ਬੁਢਾਪਾ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਬੁਢਾਪਾ ਸਭ ਤੇ ਆਣਾ ਹੈ
ਇਹ ਇੱਕ ਅਟੱਲ ਸਚਾਈ ਹੈ।
ਸੋਚ ਕੇ ਆਣ ਵਾਲੇ ਬੁਢਾਪੇ ਬਾਰੇ
ਤੂੰ ਕਿਉਂ ਜ਼ਿੰਦ ਫਿਕਰਾਂ ‘ਚ ਪਾਈ ਹੈ?
ਬੁਢਾਪੇ ਦੇ ਆਣ ਤੋਂ ਪਹਿਲਾਂ
ਕੁੱਝ ਗੱਲਾਂ ਧਿਆਨ ‘ਚ ਰੱਖੀਂ।
ਬੁਢਾਪਾ ਚੰਗਾ ਲੰਘਾਣ ਲਈ
ਕੁੱਝ ਮਾਇਆ ਬੈਂਕ ‘ਚ ਪਾ ਛੱਡੀਂ।
ਫੇਰ ਸਭ ਨੇ ਤੇਰੇ ਕੋਲ ਆਣਾ ਏਦਾਂ
ਜਿੱਦਾਂ ਲੋਹਾ ਚੁੰਬਕ ਵੱਲ ਜਾਵੇ ਨੱਸ ਕੇ।
ਬੁਢਾਪਾ ਤੈਨੂੰ ਮਹਿਸੂਸ ਨਹੀਂ ਹੋਣਾ
ਜਦ ਨੂੰਹ ਨੇ ਤੈਨੂੰ ਰੋਟੀ ਦੇਣੀ ਹੱਸ ਕੇ।
ਤੂੰ ਸਵੇਰੇ ਸਮੇਂ ਸਿਰ ਉੱਠ ਕੇ
ਹੌਲੀ, ਹੌਲੀ ਸੈਰ ਕਰ ਲਿਆ ਕਰੀਂ।
ਖਾਲੀ ਪੇਟ ਪਾਣੀ ਦਾ ਗਲਾਸ ਪੀ ਕੇ
ਹਾਜ਼ਮਾ ਦਰੁਸਤ ਕਰ ਲਿਆ ਕਰੀਂ।
ਲਾਲਚ ਕਰੀਂ ਨਾ ਮਿੱਠੀਆਂ ਚੀਜ਼ਾਂ ਦਾ
ਇਹ ਸਿਹਤ ਲਈ ਮਾੜੀਆਂ ਨੇ।
ਬੁਢਾਪੇ ਦੇ ਵਿੱਚ ਲੱਗ ਜਾਂਦੀਆਂ
ਕਈ ਚੰਦਰੀਆਂ ਬੀਮਾਰੀਆਂ ਨੇ।
ਨੂੰਹ, ਪੁੱਤ ਦੇ ਕੰਮਾਂ ਦੇ ਵਿੱਚ
ਨਾ ਬੇਲੋੜਾ ਤੂੰ ਦਖਲ ਦੇਵੀਂ।
ਸਮਝਣ ਇਹ ਖ਼ੁਦ ਨੂੰ ਸਿਆਣੇ
ਭੁੱਲ ਕੇ ਵੀ ਨਾ ਇਨ੍ਹਾਂ ਨੂੰ ਅਕਲ ਦੇਵੀਂ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਐਵੇਂ ਦਾ ਹੀ ਹਾਂ
Next articleਪੀ.ਐੱਸ.ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਮਾਂ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ