ਰੋਸ ਪ੍ਰਦਰਸ਼ਨ ਕਰਦੇ ਹੋਏ ਕੱਲ ਨੂੰ ਹੋਵੇਗੀ ਮੋਟਰਸਾਈਕਲ-ਸਕੂਟਰ ਰੈਲੀ
ਕਪੂਰਥਲਾ ,(ਸਮਾਜ ਵੀਕਲੀ) (ਕੌੜਾ)– ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਖਾਰਿਜ ਕਰਦਿਆਂ ਕੇਂਦਰ ਸਰਕਾਰ ਵੱਲੋਂ ਯੂਪੀਐਸ ਸਕੀਮ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧੀਨ ਕੰਮ ਕਰਦੇ ਲਗਭਗ ਇੱਕ ਕਰੋੜ ਲੋਕ ਇੰਡੀਆ ਦੇ ਰੇਲਵੇ ਇਪਲਾਈਜ ਫੈਡਰੇਸ਼ਨ ਦੀ ਅਗਵਾਈ ਵਿੱਚ ਰਾਸ਼ਟਰੀ ਪੱਧਰ ‘ਤੇ ਯੂ.ਪੀ.ਐੱਸ. ਦਾ ਵਿਰੋਧ ਕਰ ਰਹੇ ਹਨ ਅਤੇ ਰੇਲਵੇ ਵਿੱਚ ਐੱਨ.ਪੀ.ਐੱਸ. ਵਿਰੁੱਧ ਮੋਰਚਾ ਚਲਾ ਰਹੇ ਹਨ। ਅੱਜ ਆਰਸੀਐਫ ਇਪਲਾਈਜ ਯੂਨੀਅਨ ਦੀ ਤਰਫੋਂ ਮੁਲਾਜ਼ਮਾਂ ਐਨਪੀਐਸ, ਯੂਪੀਐਸ ਰੱਦ ਕਰਨ ਅਤੇ ਓਪੀਐਸ ਬਹਾਲ ਕਰਵਾਉਣ ਲਈ ਵਰਕਸ਼ਾਪ ਦੇ ਗੇਟ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਆਰਸੀਐਫ ਦੇ ਹਜ਼ਾਰਾਂ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ ਅਤੇ ਕੇਂਦਰ ਸਰਕਾਰ ਅਤੇ ਮੁਲਾਜ਼ਮਾਂ ਨਾਲ ਧੋਖਾ ਕਰਨ ਵਾਲੀਆਂ ਜਥੇਬੰਦੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕੇਂਦਰ ਸਰਕਾਰ ਤੋਂ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਪ੍ਰਭਾਵ ਨਾਲ ਬਹਾਲ ਕਰਨ ਦੀ ਮੰਗ ਕੀਤੀ।
ਪ੍ਰੈਸ ਬਿਆਨ ਜਾਰੀ ਕਰਦਿਆਂ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਸ. ਸਰਵਜੀਤ ਸਿੰਘ ਨੇ ਕਿਹਾ ਕੀ 24 ਅਗਸਤ 2024 ਨੂੰ ਕੇਂਦਰ ਸਰਕਾਰ ਨੇ ਆਪਣੀ ਸਿਆਸੀ ਅਤੇ ਆਰਥਿਕ ਗਣਨਾਵਾਂ ਦੇ ਅਧਾਰ ਵਜੋਂ, ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਯੂਨੀਫਾਈਡ ਪੈਨਸ਼ਨ ਸਕੀਮ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਯੂਨੀਫਾਈਡ ਪੈਨਸ਼ਨ ਸਕੀਮ ਦੀ ਸ਼ਲਾਘਾ ਕੀਤੀ ਅਤੇ ਦਾਅਵਾ ਕੀਤਾ ਕਿ ਯੂ.ਪੀ.ਐਸ. ਤੋਂ ਕਰਮਚਾਰੀਆਂ ਦੇ ਸਾਰੇ ਸ਼ੰਕੇ ਦੂਰ ਕੀਤੇ ਗਏ ਹਨ। ਸਿੰਘ ਨੇ ਕਿਹਾ ਕਿ ਅਸਲ ਵਿੱਚ ਯੂ.ਪੀ.ਐਸ. ਐਨ.ਪੀ.ਐਸ. ਦਾ ਇੱਕ ਵਿਸਤ੍ਰਿਤ ਰੂਪ ਹੈ, ਜਿਸ ਵਿੱਚ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਹਰ ਤਰ੍ਹਾਂ ਦੇ ਲਾਭਾਂ ਵਿੱਚ ਕਟੌਤੀ ਕੀਤੀ ਗਈ ਹੈ, ਮੁਲਾਜ਼ਮਾਂ ਨੂੰ ਤਨਖਾਹ ਕਮਿਸ਼ਨ ਦੇ ਲਾਭਾਂ ਤੋਂ ਵਾਂਝਾ ਰੱਖਿਆ ਗਿਆ ਹੈ, ਕੀ ਸਰਕਾਰ ਯੂ.ਪੀ.ਐਸ. ਵਿੱਚ ਪੈਨਸ਼ਨ ਦੇਵੇਗੀ ਜਾਂ ਬਜ਼ਾਰ ਸਪੱਸ਼ਟ ਨਹੀਂ ਹੈ? ਮੁਲਾਜ਼ਮ ਤੋਂ ਪੈਨਸ਼ਨ ਕਮਿਊਟੇਸ਼ਨ ਦਾ ਲਾਭ ਖੋਹਿਆ ਗਿਆ, ਪੈਨਸ਼ਨਰ ਦੀ ਉਮਰ ਦੇ ਵਾਧੇ ਨਾਲ ਪੈਨਸ਼ਨ ਵਿੱਚ ਕੋਈ ਵਾਧਾ ਨਹੀਂ ਹੋਵੇਗਾ, ਸੇਵਾਮੁਕਤੀ ‘ਤੇ ਹਰ 6 ਸਾਲ ਦੀ ਸੇਵਾ ਦੀ ਬਜਾਏ ਸਿਰਫ ਤਿੰਨ ਦਿਨਾਂ ਦੀ ਤਨਖਾਹ ਯਕਮੁਸ਼ਤ ਭੁਗਤਾਨ ਵਿੱਚ ਦਿੱਤੀ ਜਾਵੇਗੀ। ਇਸ ਤਰ੍ਹਾਂ ਇਹ ਸਕੀਮ ਐਨਪੀਐਸ ਨਾਲੋਂ ਵੀ ਮਾੜੀ ਹੋ ਜਾਂਦੀ ਹੈ।
ਸਰਵਜੀਤ ਸਿੰਘ ਨੇ ਕਿਹਾ ਕਿ ਐਨ.ਪੀ.ਐਸ. ਨੂੰ 2004 ਵਿੱਚ ਲਾਗੂ ਕੀਤਾ ਗਿਆ ਸੀ, ਜਿਸ ਦੇ ਖਿਲਾਫ ਲੰਬੇ ਸੰਘਰਸ਼ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਸਨ, ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਅਪਣਾਏ ਗਏ ਉਦਾਸੀਨ ਰਵੱਈਏ ਕਾਰਨ ਆਮ ਚੋਣਾਂ ਵਿੱਚ ਐਨ.ਡੀ.ਏ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਕਰਕੇ ਕੇਂਦਰ ਸਰਕਾਰ ਹੁਣ ਮੁਲਾਜ਼ਮਾਂ ਨੂੰ ਲੁਭਾਉਣ ਲਈ ਯੂ.ਪੀ.ਐੱਸ. ਲੈ ਕੇ ਆਈ ਹੈ, ਜੋ ਇੱਕ ਜੁਮਲੇ ਤੋਂ ਇਲਾਵਾ ਕੁਝ ਵੀ ਨਹੀਂ ਹੈ! ਜਿਸ ਨੂੰ ਸਮਝਣ ‘ਚ ਮੁਲਾਜ਼ਮਾਂ ਨੂੰ 1 ਘੰਟਾ ਵੀ ਨਹੀਂ ਲੱਗਾ ਅਤੇ ਉਹ ਇਸ ਦੇ ਵਿਰੋਧ ‘ਚ ਸੜਕਾਂ ‘ਤੇ ਉਤਰ ਆਏ। ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ, ਫਰੰਟ ਅਗੇਂਸਟ ਐਨਪੀਐਸ ਇਨ ਰੇਲਵੇ ਅਤੇ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਦੀ ਅਗਵਾਈ ਹੇਠ 2 ਤੋਂ 6 ਸਤੰਬਰ ਤੱਕ ਯੂ.ਪੀ.ਐੱਸ ਦੇ ਖਿਲਾਫ ਦੇਸ਼ ਭਰ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਅੱਜ ਆਰ.ਸੀ.ਐੱਫ. ਇੰਪਲਾਈਜ ਯੂਨੀਅਨ ਵੱਲੋਂ ਰੇਡਿਕਾ ਵਿੱਚ ਕਾਲ਼ੀ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਗਈ। ਸਿੰਘ ਨੇ ਕਿਹਾ ਕਿ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੀ ਕੇਂਦਰੀ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਜਿਸ ਤਰ੍ਹਾਂ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਾਂ, ਉਸੇ ਤਰ੍ਹਾਂ ਇੰਡੀਅਨ ਰੇਲਵੇ ਇਮਪਲਾਈਜ ਫੈਡਰੇਸ਼ਨ ਯੂ.ਪੀ.ਐੱਸ. ਨੂੰ ਰੱਦ ਕਰਨ ਅਤੇ ਓ.ਪੀ.ਐੱਸ ਦੀ ਬਹਾਲੀ ਲਈ ਹੋਰ ਵੀ ਜੋਰਦਾਰ ਢੰਗ ਨਾਲ ਸੰਘਰਸ਼ ਕਰਨਗੇ। ਫੈਡਰੇਸ਼ਨ ਵੱਲੋਂ ਰੇਲਵੇ ਮੁਲਾਜ਼ਮਾਂ ਦੇ ਸੰਘਰਸ਼ ਨੂੰ ਜੋਰਦਾਰ ਢੰਗ ਨਾਲ ਅੱਗੇ ਵਧਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਲਈ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।
ਆਰ.ਸੀ.ਐਫ ਇੰਪਲਾਈਜ਼ ਯੂਨੀਅਨ ਦੇ ਸਰਪ੍ਰਸਤ ਸਰਦਾਰ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਆਰ.ਸੀ.ਐਫ ਦੀ ਜ਼ਮੀਨ ਤੋਂ ਸ਼ੁਰੂ ਹੋਇਆ ਪੁਰਾਣੀ ਪੈਨਸ਼ਨ ਬਹਾਲੀ ਦਾ ਸੰਘਰਸ਼ ਹੁਣ ਆਪਣੇ ਅੰਜਾਮ ਤੱਕ ਪਹੁੰਚ ਰਿਹਾ ਹੈ, ਇਸ ਲਈ ਆਰ.ਸੀ.ਐਫ ਕਰਮਚਾਰੀਆਂ ਦੀ ਭੂਮਿਕਾ ਫੈਸਲਾਕੁੰਨ ਹੋਵੇਗੀ, ਉਨ੍ਹਾਂ ਕਿਹਾ ਕਿ ਕੱਲ੍ਹ 6 ਸਤੰਬਰ ਨੂੰ ਇਸ ਵਿਸ਼ੇ ‘ਤੇ ਸ਼ਾਮ 5 ਵਜੇ ਤੋਂ ਡਾ. ਭੀਮ ਰਾਓ ਅੰਬੇਡਕਰ ਚੌਂਕ ਤੋਂ ਇੱਕ ਮੋਟਰਸਾਈਕਲ/ਸਕੂਟਰ ਰੈਲੀ ਕੱਢੀ ਜਾਵੇਗੀ, ਜਿਸ ਵਿੱਚ ਆਰ.ਸੀ.ਐਫ ਦੇ ਹਜ਼ਾਰਾਂ ਕਰਮਚਾਰੀ ਹਿੱਸਾ ਲੈਣਗੇ।
ਅੱਜ ਦੇ ਧਰਨੇ ਵਿੱਚ ਮੁੱਖ ਤੌਰ ’ਤੇ ਜਥੇਬੰਦੀਆਂ ਦੇ ਅਹੁਦੇਦਾਰਾਂ ਜਿਨ੍ਹਾਂ ਵਿੱਚ ਆਈਆਰਟੀਐਸਏ, ਐਸਸੀ ਐਂਡ ਐਸਟੀ ਮੁਲਾਜ਼ਮ ਐਸੋਸੀਏਸ਼ਨ, ਓਬੀਸੀ ਐਸੋਸੀਏਸ਼ਨ ਆਰਸੀਐਫ, ਅਮਰੀਕ ਸਿੰਘ, ਦਰਸ਼ਨ ਲਾਲ, ਮਨਜੀਤ ਸਿੰਘ ਬਾਜਵਾ, ਬਚਿੱਤਰ ਸਿੰਘ, ਨਰਿੰਦਰ ਕੁਮਾਰ, ਸ਼ਰਨਜੀਤ ਸਿੰਘ, ਜਸਪਾਲ ਸਿੰਘ ਸੇਖੋ, ਤਰਲੋਚਨ ਸਿੰਘ, ਤਲਵਿੰਦਰ ਸਿੰਘ, ਅਰਵਿੰਦ ਕੁਮਾਰ ਸ਼ਾਹ, ਜਗਦੀਪ ਸਿੰਘ, ਅਨਿਲ ਕੁਮਾਰ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਚੰਦਰਭਾਨ, ਰਜਿੰਦਰ ਕੁਮਾਰ, ਕਰਨ ਕੁਮਾਰ, ਨਵਦੀਪ ਕੁਮਾਰ, ਸਾਕੇਤ ਕੁਮਾਰ ਯਾਦਵ, ਆਦੇਸ਼ ਕੁਮਾਰ, ਸੁਭਾਸ਼ ਕੁਮਾਰ, ਪ੍ਰਵੀਨ ਕੁਮਾਰ, ਰਾਮਦਾਸ, ਸੰਜੀਵ ਕੁਮਾਰ, ਡਾ. ਆਦੇਸ਼ ਕੁਮਾਰ, ਹਰਪਾਲ ਸਿੰਘ, ਨਿਰਮਲ ਸਿੰਘ ਆਦਿ ਸਮੇਤ ਸੈਂਕੜੇ ਯੂਨੀਅਨ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly