ਹੰਕਾਰੇ ਬੰਦੇ ਦਾ

ਸਰਬਜੀਤ ਸੰਗਰੂਰਵੀ

(ਸਮਾਜ ਵੀਕਲੀ)

ਚੰਗੇ ਮਾੜੇ ਦਿਨ ਤਾਂ,ਆਉਂਦੇ ਰਹਿੰਦੇ,
ਹਰ ਕਿਸੇ ਦੇ ਕਾਰੋਬਾਰ ਵਿਚ।
ਕੌਣ ਨਹੀਂ ਖੁਸ਼,ਤੇ ਕੌਣ ਨਹੀਂ ਦੁੱਖੀ,
ਦੱਸੋ ਤੁਸੀਂ ਇਸ ਸੰਸਾਰ ਵਿੱਚ।

ਰੱਖੋ ਬੇਸ਼ੱਕ ਵਿਸ਼ਵਾਸ ਤੁਸੀਂ,
ਆਪੋ-ਆਪਣੇ ਧਰਮਾਂ ਵਿੱਚ।
ਭੋਰਾ ਫ਼ਰਕ ਨਾ ਆਉਣ ਦੇਣਾ,
ਤੁਸੀਂ ਆਪਣੇ ਕਰਮਾਂ ਵਿੱਚ।

ਜੇ ਦਿੱਤਾ ਦਾਤੇ ਨੇ ਐਨਾ,
ਨਹੀਂ ਚਾਹੀਦਾ,ਕਦੇ ਵੀ ਹੰਕਾਰਨਾ।
ਨਾਲ ਪਿਆਰ ਸਮਝਾਓ,
ਨਹੀਂ ਚਾਹੀਦਾ,ਕਦੇ ਵੀ ਦੁਰਕਾਰਨਾ।

ਰੋਣਾਂ ਕੲੀਆਂ ਦੀ,ਆਦਤ ਬਣ ਜਾਂਦੀ,
ਹੁੰਦੀ ਕੲੀਆਂ ਦੀ ਮਜ਼ਬੂਰੀ ਏ।
ਹੰਕਾਰੇ ਬੰਦੇ ਦਾ ਤਾਂ,ਚੜ੍ਹਿਆ ਸੂਰਜ ਵੀ,
ਕਦੇ ਤਾਂ ਡੁੱਬਣਾ ਬਹੁਤ ਜ਼ਰੂਰੀ ਏ।

ਨਾ ਬੈਠੋ ਕਦੇ ਵੀ,ਕਿਸੇ ਦੀ ਆਸ ਤੇ,
ਹੱਥਾਂ ਉੱਤੇ ਹੱਥ ਧਰ ਕੇ।
ਕੁਝ ਨਹੀਂ ਮਿਲਣਾ ਰੋ ਧੋ ਕੇ ਸੰਗਰੂਰਵੀ ਕਹੇ,
ਖੁਸ਼ ਹੋਵੋ ਮਿਹਨਤ ਕਰਕੇ।

 ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ
9463162463

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁਕਵਾਂ ਸੱਚ
Next articleਲਵ ਮੈਰਿਜ