ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) ਅਖਬਾਰ ਪ੍ਰੈਸ, ਜਿਸ ਨੂੰ ਲੋਕਤੰਤਰ ਦੇ ਚੌਥੇ ਥੰਮ ਦੇ ਨਾਲ ਵੀ ਨਿਵਾਜ਼ਿਆ ਜਾਂਦਾ ਹੈ ਠੀਕ ਹੈ ਕੁਝ ਅਖਬਾਰੀ ਅਦਾਰੇ ਕੁਝ ਵਿਸ਼ੇਸ਼ ਪੱਤਰਕਾਰ ਤੇ ਸੱਚ ਦੀਆਂ ਕਲਮਾਂ ਇਸ ਮਾਮਲੇ ਵਿੱਚ ਰੱਖੇ ਜਾ ਸਕਦੇ ਹਨ ਪਰ ਮੌਜੂਦਾ ਸਮੇਂ ਇਲੈਕਟਰੋਨਿਕ ਯੁਗ ਦੇ ਨਿਊ ਚੈਨਲਾਂ ਅਖਬਾਰੀ ਅਦਾਰਿਆਂ ਆਨਲਾਈਨ ਅਖਬਾਰਾਂ ਦੀ ਭਰਮਾਰ ਜਿਹੀ ਹੋਣ ਕਰਕੇ ਪੱਤਰਕਾਰਾਂ ਦੀ ਭੀੜ ਬਹੁਤ ਜਿਆਦਾ ਵੱਧ ਗਈ ਹੈ ਪੱਤਰਕਾਰਾਂ ਦੀ ਭੀੜ ਦੇ ਵਿੱਚ ਚੰਗਾ ਕੁਝ ਕੁ ਹੋ ਰਿਹਾ ਤੇ ਮਾੜਾ ਬਹੁਤ ਜਿਆਦਾ। ਜਿਸ ਨਾਲ ਇਸ ਪਵਿੱਤਰਤਾ ਤੇ ਵਧੀਆ ਇੱਜਤ ਨਾਲ ਬਲਾਏ ਤੇ ਪਛਾਣੇ ਜਾਂਦੇ ਪੱਤਰਕਾਰ ਭਾਈਚਾਰੇ ਉੱਪਰ ਵੀ ਹੁਣ ਦਾਗ਼ ਜਿਹੇ ਲੱਗਣੇ ਸ਼ੁਰੂ ਹੋ ਗਏ ਹਨ। ਅਖਬਾਰਾਂ ਦੇ ਕਮਾਊ ਪੁੱਤ ਪੱਤਰਕਾਰ ਹਨ ਕਿਉਂਕਿ ਪੱਤਰਕਾਰ ਅਖਬਾਰਾਂ ਲਈ ਸਪਲੀਮੈਂਟ ਇਕੱਠਾ ਕਰਦੇ ਹਨ ਤੇ ਉਹ ਆਪਣੇ ਅਦਾਰਿਆਂ ਨੂੰ ਸਪਲੀਮੈਂਟ ਦੇ ਰੂਪ ਵਿੱਚ ਕੁਝ ਦਿੰਦੇ ਹਨ ਤੇ ਉਸ ਵਿੱਚੋਂ ਹੀ ਕਮਿਸ਼ਨ ਲੈਂਦੇ ਹਨ। ਮੇਰੇ ਨਾਲ ਕਈ ਵਾਰ ਕੁਝ ਪੱਤਰਕਾਰ ਬਹੁਤ ਨਰਾਜ਼ ਹੋ ਜਾਂਦੇ ਹਨ ਕਿ ਤੂੰ ਕਈ ਵਾਰ ਆਪਣੇ ਭਾਈਚਾਰੇ ਪੱਤਰਕਾਰ ਵਿਰੁੱਧ ਵੀ ਲਿਖ ਦਿੰਨਾ ਹੈ, ਹਾਂ ਭਾਈ ਮੈਂ ਕੀ ਕਰਾਂ ਮੈਂ ਪੱਤਰਕਾਰੀ ਦੇ ਸਹੀ ਰੂਪ ਉੱਤੇ ਪਹਿਰਾ ਦੇ ਰਿਹਾ ਹਾਂ। ਪੰਜਾਬ ਦੇ ਪੱਤਰਕਾਰਾਂ ਦੀ ਗੱਲ ਕਰੀਏ ਤਾਂ ਇੱਥੇ ਚੰਦ ਛਿੱਲੜ ਇਕੱਠੇ ਕਰਨ ਵਾਲੀ ਪੱਤਰਕਾਰੀ ਦੀ ਭਰਮਾਰ ਹੋ ਗਈ ਹੈ ਪੱਤਰਕਾਰੀ ਦੇ ਨਾਮ ਉੱਪਰ ਬਹੁਤ ਕੁਝ ਹੋ ਰਿਹਾ ਹੈ ਪੱਤਰਕਾਰ ਸਰਕਾਰੀ ਯਾਰੀ ਦੇ ਨਾਲ ਬੜਾ ਕੁਝ ਬਣਾ ਰਹੇ ਹਨ ਦੋ ਨੰਬਰ ਦੇ ਕੰਮਾਂ ਵਿੱਚ ਵੀ ਕੁਝ ਪੱਤਰਕਾਰ ਪੂਰੀ ਤਰਹਾਂ ਆ ਗਏ ਹਨ ਜਿਹੜੇ ਸਰਕਾਰੀ ਲੋਕਾਂ ਨਾਲ ਮਿਲ ਕੇ ਪੱਤਰਕਾਰ ਚੱਲਦੇ ਹਨ ਉਹਨਾਂ ਦੀ ਕਿੰਨੀ ਕੁ ਇੱਜ਼ਤ ਹੈ ਇਹ ਵੀ ਆਪਾਂ ਦੇਖਦੇ ਹਾਂ ਪਰ ਮੈਂ ਇਥੇ ਗੱਲ ਕਰ ਰਿਹਾ ਅਖਬਾਰੀ ਸਪਲੀਮੈਂਟ ਦੀ ਆਹ ਜੋ ਤੁਸੀਂ ਇਸ ਖਬਰ ਦੇ ਨਾਲ ਇੱਕ ਸਪਲੀਮੈਂਟ ਦਾ ਭਾਗ ਦੇਖ ਰਹੇ ਹੋ ਇਹ ਪੰਜਾਬ ਦੇ ਪ੍ਰਮੁੱਖ ਅਖਬਾਰ ਦੇ ਵਿੱਚ ਲੱਗਿਆ ਹੋਇਆ ਹੈ। ਜਿਸ ਤਰ੍ਹਾਂ ਪੰਜਾਬ ਵਿੱਚ ਡੇਰਾਵਾਦ ਹੈ ਉਸ ਤਰ੍ਹਾਂ ਅਖਬਾਰਾਂ ਵਾਲੇ ਵੀ ਡੇਰਾਵਾਦ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਮੇਰਾ ਮਕਸਦ ਇਹ ਹੈ ਕਿ ਜਿੰਨੇ ਵੀ ਡੇਰੇਦਾਰ ਹਨ ਉਹ ਆਪਣੇ ਆਪ ਨੂੰ ਰੱਬ ਤਾਂ ਕਹਾ ਹੀ ਰਹੇ ਹਨ ਤੇ ਉਪਰੋਂ ਜਦੋਂ ਅਖਬਾਰ ਵਿੱਚ ਸਪਲੀਮੈਂਟ ਪੱਤਰਕਾਰ ਵੀਰ ਕੱਢਦੇ ਹਨ ਤਾਂ ਉਹ ਇਹਨਾਂ ਪਖੰਡੀਆਂ ਦੰਭੀਆਂ ਨੂੰ ਮਹਾਰਾਜ ਦਾ ਦਰਜਾ ਦਿੰਦੇ ਹਨ ਮੈਂ ਇਹ ਸ਼ਬਦ ਇਸ ਲਈ ਲਿਖਿਆ ਹਨ ਕਿ ਅੱਜ ਤੁਸੀਂ ਦੇਖ ਰਹੇ ਹੋ ਇਹ ਮੋਗਾ ਇਲਾਕੇ ਤੋਂ ਇੱਕ ਬਾਬੇ ਦਾ ਡੇਰਾ ਹੈ ਵਧੀਆ ਚਲਦਾ ਹੈ ਪਰ ਇਸ ਪੱਤਰਕਾਰ ਵੀਰ ਨੇ ਇਸ ਡੇਰੇਦਾਰ ਨੂੰ ਮਹਾਰਾਜ ਬਣਾ ਦਿੱਤਾ ਹੈ ਉਸ ਤੋਂ ਬਾਅਦ ਇਸ ਡੇਰੇਦਾਰ ਦੇ ਅੱਗੇ ਜੋ ਗੱਦੀ ਚੱਲ ਰਹੀ ਹੈ ਕੱਲ ਨੂੰ ਉਸ ਨੂੰ ਮਹਾਰਾਜ ਤੇ ਫਿਰ ਉਸ ਤੋਂ ਅਗਲੇ ਨੂੰ ਮਹਾਰਾਜ ਇਹ ਪੱਤਰਕਾਰ ਬਣਾਉਣਗੇ। ਮੇਰੀ ਗੱਲ ਕੌੜੀ ਲੱਗੇਗੀ ਕਿਉਂਕਿ ਸੱਚੀ ਹੈ। ਦੁੱਖ ਹੋਰ ਵੀ ਉਸ ਵੇਲੇ ਹੁੰਦਾ ਹੈ ਜਦੋਂ ਇਸ ਪੱਤਰਕਾਰ ਵੀਰ ਦੇ ਨਾਮ ਮਗਰ ਖਾਲਸਾ ਲੱਗਦਾ ਹੈ ਚਲੋ ਜੇ ਹੋਰ ਬਾਕੀਆਂ ਨੂੰ, ਖਾਲਸੇ ਨੂੰ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਮਹਾਰਾਜ ਕਿਸ ਨੂੰ ਕਹਿ ਸਕਦੇ ਹਾਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਅਸੀਂ ਰੋਜ਼ ਪੜ੍ਹਦੇ ਹਾਂ ਸੁਣਦੇ ਹਾਂ ਅਮਲ ਕਿੰਨਾ ਕੁ ਕਰਦੇ ਹਾਂ ਉਹ ਵੀ ਸਾਨੂੰ ਪਤਾ ਹੀ ਹੈ। ਮੈਂ ਇਸ ਖਾਲਸਾ ਜੀ ਪੱਤਰਕਾਰ ਵੀਰ ਨੂੰ ਬੇਨਤੀ ਕਰਦਾ ਹਾਂ ਕਿ ਭਾਈ ਜਣੇ ਖਣੇ ਪਖੰਡੀ ਨੂੰ ਮਹਾਰਾਜ ਦਾ ਪਵਿੱਤਰ ਦਰਜਾ ਨਾ ਦਓ, ਠੀਕ ਹੈ ਤੁਸੀਂ ਸਪਲੀਮੈਂਟ ਦੇ ਰੂਪ ਵਿੱਚ ਇਸ ਸੰਸਥਾ ਤੋਂ ਜਾਂ ਕਿਸੇ ਬਾਬੇ ਤੋਂ ਚੰਦ ਛਿਲੜ ਲੈਣੇ ਹਨ ਲੈ ਲਓ ਪਰ ਇਹਨਾਂ ਨੂੰ ਮਹਾਰਾਜ ਦਾ ਰੂਪ ਨਾ ਦੇਵੋ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



