ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਐਲ ਐਲ ਆਰ ਹਸਪਤਾਲ ਵਿਚ , ਵਿੱਚ ਸਤੰਬਰ 2024 ਦੇ ਪੋਸ਼ਣ ਮਹੀਨੇ ਨੂੰ ਮਨਾਉਣ ਲਈ ਆਰ ਸੀ ਐਫ ਦੀ ਮਹਿਲਾ ਕਲਿਆਣ ਸੰਗਠਨ ਦੇ ਸਹਿਯੋਗ ਨਾਲ ਇੱਕ ਪੌਸ਼ਟਿਕ ਪਕਵਾਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲਾ ਆਰ ਸੀ ਐਫ ਦੀਆਂ ਸਾਰੀਆਂ ਮਹਿਲਾ ਕਰਮਚਾਰੀਆਂ ਅਤੇ ਪੁਰਸ਼ ਕਰਮਚਾਰੀਆਂ ਦੇ ਜੀਵਨ ਸਾਥੀਆਂ ਲਈ ਸੀ। ਮੁਕਾਬਲੇ ਵਿੱਚ ਕੁੱਲ 29 ਪ੍ਰਤੀਯੋਗੀਆਂ ਨੇ ਭਾਗ ਲਿਆ, ਜਿਨ੍ਹਾਂ ਨੇ ਕਈ ਤਰ੍ਹਾਂ ਦੇ ਪੌਸ਼ਟਿਕ ਪਕਵਾਨ ਪੇਸ਼ ਕੀਤੇ। ਮਹਿਲਾ ਕਲਿਆਣ ਸੰਗਠਨ/ਆਰਸੀਐਫ ਦੇ ਕਾਰਜਕਾਰੀ ਮੈਂਬਰਾਂ ਸ੍ਰੀਮਤੀ ਪੂਨਮ ਜੈਨ ਅਤੇ ਸ੍ਰੀਮਤੀ ਗੀਤਾ ਨੇ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਨਿਭਾਈ।ਇਸ ਮੌਕੇ ਆਰ ਸੀ ਐਫ ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਸ੍ਰੀਮਤੀ ਮੀਨਾ ਮਾਥੁਰ ਨੇ ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੇ ਇਮਾਨਦਾਰ ਯਤਨਾਂ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਆਰ ਸੀ ਐਫ ਦੇ ਲਾਲਾ ਲਾਜਪਤ ਰਾਏ ਹਸਪਤਾਲ ਦੀ ਮੈਡੀਕਲ ਟੀਮ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰਤੀਯੋਗਿਤਾ ਦੇ ਆਯੋਜਨ ਰਾਹੀਂ ਆਰ ਸੀ ਐਫ ਪਰਿਵਾਰ ਵਿੱਚ ਸਿਹਤ ਅਤੇ ਪੋਸ਼ਣ ਬਾਰੇ ਜਾਗਰੂਕਤਾ ਪੈਦਾ ਕਰਨ ਸੁਹਿਰਦ ਜਤਨ ਕੀਤੇ ਹਨ। ਇਸ ਮੌਕੇ ਡਾਕਟਰ ਲਤਾ ਰਾਮਾਲਿੰਗਮ , ਪ੍ਰਿੰਸੀਪਲ ਚੀਫ ਮੈਡੀਕਲ ਅਫਸਰ ਨੇ ਪ੍ਰਤੀਯੋਗਿਤਾ ਦੇ ਆਯੋਜਨ ਲਈ ਮਹਿਲਾ ਕਲਿਆਣ ਸੰਗਠਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਰ ਸੀ ਐੱਫ ਦਾ ਮੈਡੀਕਲ ਵਿਭਾਗ ਚੰਗੀ ਸਿਹਤ ਸੁਵਿਧਾਵਾਂ ਦੇਣ ਲਈ ਪ੍ਰਤੀਬੱਧ ਹੈ ਤੇ ਭਵਿੱਖ ਵਿਚ ਵੀ ਅਜਿਹਾ ਆਯੋਜਨ ਕੀਤੇ ਜਾਂਦੇ ਰਹਿਣਗੇ । ਮੁਕਾਬਲੇ ਵਿੱਚ ਸ੍ਰੀਮਤੀ ਸੁਨੀਤਾ ਰਾਣਾ ਪਤਨੀ ਸ੍ਰੀ ਆਰ.ਐਸ. ਰਾਣਾ ਨੂੰ ਪਹਿਲਾ ਸਥਾਨ ਮਿਲਿਆ । ਸ੍ਰੀਮਤੀ ਮਨਜੀਤ ਕੌਰ ਨੇ ਦੂਜਾ ਅਤੇ ਸ੍ਰੀਮਤੀ ਗੁਰਵਿੰਦਰ ਕੈਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ੍ਰੀਮਤੀ ਮੀਨਾ ਮਾਥੁਰ, ਪ੍ਰਧਾਨ, ਮਹਿਲਾ ਕਲਿਆਣ ਸੰਗਠਨ/ਆਰ ਸੀ ਐਫ ਨੇ ਜੇਤੂਆਂ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਵੰਡੇ। ਇਸ ਤੋਂ ਇਲਾਵਾ ਮਹਿਲਾ ਕਲਿਆਣ ਸੰਗਠਨ ਵੱਲੋਂ ਭਾਗ ਲੈਣ ਵਾਲੀਆਂ ਸਾਰੀਆਂ ਪ੍ਰਤੀਯੋਗੀਆਂ ਨੂੰ ਇਨਾਮ ਵੰਡੇ ਗਏ ਅਤੇ ਉਨ੍ਹਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



