ਬਿਰਧ ਆਸ਼ਰਮ/ਅਨਾਥ ਆਸ਼ਰਮ

ਹਰੀ ਕ੍ਰਿਸ਼ਨ ਬੰਗਾ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਿਰਧ ਆਸ਼ਰਮ ਉਹ ਜਗ੍ਹਾ ਜਿੱਥੇ ਬੱਚਿਆਂ ਦੀ ਖਾਤਿਰ ਸਾਰੀ ਉਮਰ ਗੁਆਉਣ ਵਾਲੇ ਬਜ਼ੁਰਗ ਅਤੇ ਬੱਚਿਆਂ ਹੱਥੋਂ ਹਾਰੇ ਇਨਸਾਨਾਂ ਦਾ ਟਿਕਾਣਾ। ਅਨਾਥ ਆਸ਼ਰਮ ਉਹ ਜਗ੍ਹਾ ਜਿੱਥੇ ਮਾਂ ਬਾਪ ਦੀ ਗਲਤੀ ਤੇ ਬੱਚਿਆਂ ਨੂੰ ਸਜ੍ਹਾ… ਵਾਲੀ ਜਗ੍ਹਾ ਜਿੱਥੇ ਬੱਚੇ ਐਨ. ਜੀ.ਓ ਅਤੇ ਇਨਸਾਨੀਅਤ ਦੀ ਕਦਰ ਕਰਨ ਵਾਲੇ ਮਹਾਂ ਪੁਰਖਾਂ ਦੀ ਜਗ੍ਹਾ ਜਿੱਥੇ ਬੱਚੇ ਸਕੂਨ ਨਾਲ ਰਹਿੰਦੇ ਹਨ।
ਦੋਨੋਂ ਜਗ੍ਹਾ ਲਿਤਾੜੇ ਹੋਏ ਇਨਸਾਨਾਂ ਦੀ ਆਸਰੇ ਦਾ ਸਥਾਨ ਹਨ। ਜੇ ਬਿਰਧ ਆਸ਼ਰਮ ਤੇ ਅਨਾਥ ਆਸ਼ਰਮ ਇਕੱਠੇ ਕਰ ਦਿਤੇ ਜਾਣ ਤਾਂ ਬਜ਼ੁਰਗ ਮਾਂ ਬਾਪ ਨੂੰ ਬੱਚਿਆਂ ਦਾ ਪਿਆਰ ਅਤੇ ਬੱਚਿਆਂ ਨੂੰ ਮਾਂ ਬਾਪ ਦਾ ਪਿਆਰ ਮਿਲ ਜਾਉਗਾ।ਫਿਰ ਇਹ ਤਾਂ..
…ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਉ…
ਦੋ ਸਥਾਨਾਂ ਤੋਂ ਇੱਕ ਸਥਾਨ,ਵਧੀਆ ਮਾਹੌਲ ਵਾਲਾ ਵਾਤਾਵਣ…. ਇੱਕੋ ਮੰਜ਼ਿਲ ਦੇ ਪਾਂਦੀ…. ਦੋਨੋਂ ਦੀ ਘਾਟ ਪੂਰੀ ਹੋ ਜਾਉ। ਦੋ ਪ੍ਰਬੰਧਕ ਕਮੇਟੀਆਂ ਤੋਂ ਇੱਕ ਹੋ ਜਾਉ!!ਸਹਾਇਤਾ ਵਾਲੇ ਹੱਥ, ਕੁੱਝ ਹੋਰ ਵੇਹਤਰ, ਵੱਖਰਾ ਸੋਚ ਸਕਦੇ ਆ, ਸਮਾਜ ਨੂੰ ਬੇਹਤਰ ਬਣਾਉਣ ਲਈ ਕੋਈ ਹੋਰ ਕਿਫ਼ਾਇਤੀ ਅਦਾਰਾ ਬਣਾ ਸਕਦੇ ਹਨ।

ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ

Previous articleਸ਼ੁਭ ਸਵੇਰ ਦੋਸਤੋ
Next articleਡਾ.ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ