ਓਲੀ ਮੁੜ ਬਣੇ ਸੀਪੀਐੱਨ-ਯੂਐੱਮਐੱਲ ਦੇ ਪ੍ਰਧਾਨ

ਕਾਠਮੰਡੂ (ਸਮਾਜ ਵੀਕਲੀ):  ਨੇਪਾਲ ਦੀ ਮੁੱਖ ਵਿਰੋਧੀ ਪਾਰਟੀ ਸੀਪੀਐੱਨ-ਯੂਐੱਮਐੱਲ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਮੁੜ ਮੁਲਕ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਦਾ ਦੂਜੀ ਵਾਰ ਪ੍ਰਧਾਨ ਚੁਣ ਲਿਆ ਹੈ। ਚਿਤਵਾਨ ਜ਼ਿਲ੍ਹੇ ਵਿੱਚ ਹੋਏ ਪਾਰਟੀ ਦੇ 10ਵੇਂ ਜਨਰਲ ਇਜਲਾਸ ਦੌਰਾਨ ਸ੍ਰੀ ਓਲੀ ਨੂੰ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਭੀਮ ਰਾਵਲ ਦੇ ਮੁਕਾਬਲੇ 1840 ਵੋਟਾਂ ਮਿਲੀਆਂ ਜਦਕਿ ਰਾਵਲ ਨੂੰ 223 ਵੋਟਾਂ ਮਿਲੀਆਂ। ਸ੍ਰੀ ਓਲੀ ਅਗਲੇ ਪੰਜ ਸਾਲਾਂ ਲਈ ਮੁੜ ਪਾਰਟੀ ਦੇ ਪ੍ਰਧਾਨ ਚੁਣੇ ਗਏ ਹਨ। ਸ੍ਰੀ ਓਲੀ ਵੱਲੋਂ ਸਾਰੇ ਹੋਰ ਅਹੁਦਿਆਂ ਲਈ ਸਰਬਸੰਮਤੀ ਬਣਾਉਣ ਦੀ ਕੋਸ਼ਿਸ਼ ਦੇ ਬਾਵਜੂਦ ਪਾਰਟੀ ਦੇ ਕੁਝ ਹੋਰ ਅਹੁਦਿਆਂ ਲਈ ਵੋਟਿੰਗ ਹੋਈ ਜਿਨ੍ਹਾਂ ਵਿੱਚ ਉਪ ਚੇਅਰਮੈਨ, ਸਕੱਤਰਾਂ ਤੇ ਕੇਂਦਰੀ ਕਮੇਟੀ ਦੇ ਮੈਂਬਰਾਂ ਦੇ ਅਹੁਦੇ ਸ਼ਾਮਲ ਹਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀਲੰਕਾ ਦੇ ਸੈਨਿਕਾਂ ਉੱਤੇ ਤਾਮਿਲ ਪੱਤਰਕਾਰ ’ਤੇ ਹਮਲੇ ਦਾ ਦੋਸ਼
Next articleਕਰਤਾਰਪੁਰ ਸਾਹਿਬ ਵਿੱਚ ਫੋਟੋ ਸ਼ੂਟ: ਭਾਰਤ ਵੱਲੋਂ ਪਾਕਿਸਤਾਨ ਵਿਦੇਸ਼ ਵਿਭਾਗ ਦਾ ਸੀਨੀਅਰ ਅਧਿਕਾਰੀ ਤਲਬ