ਬੋਧੀਸੱਤਵ ਅੰਬੇਡਕਰ ਪਬਲਿਕ ਸਕੂਲ ਵਿੱਚ ਸਕੂਲ ਦੇ ਫਾਉਂਡਰ ਮੈਂਬਰ ਸਮੇਤ ਐਨ.ਆਰ.ਆਈਜ਼ ਨੇ ਕੀਤਾ ਦੌਰਾ –

(ਸਮਾਜ ਵੀਕਲੀ)– ਬੋਧੀਸੱਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ 30 ਮਾਰਚ 2022 ਨੂੰ ਸ਼੍ਰੀ ਦਿਲੀਪ ਕੁਮਾਰ ਜੀ (ਅਮਰੀਕਾ, ਸੁਸਾਇਟੀ ਦੇ ਸੰਸਥਾਪਕ ਮੈਂਬਰ,) ਸ਼੍ਰੀਮਤੀ ਮਨਜੀਤ ਕੌਰ (ਅਮਰੀਕਾ) ਅਤੇ ਉਨ੍ਹਾਂ ਦੀ ਨੂੰਹ ਟਵਿੰਕਲ ਜੀ, ਸ਼੍ਰੀ ਮਲਕੀਤ ਸਿੰਘ ਰਤਨ ਜੀ (ਯੂ.ਕੇ.) ਅਤੇ ਸ਼੍ਰੀਮਤੀ ਸੁਰਿੰਦਰ ਕੌਰ (ਯੂ.ਕੇ.) ਜੋ ਕਿ ਇੱਕ ਚੈਰਿਟੀ ਹਸਪਤਾਲ ਚਲਾਉਂਦੇ ਹਨ,ਜਿਸਦਾ ਨਾਂ ਭਗਤ ਹਰੀ ਸਿੰਘ ਚੈਰੀਟੇਬਲ ਹਸਪਤਾਲ ਹੈ, ਨੇ ਸਕੂਲ ਦਾ ਦੌਰਾ ਕੀਤਾ। ਸਕੂਲ ਦੇ ਸਤਿਕਾਰਯੋਗ ਪ੍ਰਿੰਸੀਪਲ ਸ਼੍ਰੀਮਤੀ ਚੰਚਲ ਬੌਧ ਜੀ ਨੇ ਸਾਰਿਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ। ਓਹਨਾ ਨੇ ਪ੍ਰਿੰਸੀਪਲ ਅਤੇ ਸਕੂਲ ਸਟਾਫ਼ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪੜ੍ਹਾਉਣ ਦੇ ਨਵੇਂ ਤਰੀਕੇ ਸਿੱਖਣ ਅਤੇ ਆਪਣੇ ਗਿਆਨ ਵਿੱਚ ਲਗਾਤਾਰ ਵਾਧਾ ਕਰਨ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਸਕੂਲ ਵਿੱਚ ਕਰਵਾਏ ਜਾ ਰਹੇ ਤ੍ਰਿਸ਼ਰਨ, ਪੰਚਸ਼ੀਲ ਨੂੰ ਨੈਤਿਕਤਾ ਦਾ ਸਰਵੋਤਮ ਮਾਧਿਅਮ ਦੱਸਿਆ। ਉਨ੍ਹਾਂ ਨੇ ਸਕੂਲ ਦੇ ਵਿਕਾਸ ਲਈ 36,000 ਰੁਪਏ ਦੀ ਰਾਸ਼ੀ ਭੇਂਟ ਕੀਤੀ। ਉਨ੍ਹਾਂ ਨੇ ਸਕੂਲ ਵਿੱਚ ਮੈਡੀਕਲ ਅਤੇ ਨਾਨ-ਮੈਡੀਕਲ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਸ਼ਲਾਘਾ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।ਸ਼੍ਰੀਮਤੀ ਚੰਚਲ ਬੋਧ ਜੀ ਨੇ ਉਹਨਾਂ ਵੱਲੋਂ ਦਿੱਤੀ ਵਿੱਤੀ ਸਹਾਇਤਾ ਅਤੇ ਸਿੱਖਿਆ ਅਤੇ ਸਿਹਤ ਲਈ ਕੀਤੇ ਜਾ ਰਹੇ ਯਤਨਾਂ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸੰਵਿਧਾਨ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਤਸਵੀਰ ਭੇਂਟ ਕੀਤੀ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleस्कूल के फाउंडर मेंबर समेत एन.आर.आईज ने किया बोद्धिसत्व अंबेडकर पब्लिक स्कूल का दौरा –
Next articleਪੁਆੜੇ ਦੀ ਜੜ੍ਹ ਚੰਡੀਗੜ੍ਹ !