ਪੁਰਾਣੀ ਪੈਨਸ਼ਨ ਸਕੀਮ ਪ੍ਰਾਪਤੀ ਲਈ ਲਾਏ ਜਾ ਰਹੇ ਸੰਗਰੂਰ ਮੋਰਚੇ ਲਈ ਵੱਖ ਵੱਖ ਸਕੂਲਾਂ ‘ਚ ਲਾਮਬੰਦੀ ਸ਼ੁਰੂ

ਗੜ੍ਹਸ਼ੰਕਰ ,(ਸਮਾਜ ਵੀਕਲੀ)  (ਬਲਵੀਰ ਚੌਪੜਾ) ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ (ਪੀ.ਪੀ.ਪੀ.ਐੱਫ.) ਦੀ ਸੂਬਾ ਕਾਰਜਕਾਰਨੀ ਦੇ ਫ਼ੈਸਲੇ ਅਨੁਸਾਰ ਨਵੀਂ ਪੈਨਸ਼ਨ ਸਕੀਮ (ਐੱਨ.ਪੀ.ਐੱਸ.) ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਦੁਬਾਰਾ ਬਹਾਲ ਕਰਵਾਉਣ ਹਿੱਤ 1 ਅਕਤੂਬਰ ਤੋਂ 3 ਅਕਤੂਬਰ ਤੱਕ ਸੰਗਰੂਰ ਵਿਖੇ ਲਗਾਏ ਜਾਣ ਵਾਲ਼ੇ ਤਿੰਨ ਦਿਨਾ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਲਈ ਐਨ ਪੀ ਐਸ ਅਧੀਨ ਆਉਂਦੇ ਮੁਲਾਜ਼ਮਾਂ ਨੂੰ ਲਾਮਬੰਦ ਕਰਨ ਲਈ ਅਤੇ ਸੰਗਰੂਰ ਮੋਰਚੇ ਲਈ ਤਿਆਰੀ ਹਿਤ ਬਲਾਕ ਗੜ੍ਹਸ਼ੰਕਰ ਦੇ ਵੱਖ ਵੱਖ ਸਕੂਲਾਂ ਵਿੱਚ ਲਾਮਬੰਦੀ ਕੀਤੀ ਗਈ। ਇਸ ਵੇਲੇ ਡੀ ਟੀ ਐੱਫ ਦੇ ਸੂਬਾ ਆਗੂਆਂ ਸੁਖਦੇਵ ਡਾਨਸੀਵਾਲ, ਗਿਆਨ ਚੰਦ ਰੋਪੜ ਅਤੇ ਡੀ ਐੱਮ ਐੱਫ ਆਗੂ ਹੰਸ ਰਾਜ ਗੜ੍ਹਸ਼ੰਕਰ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਲਗਭਗ ਦੋ ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਅੰਦਰ ਨਵੀਂ ਪੈਨਸ਼ਨ ਸਕੀਮ ਨੂੰ ਬੰਦ ਕਰਕੇ ਦੁਬਾਰਾ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਬਾਰੇ ਨੋਟਫਿਕੇਸ਼ਨ ਵੀ ਜਾਰੀ ਕੀਤਾ ਸੀ ਪਰ ਲਗਭਗ ਦੋ ਸਾਲਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਅੰਦਰ ਹਕੀਕੀ ਰੂਪ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਨਹੀਂ ਕੀਤਾ ਗਿਆ। ਸਰਕਾਰ ਦੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਐਲਾਨ ਅਤੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਵੀ ਪੰਜਾਬ ਦੇ ਸਰਕਾਰੀ ਵਿਭਾਗਾਂ ਅਧੀਨ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਦੀ ਐੱਨ.ਪੀ.ਐੱਸ. ਕਟੌਤੀ ਕਰਨੀ ਬੰਦ ਨਹੀਂ ਹੋਈ ਅਤੇ ਨਾ ਹੀ ਮੁਲਾਜ਼ਮਾਂ ਦੇ ਜੀ.ਪੀ.ਐਫ਼. (ਜਨਰਲ ਪਰਾਵੀਡੈਂਟ ਫੰਡ) ਦੇ ਖ਼ਾਤੇ ਖੋਲ੍ਹ ਕੇ ਉਨ੍ਹਾਂ ਦਾ ਜੀ.ਪੀ.ਐਫ਼. ਕੱਟਣਾ ਹੀ ਸ਼ੁਰੂ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਪੁਰਾਣੀ ਪੈਨਸ਼ਨ ਸਕੀਮ ਨੂੰ ਹਕੀਕੀ ਰੂਪ ਵਿੱਚ ਲਾਗੂ ਕੀਤਾ ਜਾਵੇ ਅਤੇ ਮੁਲਾਜ਼ਮਾਂ ਦਾ ਜੀ.ਪੀ.ਐਫ਼. ਕੱਟਣਾ ਸ਼ੁਰੂ ਕੀਤਾ ਜਾਵੇ ਨਹੀਂ ਤਾਂ ਓਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ 1 ਅਕਤੂਬਰ ਤੋਂ 3 ਅਕਤੂਬਰ ਤੱਕ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿੱਚ ਤਿੰਨ ਦਿਨਾ ਪੈਨਸ਼ਨ ਪ੍ਰਾਪਤੀ ਮੋਰਚਾ ਲਗਾਉਣਗੇ। ਇਸ ਮੌਕੇ ਮਨਜੀਤ ਸਿੰਘ, ਕਰਨੈਲ ਸਿੰਘ, ਯੋਗਰਾਜ ਸਿੰਘ ਸਤਪਾਲ ਸਿੰਘ, ਬਲਜੀਤ ਸਿੰਘ  ਬੋੜਾ ,ਰਮੇਸ਼ ਮਲਕੋਵਾਲ, ਸਤਨਾਮ ਸਿੰਘ,ਮਾ ਸੁਭਾਸ਼, ਮਨਜੀਤ ਬੋੜਾ ਜਤਿੰਦਰ ਕੁਮਾਰ,ਰਣਵੀਰ ਸਿੰਘ,ਸੰਜੀਵ,ਕਿਰਨਬਾਲਾ,ਅੰਜਨਾ ਰਾਣੀ,ਵਰਿੰਦਰ ਸਿੰਘ ਖੁਸ਼ਵਿੰਦਰ ਕੌਰ, ਮੈਡਮ ਪ੍ਰਿਅੰਕਾ ਭਾਟੀਆ, ਮੈਡਮ ਮਨਪ੍ਰੀਤ ਕੌਰ,ਮੈਡਮ ਸੀਮਾ ਰਾਣਾ,ਰਜਿੰਦਰ ਕੁਮਾਰ,ਸਰਬਜੀਤ ਸਿੰਘ ਬਲਵਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਤਿਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ 21 ਸਤੰਬਰ ਨੂੰ – ਬਾਬਾ ਜਸਪਾਲ ਖੇੜੀ, ਦਲਜੀਤ ਥਰੀਕੇ
Next articleਟਿੱਪਰਾਂ ਤੇ ਭਾਰੀ ਵਾਹਨਾਂ ਤੇ ਨੱਥ ਪਾਉਣ ਲਈ ਕੰਢੀ ਸੰਘਰਸ਼ ਕਮੇਟੀ ਨੇ ਦਿੱਤਾ ਮੰਗ ਪੱਤਰ