਿੰਦਾ ਸੁਰੀਲਾ ਨੇ ਆਏ ਹੋਏ ਮਹਿਮਾਨਾਂ ਦਾ ਬਹੁਤ ਹੀ ਸੁਚੱਜੇ ਵਿਚਾਰਾ ਅਤੇ ਸੰਗੀਤ ਨਾਲ ਮਨੋਰੰਜਨ ਕੀਤਾ । ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਕਲੱਬ ਯੂ.ਕੇ. ਦੀ ਸਥਾਪਨਾ ਸਵਰਗੀ ਜਰਨੈਲ ਸਿੰਘ ਜੋ ਕਿ ਭਾਰਤ ਦੇ ਬਹੁਤ ਹੀ ਉੱਘੇ ਫੁੱਟਬਾਲ ਖਿਡਾਰੀ ਹੋਏ ਹਨ ਦੀ ਯਾਦ ਵਿੱਚ ਸੰਨ 2001 ਵਿੱਚ ਕੀਤੀ ਗਈ ਸੀ । ਹਰ ਸਾਲ ਫ਼ਰਵਰੀ ਮਹੀਨੇ ਵਿੱਚ ਖ਼ਾਲਸਾ ਕਾਲਜ ਗੜ੍ਹ਼ਸ਼ੰਕਰ ਵਿਖੇ ਸਵਰਗੀ ਜਰਨੈਲ ਸਿੰਘ ਜੀ ਯਾਦ ਵਿੱਚ ਆਯੋਜਿਤ ਕਰਵਾਏ ਜਾਂਦੇ ਫੁਟੱਬਾਲ ਟੂਰਨਾਮੈਂਟ ਵਿੱਚ ਕਲੱਬ ਮੈਂਬਰ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਹਨ ਅਤੇ ਹਾਜ਼ਰੀ ਭਰਦੇ ਹਨ । ਅੰਤ ਵਿੱਚ ਡਾਕਟਰ ਜਰਨੈਲ ਸਿੰਘ ਰਾਏ ਨੇ ਆਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇੱਕ ਯਾਦਗਾਰੀ ਗਰੁੱਪ ਤਸਵੀਰ ਲਈ ਗਈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਪ੍ਰੀਸ਼ਦ ਬਸਪਾ ਦੇ ਉਮੀਦਵਾਰ ਪਰਮਜੀਤ ਦੁਸਾਂਝ ਨੂੰ ਆਰਥਿਕ ਮੱਦਦ ਕੀਤੀ –ਜਸਪਾਲ ਲਧਾਣਾ
Next articleSAMAJ WEEKLY = 12/12/2025