* ਞਿਚ ਤੂਫ਼ਾਨ ਝੱਖੜਾਂ ਦੇ *

ਰਣਜੀਤ ਸਿੰਘ ਆਜ਼ਾਦ ਕਾਂਝਲਾ *

(ਸਮਾਜ ਵੀਕਲੀ)

ਤੇਜ਼ ਝੱਖੜਾਂ – ਤੂਫ਼ਾਨਾਂ ‘ਚ ਪਹੁੰਚ ਕੇ ਮਦਦ ਕਰਦੇ ਨੇ !
ਦੁਖੀਆ ਲੋਕਾਈ ਦੀ ਸੇਵਾ ਕਰ ਦੁੱਖੜੇ ਪਏ ਹਰਦੇ ਨੇ !
ਮੈਂ ਉਹਨਾਂ ਸਭ ਵੀਰਾਂ ਨੂੰ ਹੱਥ ਜੋੜ ਸਲਾਮ ਕਰਦਾ ਹਾਂ !
ਦਿਲ ਦੀਆਂ ਗਹਿਰਾਈਆਂ ਵਿਚੋਂ ਦੁਆਵਾਂ ਕਰਦਾ ਹਾਂ !
ਜਾਨ ਹੀਲ ਕੇ ਹੜਾਂ ਵਿਚ ਵੀ ਜਾ ਭੋਜਨ ਛਕਾਉਂਦੇ ਨੇ !
ਭੁੱਖੀ ਲੋਕਾਈ ਦੇ ਮੂੰਹ ‘ ਚ ਭਰ ਭਰ ਚੋਗਾ ਪਾਉਂਦੇ ਨੇ !
ਐਸੇ ਵੀਰਾਂ ਤੋਂ ਸਦਕੇ – ਵਾਰੇ ਜਾਣ ਲਈ ਜੀ ਕਰਦਾ ਹੈ !
ਦਾਤੇ ਦਾ ਸ਼ੁਕਰਾਨਾ ਕਰਕੇ ਮਨ-ਦਿਲ ਪੂਰਾ ਠਰਦਾ ਹੈ !
ਜਦੋਂ ਕੋਈ ਔੜ- ਬੀਮਾਰੀ ਆਪਣਾ ਰੰਗ ਵਿਖਾਉਂਦੀ ਹੈ !
ਇਹਨਾਂ ਸਾਥੀ ਵੀਰਾਂ ਦੀ ਓਥੇ ਫੌਜ਼ ਨਜ਼ਰ ਆਉਂਦੀ ਹੈ !
ਭੋਜਨ, ਜਲ,ਪਾਣੀ, ਕੱਪੜਾ, ਲੀੜੇ ਦਾ ਪ੍ਬੰਧ  ਕਰਦੇ ਨੇ !
ਘਿਰੇ ਪਾ੍ਣੀਆਂ ਤੋਂ ਲੈ ਅਸ਼ੀਸ਼ਾਂ ਹੋਰ ਤਰੱਕੀਆਂ ਕਰਦੇ ਨੇ !
ਦਵਾ -ਬੂਟੀ ਤੇ ਹੋਰ ਲੋੜਾਂ ਵੀ ਪੂਰੀਆ ਸਾਥੀਂ ਕਰਦੇ ਨੇ !
ਸੇਵਾ ਕਰਕੇ ਖੁਸ਼ੀ ਮਾਣਦੇ , ਕਸਰ ਨਾ ਬਾਕੀ ਛੱਡਦੇ ਨੇ !
ਪਾਣੀ  ‘ਚ ਹੜਿ੍ਆਂ ਨੂੰ ਆਪਣੇ ਘਰੀਂ ਪਹੁੰਚਾ ਦਿੰਦੇ ਨੇ !
ਹਰ ਔਖ ਸੌਖ ਦੀ ਖਬਰ ਪਲਾਂ  ‘ਚ ਸਾਰੇ ਲਾ ਦਿੰਦੇ ਨੇ !
ਸੇਵਾ ਭਾਵ ਦੀ ਅਜਿਹੀ ਮਿਸਾਲ ਕਿਤੇ ਨਾ ਮਿਲਦੀ ਹੈ !
ਹੋਰਾਂ ਲਈ ਬਣ ਰਾਹ-ਦਸੇਰਾ ਬ਼ਗੀਚੀ ਜੋ ਖਿਲਦੀ ਹੈ !
ਗੁਰੂਆਂ ਪਾਸੋਂ ਮਿਲੀ ਸਿੱਖਿਆ ਸੇਵਾ ਉੱਤਮ ਕਾਰਜ਼ ਹੈ !
ਬਿਨਾ ਭੇਦ ਭਾਵ ਇਕ ਸਮਝਣਾ ਸਭ ਲਈ ਕਾਰਜ਼ ਹੈ !
ਦੁਨੀਆ ‘ਤੇ ਹੋਰ ਧਰਮਾਂ ਦੇ ਵੀ ਲੋਕ ਬਥੇਰੇ ਵਸਦੇ ਨੇ !
ਮੌਤ ਨੂੰ ਜਾ ਮਾਸੀ ਕਹਿੰਦੇ ਨਾਲ ਹੀ ਰਹਿੰਦੇ ਹੱਸਦੇ ਨੇ !
ਸਿੰਘ ਸਰਦਾਰ ਤਾਹੀਂ ਕਹਿ ਲੋਕ ਵਡਿਆਈ ਕਰਦੇ ਨੇ !
ਬਿਪਤਾ ਪਈ ‘ਤੇ ਛਾਤੀ ਤਾਣ ਕੇ ਮਦਦ ਪੂਰੀ ਕਰਦੇ ਨੇ !
ਦੁਨੀਆ ‘ਤੇ ਇਹ ਕੌਮ ਨਿਆਰੀ ਸੇਵਾ ਕਰਦੀ ਆਈ ਹੈ !
ਗੁਰੂ ਜਨਾਂਂ ਤੋਂ ਲੈ ਸਿੱਖਿਆ ਸਦਾ ਇਹ ਰੀਤ ਨਿਭਾਈ ਹੈ !
ਸ਼ਬਦ ਨਹੀਂ ਮੈਨੂੰ ਔੜ੍ਦੇ  ਕਿਵੇਂ ਸ਼ੁਕਰਾਨਾ ਕਰੀਏ ਜੀ !
ਸਿੱਖ ਕੌਮ ਦੇ ਕੰਮ ਨਿਆਰੇ ਕਿੰਝ ਹੁੰਗਾਰਾ ਭਰੀਏ ਜੀ ?
ਗੁਰੂ ਦਰ ‘ਤੇ ‘ਆਜ਼ਾਦ’ ਹੱਥ ਜੋੜ ਅਰਜ਼ੋਈ ਕਰਦਾ ਹੈ !
ਚੜ੍ਦੀ ਕਲਾ ‘ਚ ਰਹਿਣ ਸਦਾ ਏਹੋ ਹੁੰਗਾਰਾ ਭਰਦਾ ਹੈ!
* ਰਣਜੀਤ ਆਜ਼ਾਦ ਕਾਂਝਲਾ *
(09464697781)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਦੇ ਵਿਦਿਆਰਥੀਆਂ ਵੱਲੋਂ 10 ਰੋਜ਼ਾ ਐੱਨ ਸੀ ਸੀ  ਕੈਂਪ ਲਗਾਇਆ ਗਿਆ 
Next article‘ਹੋਸਾਪਣ’