ਅਫ਼ਸਰ ਕਲੋਨੀ ਦੀਆਂ ਸਮੱਸਿਆਵਾਂ ਸੰਬੰਧੀ ਇੱਕ ਵਫ਼ਦ ਐਸ ਡੀ ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ ਨੂੰ ਮਿਲਿਆ

ਸੰਗਰੂਰ (ਸਮਾਜ ਵੀਕਲੀ) 
ਸਥਾਨਕ ਅਫ਼ਸਰ ਕਲੋਨੀ  ਦੀਆਂ  ਸਮੱਸਿਆਵਾਂ ਨੂੰ ਦੂਰ ਕਰਨ  ਸੰਬੰਧੀ  ਇੱਕ ਵਫਦ  ਨਗਰ ਕੌਂਸਲ ਸੰਗਰੂਰ ਦੇ ਪ੍ਰਸ਼ਾਸਕ ਮਾਣਯੋਗ ਐਸ ਡੀ ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ ਨੂੰ ਮਿਲਿਆ। ਵਫ਼ਦ ਜਿਸ ਵਿਚ ਮਾਸਟਰ ਪਰਮਵੇਦ,  ਜਸਵੀਰ ਸਿੰਘ ਮਾਨ,ਰਣਦੀਪ ਰਾਓ , ਮਾਸਟਰ ਸੁਖਵੀਰ ਸਿੰਘ, ਲੈਕਚਰਾਰ ਕ੍ਰਿਸ਼ਨ ਸਿੰਘ ਐਡਵੋਕੇਟ ਖੇਮ ਚੰਦ ਰਾਓ , ਜਸਪਾਲ ਸਿੰਘ,ਰਮੇਸ਼ ਚੰਦ ਸ਼ਾਮਲ ਸਨ ,ਨੇ  ਐਸ ਡੀ ਐਮ  ਨੂੰ ਮੰਗ  ਪੱਤਰ ਦਿੰਦਿਆਂ ਦੱਸਿਆ ਕਿ ਅਫ਼ਸਰ ਕਲੋਨੀ ਦੀ ਗਲੀਆਂ   ਸੀਵਰੇਜ ਪੈਣ ਕਾਰਨ ਬਹੁਤ ਮਾੜੀ ਹਾਲਤ ਵਿੱਚ ਹਨ ।
ਚੋਣਾਂ ਤੋਂ ਪਹਿਲਾਂ  ਅਫ਼ਸਰ ਕਲੋਨੀ ਦੀਆਂ ਕੁੱਝ ਗਲੀਆਂ ਨੂੰ  ਪੱਕੀਆਂ ਕਰਨ ਦਾ ਕੰਮ ਸ਼ੁਰੂ ਹੋਇਆ ਸੀ, ਜਿਹੜਾ ਕੀੜੀ ਦੀ ਚਾਲ ਚੱਲ ਰਿਹਾ ਹੈ,ਇਸ ਕਲੋਨੀ ਦਾ ਮੱਧ ਮਾਰਗ ਮੁਖ ਹੈ ਉਥੇ ਕੰਮ ਸ਼ੁਰੂ ਕਰਕੇ ਬੰਦ ਪਿਆ ਹੈ,ਵਰਖਾ ਰੁੱਤ ਸਿਰ ਤੇ ਮੂੰਹ ਅੱਡੀ ਖੜੀ ਹੈ, ਠੇਕੇਦਾਰ ਨੂੰ ਇਨਟਰਲੌਕ ਲਾਉਣ ਦੇ ਕੰਮ ਨੂੰ ਤੇਜ਼ ਕਰਨ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਵਰਖਾ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਮੱਧ ਮਾਰਗ ਸਮੇਤ ਸਾਰੀਆਂ ਗਲੀਆਂ ਪੱਕੀਆਂ  ਹੋ ਜਾਣ , ਬਣ ਰਹੀਆਂ ਹੋਦੀਅਂ ਨੂੰ ਢਕਿਆ ਜਾਵੇ , ਨੰਗੀਆਂ ਹੌਦੀਆਂ ਵਿੱਚ ਮੋਮੀ ਲਿਫਾਫੇ, ਮਿੱਟੀ ਜਾਂ  ਕਤੂਰੇ ਵਗੈਰਾ ਡਿਗ  ਸਕਦੇ ਹਨ, ਜਿਸ ਕਰਕੇ ਪਾਣੀ ਰੁਕ ਸਕਦਾ ਹੈ।ਸਾਰੀਆਂ ਗਲੀਆਂ ਵਿੱਚ ਲਾਈਟਾਂ ਦਾ ਢੁਕਵਾਂ ਪ੍ਰਬੰਧ ਕਰਨ ,  ਗਲੀਆਂ ਦੀ ਸਫਾਈ ਲਈ ਸਫ਼ਾਈ ਸੇਵਕ ਭੇਜਣ ਤੇ ਬਰਸਾਤੀ ਨਾਲੇ ਦੀ ਫੌਰੀ ਸਫਾਈ ਤੇ ਢੁਕਵੇਂ ਸਮੇਂ ਫੋਗਿੰਗ ਕਰਨ ਦੀ ਮੰਗ ਵੀ ਰੱਖੀ।। ਮਾਣਯੋਗ ਐਸ ਡੀ ਐਮ ਸੰਗਰੂਰ ਨੇ ਫ਼ੋਨ ਕਰਕੇ  ਈ ਓ ਸੰਗਰੂਰ ਮੋਹਿਤ ਸ਼ਰਮਾ ਨੂੰ ਕੰਮ ਛੇਤੀ ਕਰਵਾਉਣ ਲਈ ਕਿਹਾ  ਤਾਂ ਜੋ ਕਲੋਨੀ ਵਾਸੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਝਲਣੀ ਪਵੇ। ਉਨ੍ਹਾਂ ਵਫ਼ਦ ਨੂੰ ਭਰੋਸਾ  ਦਵਾਇਆ  ਕਿ ਮੰਗਾਂ ਦੀ ਪੂਰਤੀ ਲਈ ਉਹ ਈ ਓ ਸੰਗਰੂਰ ਨੂੰ  ਲਿਖਤੀ ਹਦਾਇਤ ਵੀ ਕਰਨਗੇ।
ਮਾਸਟਰ ਪਰਮਵੇਦ 
ਅਫ਼ਸਰ ਕਲੋਨੀ ਸੰਗਰੂਰ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleMeeting with Dhammamitras and Dhammasahayaks of Kodungalur, Thrissur District, Kerala
Next articleNEET ‘ਤੇ SC ਦਾ ਵੱਡਾ ਫੈਸਲਾ, 1563 ਵਿਦਿਆਰਥੀਆਂ ਨੂੰ ਮੁੜ ਹਾਜ਼ਰ ਹੋਣਾ ਪਵੇਗਾ, ਕਾਊਂਸਲਿੰਗ ‘ਤੇ ਪਾਬੰਦੀ ਤੋਂ ਇਨਕਾਰ