ਓਹੀਓ ਰੋਗ ਪਠੋਰੇ ਨੂੰ

ਸਤਨਾਮ ਕੌਰ ਤੁਗਲਵਾਲਾ
(ਸਮਾਜ ਵੀਕਲੀ) 
ਲੱਭੋ ਨੀ ਕੋਈ ਵੈਦ ਸਦਾਓ,
ਨਬਜ਼ ਵਿਖਾਓ, ਹਾਲ ਸੁਣਾਓ।
ਰੋਗ ਪੁਰਾਣਾ ਜਾਂਦਾ ਨਹੀ ਏ,
ਕਿੰਝ ਮਾਰੀਏ ਜਿੰਦ ਦੇ ਝੋਰੇ ਨੂੰ।
ਜਿਹੜੇ ਰੋਗ ਨਾਲ ਬੱਕਰੀ ਮਰਗੀ,
ਉਹੀਓ ਰੋਗ ਪਠੋਰੇ ਨੂੰ।
ਬਦਲ ਬਦਲ ਕੇ ਵੈਦ ਠੇ  ਆਉਂਦੇ,
ਨੁਸਖ਼ੇ ਵੱਖੋ ਵੱਖ ਦਿਖਾਉਂਦੇ।
ਮਰਜ਼ ਅਜੇ ਨਾ ਜਾਂਦੀ ਦਿਸਦੀ,
ਕਿੰਝ ਕੱਟੀਏ ਰੋਗ ਇਸ ਕੋਹੜੇ ਨੂੰ।
ਜਿਹੜੇ ਮਰਜ ਨਾਲ ਬੱਕਰੀ ਮਰਗੀ,
ਉਹੀਓ ਰੋਗ ਪਠੋਰੇ ਨੂੰ।
ਰੋਗ ਸਾਰੇ ਅਸੀ ਚੱਕ ਦਿਆਂਗੇ,
ਬਣਦੇ ਸਾਰੇ ਹੱਕ ਦਿਆਂਗੇ।
ਠੱਗੀ ਜਨਤਾ ਮੂੰਹ ‌ਵੱਲ ਤੱਕੇ,
ਸਮਝ ਆਏ ਨਾ ਡੌਰੇ ਭੌਰੇ ਨੂੰ।
ਜਿਹੜੇ ਰੋਗ ਨਾਲ ਬੱਕਰੀ ਮਰਗੀ,
ਉਹੀਓ ਰੋਗ ਪਠੋਰੇ ਉ।
ਉਹੀਓ ਤਵਾ ,ਤੇ ਉਹੀ ਪਰਾਤ,
ਦਿਨ ਬਦਲਣ , ਨਾ ਬਦਲਣ ਹਲਾਤ।
ਲੋਟੂ ਲੱਪ ਗੜੱਪੇ ਲਾਵਣ,
ਖ਼ਲਕਤ ਤਰਸੀ ਭੋਰੇ ਨੂੰ।
ਜਿਹੜੇ ਰੋਗ ਨਾਲ ਬੱਕਰੀ ਮਰਗੀ,
ਉਹੀਓ ਰੋਗ ਪਠੋਰੇ ਨੂੰ।
ਬੁੱਕਲ ਵਿਚਲੇ ਚੋਰ ਫੜ ਲਵੈ,
ਸੁੱਟ ਗੋਡੇ ਹੇਠਾਂ ਧਰ ਲੋ।
ਉੱਠੋ ਗੂੜੀ ਨੀਂਦ ਤਿਆਗੋ,
ਰੋਸ਼ਨ ਕਰੋ ਚੁਫੇਰੇ  ਨੂੰ।
ਜਿਹੜੇ ਰੋਗ ਨਾਲ ਬੱਕਰੀ ਮਰਗੀ,
ਉਹੀਓ ਰੋਗ ਪਠੋਰੇ ਨੂੰ।
ਸਤਨਾਮ ਕੌਰ ਤੁਗਲਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹਮਸਫ਼ਰ
Next articleਪੰਚਮ ਪਾਤਸ਼ਾਹ