ਓਹੀਓ ਹੋ ਗਿਆ….

(ਸਮਾਜ ਵੀਕਲੀ)
ਓਹੀਓ ਹੋ ਗਿਆ ਬਈ,
ਜਿਹੜਾ ਹੋਣਾ ਸੀ।
ਪਹਿਲੋਂ ਹੀ ਹੋ ਜਾਂਦਾ ਜੇ,
ਫੇਰ ਕਾਹਦਾ ਰੋਣਾ ਸੀ!
ਓਹੀਓ ਹੋ…..
ਜਿਹੜੇ ਆਖਦੇ ਸੀ ਵੱਖਵਾਦੀ,
ਕਾਹਨੂੰ ਝੁੱਕ ਗਏ ਨੇ?
ਚੱਲਦੇ ਕਦਮ ਜੋ ਅੱਗੇ ਨੂੰ,
ਉਹ ਕਿਉਂ ਰੁੱਕ ਗਏ ਨੇ?
ਸਾਨੂੰ ਨੀਵਾਂ ਦੱਸਦੇ ਸੀ ਜੋ,
ਕੱਦ ਉਹਨਾਂ ਦਾ ਬੌਣਾ ਸੀ।
ਓਹੀਓ ਹੋ….
ਅਸੀਂ ਤਾਂ ਹੋਏ ਸ਼ਹੀਦ,
ਸਾਨੂੰ ਵਰ ਸ਼ਹਾਦਤ ਹੈ।
ਹੱਕ ਸੱਚ ਤੋਂ ਪਿੱਛੇ ਹੱਟਣਾ,
ਸਾਡੇ ਲਈ ਲਾਹਣਤ ਹੈ।
ਸਾਡੇ ਕੋਲ਼ ਸਬਰ ਸੰਤੋਖ ਨਾਲ਼,
ਭਰਿਆ ਹਰ ਕੋਣਾ ਹੈ।
ਓਹੀਓ ਹੋ…..
ਕਿੰਨਾਂ ਚਿਰ ਟਾਲ਼ ਲੈਂਦੇ,
ਟਲ਼ਦੀ ਇਹ ਕੌਮ ਨਹੀਂ।
ਡਰ ਕੇ ਜੋ ਪਿਘਲ਼ ਜਾਵੇ,
ਜਿਗਰਾ ਕੋਈ ਮੋਮ ਨਹੀਂ।
ਲਾਇਆ ਸਾਡੇ ਦਾਗ਼ ਮੱਥੇ,
ਆਪੇ ਉਹਨਾਂ ਧੋਣਾ ਸੀ।
ਓਹੀਓ ਹੋ….
ਅੱਗੇ ਤੋਂ ਸੋਚ ਸਮਝ ਕੇ,
ਪੰਗਾ ਕਦੇ ਲੈ ਲਿਓ।
ਸਾਨੂੰ ਜੋ ਦੇਣੇ ਤਸੀਹੇ,
ਪਹਿਲਾਂ ਹੀ ਕਹਿ ਦਿਓ।
ਅਸਾਂ ਤਾਂ ਬੀਜ਼ ਮੁਹੱਬਤ,
ਵਾਲ਼ਾ ਹੀ ਬੋਣਾ ਸੀ।
ਓਹੀਓ ਹੋ ਗਿਆ ਬਈ,
ਜਿਹੜਾ ਹੋਣਾ ਸੀ।
ਓਹੀਓ ਹੋ ਗਿਆ…..
ਮਨਜੀਤ ਕੌਰ ਲੁਧਿਆਣਵੀ, 
ਸ਼ੇਰਪੁਰ, ਲੁਧਿਆਣਾ।
ਸੰ:9464633059
Previous articleਮਿੱਠੜਾ ਕਾਲਜ ਵਿਖੇ ਵੋਟ ਪਾਉਣ ਸਬੰਧੀ ਸਹੁੰ ਚੁਕ ਸਮਾਗਮ ਕਰਵਾਇਆ ਗਿਆ
Next articleਭੁਲੇਖੇ