ਨਵੀਂ ਦਿੱਲੀ (ਸਮਾਜ ਵੀਕਲੀ): ‘ਦਿ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ’ ਨੇ ਮੁਲਕ ਵਿੱਚ ਚੱਲ ਰਹੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਿੱਚ ਤਜਵੀਜ਼ਤ ‘ਸੂਰਿਆ ਨਮਸਕਾਰ’ ਦਾ ਵਿਰੋਧ ਕੀਤਾ ਹੈ ਤੇ ਮੁਸਲਿਮ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਲ ਨਾ ਹੋਣ ਲਈ ਆਖਿਆ ਹੈ। ਖਾਲਿਦ ਸੈਫੁੱਲਹਾ ਰਹਿਮਾਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ,‘ਸਕੂਲ ਸਿੱਖਿਆ ਦੇ ਸਕੱਤਰ ਨੇ ਇੱਕ ਸਰਕੁਲਰ ਜਾਰੀ ਕਰ ਕੇ ਆਜ਼ਾਦੀ ਜਸ਼ਨਾਂ ਦੇ ਹਿੱਸੇ ਵਜੋਂ 30,000 ਸਕੂਲਾਂ ਵਿੱਚ ‘ਸੂਰਿਆ ਨਮਸਕਾਰ’ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਸੂਰਿਆ ਨਮਸਕਾਰ’ ਕਥਿਤ ਤੌਰ ’ਤੇ ਗੈਰ-ਸੰਵਿਧਾਨਕ ਹੈ ਤੇ ਦੇਸ਼ ਭਗਤੀ ਦੀ ਗਲਤ ਧਾਰਨਾ ਹੈ ਕਿਉਂਕਿ ਮੁਲਕ ਦੀ ਘੱਟ ਗਿਣਤੀ ਮੂਰਤੀ ਪੂਜਾ ਵਿੱਚ ਯਕੀਨ ਨਹੀਂ ਰੱਖਦੀ… ਇਸ ਲਈ ਇਸ ਨੂੰ ਲਾਗੂ ਕਰਨਾ ਸੰਵਿਧਾਨ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਸਰਕਾਰ ਨੂੰ ਅਜਿਹਾ ਨਾ ਕਰਨ ਤੇ ਮੁਲਕ ਦੀਆਂ ਧਰਮ-ਨਿਰਪੱਖ ਰਵਾਇਤਾਂ ਦੀ ਪਾਲਣਾ ਕਰਨ ਦੀ ਮੰਗ ਕੀਤੀ।ਦੂਜੇ ਪਾਸੇ ਵਿਸ਼ਵ ਹਿੰਦੂ ਪਰਿਸ਼ਦ ਨੇ ਕਿਹਾ ਕਿ ਮੁਸਲਿਮ ਸਮਾਜ ਨੂੰ ਅਜਿਹੀ ਅਪੀਲ ਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ ਤੇ ਲੋੜ ਪੈਣ ’ਤੇ ਅਜਿਹੇ ਆਗੂਆਂ ਨੂੰ ਬਦਲ ਦੇਣਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly