HOME ਢਾਹਾਂ ਕਲੇਰਾਂ ਦੇ ਨਰਸਿੰਗ ਕਾਲਜ ‘ਚ ਪੰਜਾਬੀ ਸਾਹਿਤਕ ਕੋਨਾ ਸਥਾਪਤ ਵਿਦਿਆਰਥੀਆਂ ਨੂੰ...

ਢਾਹਾਂ ਕਲੇਰਾਂ ਦੇ ਨਰਸਿੰਗ ਕਾਲਜ ‘ਚ ਪੰਜਾਬੀ ਸਾਹਿਤਕ ਕੋਨਾ ਸਥਾਪਤ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਣ ਦਾ ਸੁਨੇਹਾ

1
ਕੈਪਸਨ- ਸਾਹਿਤਕ ਕੋਨੇ ਦੀ ਆਰੰਭਤਾ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ, ਲੇਖਕ ਸੁਰਜੀਤ ਮਜਾਰੀ ਤੇ ਕਾਰਜਕਾਰੀ ਪ੍ਰਿੰਸੀਪਲ ਰਮਨਦੀਪ ਕੌਰ।

ਬੰਗਾ,  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਗੁਰੂ ਨਾਨਕ ਮਿਸ਼ਨ ਕਾਲਜ਼ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਸਥਾਪਿਤ ਲਾਇਬਰੇਰੀ ‘ਚ ਪੰਜਾਬੀ ਸਾਹਿਤ ਨੂੰ ਸਮਰਪਿਤ ਕੋਨਾ ਤਿਆਰ ਕੀਤਾ ਗਿਆ। ਇਸ ਕੋਨੇ ਵਿਚ ਪੰਜਾਬੀ ਸਾਹਿਤ ਦੀਆਂ ਵਾਰਤਕ ਅਤੇ ਕਾਵਿ ਰੂਪ ਵਾਲੀਆਂ ਕਿਤਾਬਾਂ ਸ਼ਾਮਲ ਹੋਣਗੀਆਂ। ਇਸ ਕਾਰਜ ਦੀ ਉਦਘਾਟਨੀ ਰਸਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਨਿਭਾਈ। ਉਹਨਾਂ ਸ਼ਖ਼ਸੀਅਤ ਨਿਰਮਾਣ ਹਿੱਤ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸਾਹਿਤਕ ਕੋਨੇ ਲਈ ਲੇਖਕ ਸੁਰਜੀਤ ਮਜਾਰੀ ਵਲੋਂ ਕਿਤਾਬਾਂ ਪ੍ਰਦਾਨ ਕੀਤੀਆਂ ਗਈਆਂ। ਇਹਨਾਂ ਕਿਤਾਬਾਂ ਵਿਚ ਵਾਰਤਕ ਅਤੇ ਪੰਜਾਬ ਦੇ ਨਾਮਵਰ ਲੇਖਕ ਦੀਆਂ ਸਮਾਜਿਕ ਚਿੰਤਨ ਤੇ ਜੀਵਨ ਪ੍ਰੇਰਕ ਪੁਸਤਕਾਂ ਸ਼ਾਮਲ ਸਨ।ਉਹਨਾਂ ਕਿਹਾ ਕਿ ਕਿਤਾਬਾਂ ਦੇ ਰੂਪ ਵਿੱਚ ਉਸਾਰੂ ਸਾਹਿਤ ਸਮਾਜਿਕ ਤਬਦੀਲੀ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ ਜਿਸ ਦੀ ਪੂਰਤੀ ਲਈ ਸਾਨੂੰ ਸਾਹਿਤ ਤੋਂ ਸੇਧ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਵੱਖ ਵੱਖ ਲੇਖਕਾਂ ਨਾਲ ਸੰਪਰਕ ਬਣਾ ਕੇ ਇਸ ਲਾਇਬਰੇਰੀ ਵਿਖੇ ਹੋਰ ਪੁਸਤਕਾਂ ਦਾ ਵੀ ਵਾਧਾ ਕਰਨਗੇ। ਉਹਨਾਂ ਦੇ ਇਸ ਉੱਦਮ ਲਈ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਰਮਨਦੀਪ ਕੌਰ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਲਈ ਕਾਰਗਰ ਸਿੱਧ ਹੋਵੇਗਾ। ਇਸ ਮੌਕੇ ਲਾਇਬ੍ਰੇਰੀਅਨ ਰਣਜੀਤ ਕੌਰ, ਸਹਾਇਕ ਲਾਇਬਰੇਰੀਅਨ ਪਰਮਿੰਦਰ ਕੌਰ , ਸੁਖਮਿੰਦਰ ਕੌਰ ਪ੍ਰੋਫੈਸਰ, ਮਨਿੰਦਰ ਕੌਰ, ਸ਼ਿਵਾਨੀ, ਸਰਬਜੀਤ ਕੌਰ, ਵੰਦਨਾ, ਸੀਮਾ ਰਾਣੀ ਆਦਿ ਵੀ ਸ਼ਾਮਲ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleਪਿੰਡ ਭਾਰਟਾ ਵਿੱਚ ਸੰਤ ਮਾਹਨ ਦਾਸ ਜੀ ਦੀ ਬਰਸੀ ਤੇ ਕਰੀਮਪੁਰੀ ਸਾਹਿਬ ਜੀ ਪਹੁੰਚੇ
Next articleਕੌਂਸਲਰ ਨਵਜੋਤ ਕੌਰ ਭਾਰਤੀ ਦੀ ਨਿੱਘੀ ਯਾਦ ਨੂੰ ਸਮਰਪਿਤ ਜੋਤ ਸੋਸ਼ਲ ਅਵੇਅਰਨੈਸ ਐਂਡ ਵੈਲਫੇਅਰ ਸੁਸਾਇਟੀ ਨੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ