ਓਲਫ ਸ਼ੁਲਜ਼ ਨੇ ਜਰਮਨੀ ਦੇ ਚਾਂਸਲਰ ਵਜੋਂ ਸਹੁੰ ਚੁੱਕੀ

ਬਰਲਿਨ (ਸਮਾਜ ਵੀਕਲੀ): ਓਲਫ ਸ਼ੁਲਜ਼ ਨੇ ਅੱਜ ਜਰਮਨੀ ਦੇ ਚਾਂਸਲਰ ਵਜੋਂ ਸਹੁੰ ਚੁੱਕ ਲਈ। ਇਸ ਤੋਂ ਪਹਿਲਾਂ ਸੰਸਦ ਨੇ ਸ਼ੁਲਜ਼ ਨੂੰ ਦੇਸ਼ ਦਾ ਚਾਂਸਲਰ ਚੁਣ ਲਿਆ ਸੀ। ਦੂਜੀ ਵਿਸ਼ਵ ਜੰਗ ਤੋਂ ਬਾਅਦ ਉਹ ਜਰਮਨੀ ਦੇ ਨੌਵੇਂ ਚਾਂਸਲਰ ਹੋਣਗੇ। ਉਹ 16 ਸਾਲ ਤੋਂ ਚਾਂਸਲਰ ਰਹੀ ਏਂਜਲਾ ਮਰਕਲ ਦੀ ਥਾਂ ਲੈਣਗੇ। ਇਸ ਦੇ ਨਾਲ ਹੀ ਯੂਰੋਪੀਅਨ ਯੂਨੀਅਨ ਦੇ ਇਸ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ। ਜ਼ਿਕਰਯੋਗ ਹੈ ਕਿ ਜਰਮਨੀ ਯੂਰੋਪ ਦੀ ਸਭ ਤੋਂ ਵੱਡੀ ਆਰਥਿਕਤਾ ਵੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਹਿਸ਼ਤੀ ਫੰਡ ਮਾਮਲਾ: ਅਦਾਲਤ ਵੱਲੋਂ ਹਿਜ਼ਬੁਲ ਪ੍ਰਮੁੱਖ ਸਈਦ ਸਲਾਹੂਦੀਨ ਤੇ ਹੋਰਨਾਂ ਖਿਲਾਫ਼ ਸੰਮਨ ਜਾਰੀ
Next articleਸ਼੍ਰਿੰਗਲਾ ਵੱਲੋਂ ਸ਼ੇਖ ਹਸੀਨਾ ਨਾਲ ਮੁਲਾਕਾਤ