ਐੱਸ ਡੀ ਕਾਲਜ ‘ਚ ਸਵੱਛਤਾ ਮੁਹਿੰਮ ਤਹਿਤ ਐੱਨ ਐੱਸ ਐੱਸ ਕੈਂਪ

ਕਪੂਰਥਲਾ, 23 ਸਤੰਬਰ ( ਕੌੜਾ )-ਐੱਸ. ਡੀ. ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਕਾਲਜ ਦੇ ਐੱਨ ਐੱਸ ਐੱਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ: ਵੰਦਨਾ ਸ਼ੁਕਲਾ ਦੀ ਅਗਵਾਈ ਹੇਠ 15 ਸਤੰਬਰ ਤੋਂ 2 ਅਕਤੂਬਰ 2023 ਤੱਕ ‘ਸਵੱਛਤਾ ਹੀ ਸੇਵਾ – ਸਵੱਛਤਾ ਅਭਿਆਨ ‘ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਕਾਲਜ ਕੈਂਪਸ ਵਿੱਚ ਸਵੱਛਤਾ ਮੁਹਿੰਮ ਤਹਿਤ ਇੱਕ ਰੋਜ਼ਾ ਐੱਨ ਐੱਸ ਐੱਸ ਕੈਂਪ ਲਗਾਇਆ ਗਿਆ। ਵਿਦਿਆਰਥਣਾਂ ਵਲੋਂ ਪੂਰੇ ਕਾਲਜ ਕੈਂਪਸ ਦੀ ਸਫ਼ਾਈ ਕੀਤੀ ਗਈ। ਪ੍ਰੋਗਰਾਮ ਅਫ਼ਸਰ ਮੈਡਮ ਰਾਜਬੀਰ ਕੌਰ ਤੇ ਮੈਡਮ ਸੁਨੀਤਾ ਕਲੇਰ ਨੇ ਵਿਦਿਆਰਥਣਾਂ ਨੂੰ ਸਫ਼ਾਈ ਦਾ ਮਹੱਤਵ ਸਮਝਾਉਂਦੇ ਹੋਏ ਕਿਹਾ ਕਿ ਸਵੱਛ ਜੀਵਨ ਹੀ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਹੈ ਅਤੇ ਤਨ ਤੇ ਮਨ ਦੋਨਾਂ ਦੀ ਸਵੱਛਤਾ ਦਾ ਹੋਣਾ ਜ਼ਰੂਰੀ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਸ਼ੁਕਲਾ ਨੇ ਕਿਹਾ ਕਿ ਸਵੱਛ ਹੋਣਾ ਹੀ ਸਵਸਥ ਹੋਣ ਦੀ ਪਹਿਲੀ ਪੌੜੀ ਹੈ, ਭਾਵ ਤੰਦਰੁਸਤ ਸਰੀਰ ਤਾਂ ਹੀ ਹੋਏਗਾ ਜੇ ਅਸੀਂ ਸਾਫ਼ – ਸੁਥਰੇ ਮਾਹੌਲ ਵਿੱਚ ਰਹਾਂਗੇ। ਸਫ਼ਾਈ ਦੀ ਮਹੱਤਤਾ ਨੂੰ ਦਰਸਾਉਂਦਾ ਇਹ ਕੈਂਪ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਮੈਡਮ ਰਜਨੀ ਬਾਲਾ, ਰਜਿੰਦਰ ਕੌਰ, ਰਾਜਬੀਰ ਕੌਰ, ਕਸ਼ਮੀਰ ਕੌਰ, ਸੁਨੀਤਾ ਕਲੇਰ, ਅੰਜਨਾ ਕੌਸ਼ਲ, ਕਿਰਨਦੀਪ ਕੌਰ, ਰਾਜਨਬੀਰ ਕੌਰ, ਰਾਵਿੰਦਰ ਕੌਰ, ਸੋਬੀਆ, ਕਾਜ਼ਲ, ਪੂਜਾ, ਰਜੀਵ ਕੁਮਾਰ, ਸ਼ਕਤੀ ਕੁਮਾਰ, ਆਦਿ ਸਟਾਫ਼ ਮੈਂਬਰ ਹਾਜਰ ਸਨ ।
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਾਲੀਵਾਲ ਦੇ ਬਲਾਕ ਪੱਧਰੀ ਮੁਕਾਬਲੇ ਵਿੱਚ ਸ੍ਰੀ ਗੁਰੂ ਅਮਰਦਾਸ ਸਕੂਲ ਉੱਚਾ ਬੇਟ  ਨੇ ਦੂਸਰਾ ਸਥਾਨ ਹਾਸਲ ਕੀਤਾ
Next articleSamaj Weekly 221 = 24/09/2023