ਨਿਰਾਲੇ ਦਿਨ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਅਸੀਂ ਪੜ੍ਹਨੀ ਮੁਹਾਰਨੀ,
ਉੜਾ ਐੜਾ ਪਾਈ ਜਾਣਾ।
ਵਾਰੀ ਵਾਰੀ ਲਿਖ ਲੈਣਾ,
ਉਹੀ ਫਿਰ ਢਾਈ ਜਾਣਾ।
ਸਲੇਟ ਉੱਤੇ ਥੁੱਕ ਕੇ ਤੇ,
ਹੱਥ ਨੂੰ ਘਸਾਈ ਜਾਣਾ।
ਸਲੇਟੀ ਅਤੇ ਗਾਚੀ
ਲੱਗਣੀ ਸਵਾਦ ਸਾਨੂੰ,
ਝੋਲੇ ਵਿੱਚ ਮੂੰਹ ਪਾ ਕੇ,
ਚੋਰੀ ਚੋਰੀ ਖਾਈ ਜਾਣਾ।
ਜੈ ਹਿੰਦ ਕਹਿਣਾ ਮੱਥੇ
ਉੱਤੇ ਹੱਥ ਰੱਖ,
ਇੱਕ ਨੰਬਰ ਦੋ ਨੰਬਰ
ਮੈਡਮ ਨੂੰ ਸਤਾਈ ਜਾਣਾ।
ਕਈ ਵਾਰੀ ਕੰਨ ਫੜ ਕੁੱਕੜ
ਸੀ ਬਣੇ ਅਸੀਂ,
ਮੰਨਣੀ ਨਾ ਸ਼ਰਮ ਭੋਰਾ
ਹੱਸੀ ਤੇ ਹਸਾਈ ਜਾਣਾ।
ਕਰਨਾ ਨਾ ਕੰਮ
ਅਸੀਂ ਜੇ ਸਕੂਲ ਦਾ,
ਭੈਣ ਜੀ ਨੇ ਸਾਥੋਂ ਬੈਠਕਾਂ
ਕਢਾਈ ਜਾਣਾ।
ਇੱਕ ਦੋ ਤਿੰਨ ਨਾਲੇ
ਅਸੀਂ ਬੋਲਣਾ
ਭੈਣ ਜੀ ਨੇ ਬੈਠ ਕੇ
ਡੰਡੇ ਨੂੰ ਹਲਾਈ ਜਾਣਾ।
ਘੰਟੀ ਜਦੋਂ ਵੱਜਣੀ ਜਾ ਕੇ
ਗਰਾਊਂਡ ਵਿੱਚ,
ਚੋਰ ਤੇ ਸਿਪਾਹੀ ਕਹਿ
ਇੱਕ ਦੂਜੇ ਨੂੰ ਭਜਾਈ ਜਾਣਾ।
ਮੋਢੇ ਵਿੱਚ ਝੋਲ਼ਾ ਤੇ
ਹੱਥ ਵਿੱਚ ਫੱਟੀ ਹੋਣੀ,
ਕਮਲਿਆ ਵਾਂਗੂ ਉਸ ਨੂੰ
ਘੁਮਾਈਂ ਜਾਣਾ।
ਆੜੀ ਟੂ ਕਰਕੇ ਫੇਰ
ਅਸੀਂ ਪਾ ਲੈਣੀ,
ਸਭ ਕੁਝ ਭੁੱਲ ਇੱਕ ਦੂਜੇ
ਨੂੰ ਬੁਲਾਈ ਜਾਣਾ।
ਹਰਪ੍ਰੀਤ ਪੱਤੋ ਉਹ ਦਿਨ
ਹੀ ਨਿਰਾਲੇ ਸੀ।
ਦੱਸ ਦੇਣਾ ਸਾਰਿਆਂ ਨੂੰ
ਨਾਲੇ ਚੀਜ਼ ਨੂੰ ਛਪਾਈ ਜਾਣਾ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਨੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨਾਲ ਹੋਈ ਮੀਟਿੰਗ ਵਿੱਚ ਉਠਾਏ ਮਹੱਤਵਪੂਰਣ ਮੁੱਦੇ।*
Next articleਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਤੰਬਾਕੂ ਵਿਰੋਧੀ ਦਿਵਸ ਮਨਾਇਆ