ਪਰਮਾਣੂ ਹਥਿਆਰ

ਰੈਪੀ ਰਾਜੀਵ.

(ਸਮਾਜ ਵੀਕਲੀ)

ਟੈਕਾਂ,ਤੋਪਾਂ,ਮਿਸਾਇਲਾਂ ਪਰਮਾਣੂ
ਹਥਿਆਰ ਬਣਾਈ ਜਾਂਦੇ
ਕੁੱਝ ਦੇਸ਼ ਅੱਜ ਦੁਨੀਆਂ ਵਿੱਚ
ਤਬਾਹੀ ਮਚਾਈ ਜਾਂਦੇ

ਬੰਦੇ ਦਾ ਬੰਦੇ ਨਾਲ ਰੋਲਾਂ
ਦੇਸ਼ ਦਾ ਦੇਸ਼ ਨਾਲ ਰੋਲਾਂ
ਪਰ ਬੇਕਸੁਰੇ ਲੋਕਾਂ ਦੇ
ਕਿਉਂ ਘਰ ਜਲਾਈ ਜਾਂਦੇ

ਹਰ ਚੈਨਲ ਹਰ ਟੀ.ਵੀ ਅਖ਼ਬਾਰ
ਵਿੱਚ ਬਸ ਇਹੋ ਖਬਰਾਂ
ਜੰਗਾਂ ਦੇ ਹੁੰਦੇ ਮਾੜੇ ਨਤੀਜੇ
ਜੋ ਦੁਨੀਆਂ ਨੂੰ ਦਿਖਾਈ ਜਾਂਦੇ

ਦੱਸੋ ਇਹਨਾਂ ਦਾ ਕੀ ਦੋਸ਼
ਕਦੋ ਤੁਹਾਨੂੰ ਆਏਗੀ ਹੋਸ਼
ਜੋ ਮਜ਼ਬੂਰੀ ਚ ਇੱਕ ਦੇਸ਼
ਤੋ ਦੂਜੇ ਦੇਸ਼ ਜਾਈ ਜਾਂਦੇ

ਪਰਮਾਣੂ ਹਥਿਆਰ ਚਲਣੇ ਇੱਕ ਦਿਨ
ਕੁੱਝ ਇਹੋ ਲੋਕੀ ਸੀ ਕਰਦੇ ਗੱਲਾਂ
ਜਿੰਨੀਆਂ ਮਿਸਾਇਲਾਂ ਹਥਿਆਰ ਬਣਾਏ
ਰੂਸ ਵਾਲੇ ਯੁਕਰੇਨ ਚ ਚਲਾਈ ਜਾਂਦੇ

ਆਓ ਰੈਪੀ ਸਾਰੇ ਕਰੀਏ ਦੁਆਵਾਂ
ਸ਼ਾਤੀ ਆਵੇ ਸਾਰੇ ਮੁਲਕਾਂ ਦੇ ਵਿੱਚ
ਮੱਤ ਦੇਈ ਤੂੰ ਰੱਬਾ ਇਹਨਾਂ ਨੂੰ
ਅੱਜ ਏਨੀ ਤਬਾਹੀ ਮਚਾਈ ਜਾਂਦੇ

ਰੈਪੀ ਰਾਜੀਵ.

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleआर सी एफ बचाओ संघर्ष कमेटी द्वारा आर सी एफ. के तिलक ब्रिज के स्टाफ व ऑफिस को विस्थापित करने का पुरजोर विरोध
Next articleਯੂਕਰੇਨ