*ਓਬੀਸੀ ਮੋਰਚਾ ਨੇ ਮਹਾਤਮਾ ਜੋਤੀਬਾ ਫੂਲੇ ਦੀ ਜਯੰਤੀ ਮਨਾਈ*

ਡੇਰਾਬਸੀ, ਸੰਜੀਵ ਸਿੰਘ ਸੈਣੀ, ਮੋਹਾਲੀ ਸਮਾਜ ਵੀਕਲੀ; ਅੱਜ ਡੇਰਾਬੱਸੀ ਨੇੜਲੇ ਪਿੰਡ ਕੁਢਾਂਵਾਲਾ ਵਿੱਚ ਮਹਾਤਮਾ ਜੋਤੀਬਾ ਫੂਲੇ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਇੱਕ ਪ੍ਰੋਗਰਾਮ ਮੰਡਲ ਪ੍ਰਧਾਨ ਮੇਵਾਰਾਮ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿੱਚ ਸੂਬਾ ਸਕੱਤਰ ਰਵਿੰਦਰ ਵੈਸ਼ਨਵ ਡੇਰਾਬੱਸੀ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਮਹਾਤਮਾ ਫੂਲੇ ਜੀ ਅਤੇ ਉਨ੍ਹਾਂ ਦੀ ਧਰਮ ਪਤਨੀ ਦੇ ਜੀਵਨ ਸੰਘਰਸ਼ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ ਗਿਆ ਅਤੇ ਪਿੰਡ ਵਾਸੀਆਂ ਨੂੰ ਓਬੀਸੀ ਮੋਰਚਾ ਦੇ ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਵੱਲੋਂ ਹਰ ਪਿੰਡ, ਪਿੰਡ ਜਾ ਕੇ ਕੀਤੇ ਕੰਮਾਂ ਬਾਰੇ ਜਾਣੂ ਕਰਵਾਇਆ ਗਿਆ। ਮੰਡਲ ਦੇਹਤ ਭਾਜਪਾ ਦੇ ਪ੍ਰਧਾਨ ਸੁਖਦੇਵ ਰਾਣਾ, ਜਨਰਲ ਸਕੱਤਰ ਕਪਿਲ ਦੇਵ ਸੈਣੀ, ਓਬੀਸੀ ਮੋਰਚਾ ਕਾਰਜਕਾਰਨੀ ਮੈਂਬਰ ਮੋਨਾ ਸੈਣੀ, ਓਬੀਸੀ ਮੋਰਚਾ ਸ਼ਹਿਰੀ ਪ੍ਰਧਾਨ ਸਤੇਂਦਰ ਕੁਮਾਰ, ਓਬੀਸੀ ਮੋਰਚਾ ਜ਼ਿਲ੍ਹਾ ਮੀਤ ਪ੍ਰਧਾਨ ਦਿਨੇਸ਼ ਵੈਸ਼ਨਵ ਅਤੇ ਸਕੱਤਰ ਯੋਗੇਸ਼ ਅੱਤਰੀ, ਐਸਸੀ ਮੋਰਚਾ ਦੇਹਾਤ ਪ੍ਰਧਾਨ ਰਾਧੇਸ਼ਿਆਮ, ਘੱਟ ਗਿਣਤੀ ਮੋਰਚਾ ਦੇ ਪ੍ਰਧਾਨ ਹਰਵਿੰਦਰ ਸਿੰਘ, ਮਹਿਲਾ ਮੋਰਚਾ ਦੀ ਪ੍ਰਧਾਨ ਊਸ਼ਾ ਗੌਤਮ, ਯੁਵਾ ਮੋਰਚਾ ਸ਼ਹਿਰੀ ਦੇ ਜਨਰਲ ਸਕੱਤਰ ਸੁਮਿਤ ਸ਼ਰਮਾ ਸਮੇਤ ਪਿੰਡ ਦੇ ਬਜ਼ੁਰਗ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਵੱਖ-ਵੱਖ ਅਧਿਕਾਰੀ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਕਾਸ ਜਾਂ ਵਿਨਾਸ਼
Next articleਡਾ. ਬੀ. ਆਰ. ਅੰਬੇਡਕਰ ਦਾ 132 ਵਾਂ ਜਨਮ ਦਿਵਸ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ- ਜੱਸਲ,ਪੈਂਥਰ