ਦੀ ਸਹਿਕਾਰੀ ਖੰਡ ਮਿੱਲ ਨਕੋਦਰ ਦੇ 9 ਵੇ ਇਜਲਾਸ ਮੌਕੇ ਬੀਕੇਯੂ ਦੁਆਬਾ ਵੱਲੋਂ ਮੰਗਾਂ ਨੂੰ ਲੈ ਕੇ ਜੰਮ ਕੇ ਨਾਹਰੇਬਾਜੀ, ਇਜਲਾਸ ਦੌਰਾਨ ਪ੍ਰਦਰਸ਼ਨੀਆਂ  ਖਿੱਚ ਦਾ ਕੇਂਦਰ ਬਣੀਆਂ 

ਮਹਿਤਪੁਰ (ਸਮਾਜ ਵੀਕਲੀ) (ਖਾਸ ਰਿਪੋਰਟ) ਦੀ ਸਹਿਕਾਰੀ ਖੰਡ ਮਿੱਲ( ਗੱਗੜ ਵਾਲ)ਨਕੋਦਰ ਵੱਲੋਂ ਮਿੱਲ ਦੇ ਹਿੱਸੇਦਾਰਾਂ ਦੇ 9ਵੇ ਸਾਲਾਨਾ ਆਮ ਇਜਲਾਸ ਨੂੰ ਬੀਕੇਯੂ ਦੁਆਬਾ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਆਸ ਇਜਲਾਸ ਦੀ ਮਿਲ ਦੇ ਬੋਰਡ ਦੀ ਅਣਹੋਂਦ ਕਾਰਨ ਇਜਲਾਸ ਵਿਚ ਸ਼ਾਮਲ ਯੋਗ ਹਿੱਸੇਦਾਰ ਮੈਬਰਾਂ (ਵਿਅਕਤੀਗਤ ਸਹਿਕਾਰੀ ਸਭਾਵਾਂ -ਸੰਸਥਾਵਾਂ) ਵੱਲੋਂ ਸਰਬ-ਸੰਮਤੀ ਨਾਲ ਇਸ ਇਜਲਾਸ ਦੀ ਪ੍ਰਧਾਨਗੀ ਲਈ  ਸਰਬਜੀਤ ਸਿੰਘ(ਜੀਤੀ ਨਿੱਜਰ) ਪੁੱਤਰ  ਬਲਬੀਰ ਸਿੰਘ, ਪਿੰਡ ਕੰਗ ਖੁਰਦ (ਸ਼ਖਸੀ ਮੈਂਬਰ) ਦੀ ਚੋਣ ਕੀਤੀ ਗਈ ਅਤੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਸਮੁੱਚਾ ਇਜਲਾਸ ਸਮਾਗਮ ਚਲਾਇਆ ਗਿਆ। ਇਜਲਾਸ ਦੀ ਅਰੰਭਤਾ ਜਨਰਲ ਮੈਨੇਜਰ ਰਜਿੰਦਰ ਪ੍ਰਤਾਪ ਸਿੰਘ ਵੱਲੋਂ ਆਮ ਇਜਲਾਸ ਵਿਚ ਆਏ  ਹਿੱਸੇਦਾਰਾਂ  ਅਧਿਕਾਰੀਆਂ/ ਕਰਮਚਾਰੀਆਂ ਨੂੰ ਫਤਹਿ ਬੁਲਾਉਂਦਿਆਂ ਹੋਇਆ ਸਮਾਗਮ ਵਿਚ ਪਹੁੰਚਣ ਤੇ ‘ਜੀ ਆਇਆਂ ਆਖਿਆ। ਮਿੱਲ ਦੇ ਲੇਖਾ ਵਿਭਾਗ ਵੱਲੋਂ ਵਿਨੋਦ ਕੁਮਾਰ ਚੱਢਾ (ਹਿੱਸਾ ਕਲਰਕ ) ਨੇ ਮਿੱਲ ਦੇ ਵਿੱਤੀ ਸਾਲ 2023-24 ਦੀ ਬੈਲੰਸ ਸੀਟ ਅਤੇ ਕਾਰਗੁਜ਼ਾਰੀ ਸਬੰਧੀ ਹਾਜ਼ਰ ਹਿਸੇਦਾਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ  ਰਜਿੰਦਰ ਪ੍ਰਤਾਪ ਸਿੰਘ ਅਤੇ ਮੰਚ ਤੇ ਸੁਸ਼ੋਬਿਤ ਇਜਲਾਸ ਦੇ ਪ੍ਰਧਾਨ  ਸਰਬਜੀਤ ਸਿੰਘ ਦੀ ਹਾਜਰੀ ਵਿਚ, ਮਿੱਲ ਵੱਲੋ ਯੋਗ ਹਿੱਸੇਦਾਰ ਮੈਬਰਾਂ (ਵਿਅਕਤੀਗਤ/ਸਹਿਕਾਰੀ ਸਭਾਵਾਂ -ਸੰਸਥਾਵਾਂ) ਦੇ ਪਿਛਲੇ ਸਾਲ ਮਿਤੀ 28-09-2023 ਨੂੰ ਬੁਲਾਏ ਗਏ ਆਮ ਇਜਲਾਸ ਦੀ ਕਾਰਵਾਈ ਦੀ ਪੁਸ਼ਟੀ ਅਤੇ ਪਾਸ ਕੀਤੇ ਗਏ ਮਤਿਆਂ ਉਪਰ ਮਿਲ ਵੱਲੋਂ ਕੀਤੀ ਗਈ ਕਾਰਵਾਈ ਤੇ ਵਿਚਾਰ ਕਰਦਿਆਂ ਹੋਇਆਂ ਹਾਜ਼ਰ ਹਿੱਸੇਦਾਰਾਂ ਵੱਲੋਂ ਤਸੱਲੀ ਪ੍ਰਗਟਾਈ । ਅਤੇ ਸਾਲ 2023-24 ਦੀ ਮਿੱਲ ਦੀ ਕਾਰਗੁਜਾਰੀ ਤੇ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਸਾਲ 2024-25 ਦੇ ਬੱਜਟ ਅਤੇ ਉਤਪਾਦਨ ਪਲਾਨ ਉੱਤੇ ਵਿਚਾਰ ਕਰਨ ਉਪਰੰਤ ਮਤਾ ਪ੍ਰਵਾਨ ਕੀਤਾ ਗਿਆ। ਇਸ ਤੋਂ ਇਲਾਵਾ ਸਾਲ 2023-24 ਦੀ ਪੜਤਾਲ-ਸੁਦਾ ਬੇਲੰਸ ਸੀਟ ਨੂੰ ਮੰਨਜੂਰੀ ਦੇਣ ਦੇ ਨਾਲ-2, ਮਿੱਲ ਦੇ ਗਰਵਰ ਵੇਲਫੇਅਰ ਫੰਡ ਖਾਤੇ ਵਿਚ ਪਈ ਰਕਮ ਦੀ ਕੇਨ ਯਾਰਡ ਅਤੇ ਕਿਸਾਨਾਂ ਦੀ ਸਹੂਲਤ ਲਈ ਵਰਤ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ। ਮਿੱਲ ਦੇ ਜਨਰਲ ਮੈਨੇਜਰ ਵੱਲੋਂ ਮਿੱਲ ਦੀ ਸਲਾਨਾਂ ਰਿਪੋਰਟ ਵੀ ਪੜ੍ਹੀ ਗਈ। ਉਨ੍ਹਾਂ ਵੱਲੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਨਕੋਦਰ ਸਹਿਕਾਰੀ ਖੰਡ ਮਿੱਲ ਵੱਲੋਂ ਪੰਜਾਬ ਸਰਕਾਰ ਦੀ ਵਿੱਤੀ ਮੱਦਦ ਨਾਲ ਪਿਛਲੇ ਪਿੜਾਈ ਸੀਜਨ 2023-24 ਦੀ ਬਕਾਇਆਂ ਰਹਿੰਦੀ ਗੰਨੇ ਦੀ ਸਾਰੀ ਪੇਮਿੰਟ ਦੀ ਅਦਾਇਗੀ ਕਰ ਦਿੱਤੀ ਗਈ ਹੈ। ਇਸ ਲਈ ਕਿਸਾਨ ਵੀਰ ਵੱਧ ਤੋਂ ਵੱਧ ਗੰਨੇ ਹੇਠ ਰਕਬਾ ਵਧਾਉਣ ਤਾ ਜੋ ਮਿਲ ਨੂੰ ਇਸ ਦੀ ਸਮਰੱਥਾ ਮੁਤਾਬਿਕ ਲੋੜੀਦਾ ਗੰਨਾਂ ਉਪਲੱਭਧ ਹੋ ਸਕੇ। ਉਨ੍ਹਾਂ ਵੱਲੋਂ ਕਿਸਾਨ ਭਰਾਵਾਂ ਨੂੰ ਪੁਰਜ਼ੋਰ ਅਪੀਲ ਕੀਤੀ  ਕਿ ਉਹ ਆਉਣ ਵਾਲੇ ਪਿੜਾਈ ਸੀਜਨ 2024-25 ਦੌਰਾਨ ਮਿੱਲ ਵਿਚ ਆਗ, ਖੋਰੀ ਅਤੇ ਜਗ੍ਹਾ ਰਹਿਤ ਸਾਫ-ਸੁਥਰਾ ਅਤੇ ਤਾਜ਼ਾ ਗੰਨਾਂ ਲਿਆਉਣ ਤਾਂ ਕਿ ਮਿੱਲ ਦੇ ਨਤੀਜ਼ੇ ਪਹਿਲਾਂ ਨਾਲੋਂ ਹੋਰ ਵੀ ਬੇਹਤਰ ਹੋ ਸਕਣ। ਮਿੱਲ ਦੇ ਜਨਰਲ ਮੈਨੇਜਰ ਵੱਲੋਂ ਆਉਣ ਵਾਲੇ ਪਿੜਾਈ ਸੀਜਨ 2024-25 ਲਈ ਕਿਸਾਨ ਭਰਾਵਾਂ ਨੂੰ ਮਿੱਲ ਵੱਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਮੰਚ ਤੋਂ ਖੇਤੀਬਾੜੀ ਵਿਭਾਗ ਦੇ ਮਾਹਿਰਾ ਅਤੇ ਪੰਜਾਬ ਐਗਰੀ ਕਲਚਰਲ ਯੂਨੀਵਰਸਿਟੀ, (PAU) ਦੇ ਸਾਇੰਸਦਾਨਾਂ ਕਰਮਵਾਰ ਡਾ ਗੁਰਚਰਨ ਸਿੰਘ ਸਹਾਇਕ ਖੇਤੀਬਾੜੀ ਅਫਸਰ ਅਤੇ ਡਾ. ਅਨੁਰਾਧਾ ਸ਼ਰਮਾਂ ਵੱਲੋਂ ਵੀ ਸੰਬੋਧਨ ਕੀਤਾ ਗਿਆ ਅਤੇ ਕਿਸਾਨਾ ਨੂੰ ਗੰਨੇ ਦੀ ਅੱਸੂ -ਕੱਤਕੀ ਬਿਜਾਈ ਬਾਬਤ ਚੰਗੀਆਂ ਕਿਸਮਾਂ ਦੀ ਚੋਣ ਕਰਕੇ ਗੰਨੇ ਦੀ ਬਿਜਾਈ ਕਰਨ ਲਈ ਕਿਹਾ ਗਿਆ। ਇਸ ਸਮੇ ਮਿਲ ਵੱਲੋਂ ਗੰਨੇ ਦੀਆਂ ਵੱਖ-ਵੱਖ ਕਿਸਮਾਂ ਦੀ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਗਿਆ। ਇਸ ਸਮੇਂ ਬਾਇਓਫਰਟੀਲਾਈਜਰ, ਪੋਸਟੀਸਾਈਡਜ਼, ਗੰਨੇ ਦੀ ਖੇਤੀ ਨਾਲ ਸਬੰਧਤ ਸੰਦ ਅਤੇ ਟਰੈਕਟਰ ਤਿਆਰ ਕਰਨ ਵਾਲੀਆਂ ਕੰਪਨੀਆਂ ਵੱਲੋਂ ਵੀ ਆਪਣੇ-ਆਪਣੇ ਪ੍ਰਦਰਸਨੀ ਸਟਾਲ ਲਗਾਏ ਗਏ। ਮਿਲ ਦੇ ਚਲ ਰਹੇ ਅਜਲਾਸ ਦੌਰਾਨ ਉਸ ਵਕ਼ਤ ਹੜਕੰਪ ਮਚ ਗਿਆ ਜਦੋਂ ਬੀਕੇਯੂ ਦੁਆਬਾ ਕਿਸਾਨ ਯੂਨੀਅਨ ਵੱਲੋਂ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਦੀ ਅਗਵਾਈ ਹੇਠ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਦੇਖਦੇ ਦੇਖਦੇ ਯੂਨੀਅਨ ਆਗੂ ਸਟੇਜ ਤੇ ਪਹੁੰਚ ਗਏ ਉਹ ਕਿਸਾਨਾਂ ਦੀ 85% ਗੰਨਾ ਕਟੋਤੀ ਦੇ ਬਕਾਏ, ਪਰਚੀਆਂ ਦੀ ਹੇਰਾਫੇਰੀ, ਸ਼ੂਗਰ ਮਿੱਲ ਨਕੋਦਰ ਕਿਸਾਨਾਂ ਲਈ ਗੰਨੇ ਦਾ ਜਾਰਡ ਪੱਕਾ ਕਰਨ , ਗੰਨੇ ਦੀਆਂ ਪਰਚੀਆਂ ਕਿਸਾਨਾਂ ਨੂੰ ਸਹੀ ਤਰੀਕੇ ਨਾਲ ਸਪਲਾਈ ਕਰਨ,  ਕਿਸਾਨਾਂ ਦੀ ਜੁਰਮਾਨਾ ਕੱਟੀ ਰਕਮ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਅਤੇ ਕੱਟੀ ਹੋਈ ਜੁਰਮਾਨਾ ਰਾਸ਼ੀ ਦੀ ਲਿਸਟ ਕਿਸਾਨਾਂ ਨੂੰ ਦੇਣ , ਵਾਧੂ ਟੈਕਸ  ਕੱਟਣ ਵਾਲੇ ਮੁਲਾਜ਼ਮ ਵਿਰੁੱਧ ਕਾਰਵਾਈ ਕਰਨ, ਬੰਦ ਪਈਆ ਅਲਕੋਲ  ਫੈਕਟਰੀ ਵਿਚੋ ਚੋਰੀ ਹੋਏ ਸਮਾਨ  ਦੀ ਜਾਂਚ ਦੀ ਮੰਗ ਕਰਨ ਦੌਰਾਨ ਮੁਰਦਾਬਾਦ ਦੇ ਨਾਅਰੇ ਲਗਾਉਣ ਲੱਗੇ। ਇਸ ਮੌਕੇ ਵਿਮਲ ਕੁਮਾਰ, ਉਪ ਮੁੱਖ ਰਸਾਇਣਕਾਰ ਗੁਰਦਾਸਪੁਰ ਖੰਡ ਮਿਲ(ਨੁਮਾਇੰਦਾ ਸੁਗਰਫੈਡ ਪੰਜਾਬ),  ਸਵਰਨਜੀਤ ਸਿੰਘ, ਇੰਸਪੈਕਟਰ ਸਹਿਕਾਰੀ ਸਭਾਵਾਂ ਨਕੋਦਰ (ਨੁਮਾਇੰਦਾ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾ ਨਕਦਰ),  ਨਾਜਰ ਸਿੰਘ ਸੀਨੀਅਰ ਆਡੀਟਰ,  ਸਿਧਾਰਥ ਅਟਵਾਲ ਅਤੇ  ਪ੍ਰਦੀਪ ਸਿੰਘ ਦੇਵੇ ਆਡਿਟ ਇੰਸਪੈਕਟਰ, ਸ੍ਰ ਹਰਦੇਵ ਸਿੰਘ ਔਜਲਾ ਸਾਬਕਾ ਵਾਈਸ ਚੇਅਰਮੈਨ ਖੰਡ ਮਿੱਲ ਨਕੋਦਰ, ਸਾਬਕਾ ਡਾਇਰੈਕਟਰ  ਦਲਬੀਰ ਸਿੰਘ,  ਜਤਿੰਦਰ ਸਿੰਘ ਟਾਹਲੀ ਤੇ ਇਲਾਵਾ  ਗੁਰੂ ਦੰਤ ਸਰਮਾ ਮੁੱਖ ਲੇਖਾ ਅਫਸਰ,  ਹਰਜਿੰਦਰ ਸਿੰਘ ਵਿਰਦੀ ਚੀਫ ਕੈਮਿਸਟ, ਹਰਮੀਤ ਸਿੰਘ ਚੀਫ ਇੰਜੀਨੀਅਰ,  ਸਰਬਜੀਤ ਸਿੰਘ ਸਹਾਇਕ ਇੰਜੀਨੀਅਰ,  ਅਵਤਾਰ ਸਿੰਘ ਮੁੱਖ ਗੰਨਾ ਵਿਕਾਸ ਅਫਸਰ,  ਕੇਵਲ ਸਿੰਘ ਕਲਰਕ ਕਮ ਲੇਖਾਕਾਰ, ਪਰਵਿੰਦਰ ਸਿੰਘ(ਸਰਵੇਅਰ),  ਦੇਸ ਰਾਜ ਦਫਤਰ ਨਿਗਰਾਨ, ਗੁਰਿੰਦਰ ਸਿੰਘ ਨਾਗੀ,  ਸੁਨੀਲ ਬਤਰਾ, ਪਰਮਿੰਦਰ ਸਿੰਘ ਚਾਨੀ, ਸਤਨਾਮ ਸਿੰਘ ਅਤੇ ਮੰਗਲ ਸਿੰਘ ਸਟੇਨਗ੍ਰਾਫਰ ਸਮੇਤ ਨਕੋਦਰ ਸਹਿਕਾਰੀ ਖੰਡ ਮਿੱਲ ਦੇ ਹਿੱਸੇਦਾਰ ਅਤੇ ਗੰਨਾ ਕਾਸ਼ਤਕਾਰ ਹਾਜ਼ਰ ਹੋਏ। ਆਮ ਇਜਲਾਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਵਿਨੋਦ ਕੁਮਾਰ ਚੱਢਾ ਹਿੱਸਾ  ਵੱਲੋਂ ਨਿਭਾਈ ਗਈ। ਪਰ ਇਸ ਮੌਕੇ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਗੁਰਚੇਤਨ ਸਿੰਘ ਤੱਖਰ ਨਰਿੰਦਰ ਸਿੰਘ ਉਧੋਵਾਲ ਸਤਨਾਮ ਸਿੰਘ ਰਾਮੂਵਾਲ ਜਸਵੰਤ ਸਿੰਘ ਸਿੰਘਾਪੁਰ ਜਸਵਿੰਦਰ ਸਿੰਘ ਮਾਲੇਵਾਲ ਮੇਜ਼ਰ ਸਿੰਘ ਪਰਮਜੀਤ ਸਿੰਘ ਸ਼ਲੇਮਾ ਪਰਮਜੀਤ ਸਿੰਘ ਕੋਟਲਾ ਸੂਰਜ ਮੱਲ ਸੁਰਜੀਤ ਸਿੰਘ ਅਕਬਰਪੁਰ ਕਲਾ ਬਲਦੇਵ ਸਿੰਘ ਅਕਬਰਪੁਰ ਕਲਾ ਗੁਰਦੇਵ ਸਿੰਘ ਲੋਹਗੜ੍ਹ ਜਗੀਰ ਸਿੰਘ ਤੰਦਾਉਰਾ ਆਦਿ ਕਿਸਾਨ ਆਗੂ ਆਪਣੀ ਮੰਗਾਂ ਨੂੰ ਲੈ ਕੇ  ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਏ।
Previous articleਮਨੁੱਖਤਾ ਦੇ ਭਲੇ ਲਈ ਰੇਡੀਸਨ ਬਲਿਊ ਹੋਟਲ ਵਿਖੇ ਮਹਾਨ ਖੂਨਦਾਨ ਕੈਂਪ ਲਾਇਆ
Next articleਅੱਲ੍ਹਾ ਦਿੱਤਾ ਸਕੂਲ ਵਿਖੇ ਪ੍ਰੀ ਪ੍ਰਾਇਮਰੀ ਜਮਾਤ ਵਿੱਚ ਪੜ੍ਹਦੇ ਬੱਚਿਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਕਿੱਟ ਵੰਡੀ ਗਈ