(ਸਮਾਜ ਵੀਕਲੀ)
ਹਾਏ ਰੱਬਾ, ਹਾਏ ਧੂੰਆਂ ਹਾਏ, ਪਰਾਲੀ!
ਕਿਸਾਨ ਕਹੇ ਕਿਥੋਂ ਮੁਸੀਬਤ ਪਾਲੀ।
ਜ਼ਿੰਮੇਵਾਰੀ ਕੋਈ ਨਹੀਂ ਲੈਂਦਾ,
ਧੂੰਏਂ ਨੇ ਜੇਬਾਂ ਕਰਤੀਆਂ ਖਾਲੀ।
ਪਹਿਲਾਂ ਤਾਂ ਸਾਡੇ ਫੇਫੜੇ ਛੱਲਣੀ ਹੋਣ,
ਕੈਂਸਰ ਵਾਲੀ ਰੋਡ ਸਾਡੇ ਘਰ ਜਾਂਦੀ।
ਸਰਕਾਰਾਂ ਦਾ ਵੀ ਤਾਂ ਫਰਜ਼ ਬਣੇ,
ਕਿਉਂ ਨ੍ਹੀ ਕਚਰਾ ਪਰਾਲੀ ਅਪਣਾਂਦੀ।
ਕੋਈ ਮੱਤ ਦੇਵੇ ਹੋਰ ਫਸਲਾਂ ਕਿਉਂ ਨ੍ਹੀਂ ,
ਅਧਾਰ ਧੂੰਏਂ ਦਾ ਖਤਮ ਹੋ ਜਾਵੇ।
ਡੈਰੀ ਦੇ ਨਾਲ ਨਾਲ ਵਾਧੂ ਕਮਾਈ,
ਜ਼ਮੀਨ ਦੀ ਸਿਹਤ ਬਣਾਵੇ।
ਹੱਦੋਂ ਵੱਧ ਲਾਲਚ ਜ਼ਿੰਮੀਂਦਾਰਾਂ ਦਾ ,
ਕੁਦਰਤ ਦਾ ਸੰਤੁਲਨ ਵਿਗਾੜੇ।
ਅੱਖਾਂ ਦੌੜ ਪਿੱਛਾ ਚੌੜ ਕਰਨੀ,
ਅੰਧੇਰ ਨਗਰੀ, ਪੈਂਦੇ ਪਾੜੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly