ਦਫਤਰ ਨਗਰ ਨਿਗਮ ਵਿਖੇ ਪ੍ਰਾਪਰਟੀ ਟੈਕਸ, ਪਾਣੀ ਤੇ ਸੀਵਰੇਜ਼ ਦੇ ਬਿੱਲਾਂ ਦੀ ਕੁਲੈਕਸ਼ਨ ਸ਼ੁਰੂ – ਡਾ.ਅਮਨਦੀਪ ਕੋਰ

ਕਮਿਸ਼ਨਰ ਨਗਰ ਨਿਗਮ ਡਾ.ਅਮਨਦੀਪ ਕੌਰ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਕਮਿਸ਼ਨਰ ਨਗਰ ਨਿਗਮ ਡਾ.ਅਮਨਦੀਪ ਕੌਰ ਨੇ ਦੱਸਿਆ ਕਿ ਦਫ਼ਤਰ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਪ੍ਰਾਪਰਟੀ ਟੈਕਸ, ਤੇ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਬਿੱਲਾਂ ਦੀ ਕੁਲੈਕਸ਼ਨ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਨਗਰ ਨਿਗਮ ਦਫ਼ਤਰ ਵਿਖੇ ਕਾਊਂਟਰ ਸਥਾਪਿਤ ਕੀਤੇ ਗਏ ਹਨ, ਜਿਥੇ ਲੋਕ ਕੰਮ- ਕਾਜ ਵਾਲੇ ਦਿਨ ਆ ਕੇ ਆਪਣਾ ਪ੍ਰਾਪਰਟੀ ਟੈਕਸ, ਪਾਣੀ ਅਤੇ ਸੀਵਰੇਜ਼ ਦੇ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕੈਸ਼ ਕਾਊਂਟਰ ਕੱਲ੍ਹ ਸ਼ਨੀਵਾਰ ਨੂੰ ਵੀ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਖੁੱਲ੍ਹੇ ਰਹਿਣਗੇ ਜਿਥੇ ਕਿ ਪਬਲਿਕ ਆਪਣਾ ਪ੍ਰਾਪਰਟੀ ਟੈਕਸ, ਪਾਣੀ ਅਤੇ ਸੀਵਰੇਜ਼ ਦੇ ਬਿੱਲਾਂ ਦੀ ਅਦਾਇਗੀ ਕਰ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਪਬਲਿਕ ਵੱਲੋਂ ਕਾਊਂਟਰ ‘ਤੇ ਆਪਣਾ ਟੈਕਸ, ਪਾਣੀ ਅਤੇ ਸੀਵਰੇਜ਼ ਦੇ ਬਿੱਲ ਜਮ੍ਹਾਂ ਕਰਵਾਉਣ ਸਮੇਂ ਘਰ ਦੇ ਬਾਹਰ ਲੱਗੀ ਯੂ.ਆਈ.ਡੀ. ਨੰਬਰ ਪਲੇਟ ਦਾ ਵੇਰਵਾ ਵੀ ਲਾਜ਼ਮੀ ਤੌਰ ‘ਤੇ ਰਜਿਸਟਰਡ ਕਰਵਾਉਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮਾਤਾ ਚਿੰਤਪੁਰਨੀ ਮੇਲੇ ਨੂੰ ਸਫਲ ਬਣਾਉਣ ਲਈ ਦੋ ਰਾਜਾਂ ਦਾ ਪ੍ਰਸ਼ਾਸਨ ਪੱਬਾਂ ਭਾਰ, ਊਨਾ ਤੇ ਹੁਸ਼ਿਆਰਪੁਰ ਦੇ ਅਧਿਕਾਰੀਆਂ ਨੇ ਕੀਤੀ ਸਾਂਝੀ ਮੀਟਿੰਗ, ਮੇਲੇ ਦੌਰਾਨ ਆਉਣ ਤੇ ਜਾਣ ਲਈ ਹੋਣਗੇ ਵੱਖ-ਵੱਖ ਰੂਟ
Next articleਸੀ.ਜੇ.ਐਮ.-ਕਮ-ਸਕੱਤਰ ਨੇ 14 ਸਤੰਬਰ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਸਬੰਧੀ ਅਧਿਕਾਰੀਆ ਨਾਲ ਕੀਤੀ ਮੀਟਿੰਗ