ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ: ਅੰਬੇਡਕਰ ਦੇ ਸਹਿਯੋਗੀ, ਪ੍ਰਸਿੱਧ ਅੰਬੇਡਕਰਵਾਦੀ ਅਤੇ ਸੰਪਾਦਕ ‘ਭੀਮ ਪੱਤਰਿਕਾ’ ਸ਼੍ਰੀ ਲਾਹੌਰੀ ਰਾਮ ਬਾਲੀ ਦੇ ਆਸ਼ੀਰਵਾਦ ਨਾਲ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਲਤੀਫਪੁਰ (ਖਾਨਪੁਰ) ਵਿਖੇ ‘ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਲਾਇਬ੍ਰੇਰੀ’ ਦਾ ਉਦਘਾਟਨ ਐਨ.ਆਰ.ਆਈ ਸ੍ਰੀਮਤੀ ਸੁਜਾਤਾ ਪਤਨੀ ਮਹਿੰਦਰ ਸੱਲਣ (ਕੈਨੇਡਾ) ਨੇ ਕੀਤਾ। ਲਾਇਬ੍ਰੇਰੀ ਲਈ ਕਿਤਾਬਾਂ ਭੀਮ ਪੱਤਰਿਕਾ ਪ੍ਰਕਾਸ਼ਨ ਵੱਲੋਂ ਦਾਨ ਕੀਤੀਆਂ ਗਈਆਂ ਹਨ।
ਕੁਝ ਕਿਤਾਬਾਂ ਭਾਰਤੀ ਸਟੇਟ ਬੈਂਕ ਦੇ ਸਾਬਕਾ ਮੁੱਖ ਪ੍ਰਬੰਧਕ ਸ਼੍ਰੀ ਡੀ. ਪੀ. ਭਗਤ ਦੁਆਰਾ ਦਾਨ ਕੀਤੀਆਂ ਗਈਆਂ। ਸੁਜਾਤਾ ਨੇ ਕਿਹਾ ਕਿ ਕਿਤਾਬਾਂ ਇਨਸਾਨ ਦੀਆਂ ਸੱਚੀਆਂ ਦੋਸਤ ਹੁੰਦੀਆਂ ਹਨ। ਉਸਨੇ ਕਿਹਾ ਕਿ ਗਿਆਨ ਸ਼ਕਤੀ ਹੈ ਅਤੇ ਸਭ ਤੋਂ ਵੱਧ ਗਿਆਨ ਕਿਤਾਬਾਂ ਤੋਂ ਪ੍ਰਾਪਤ ਹੁੰਦਾ ਹੈ। ਸੁਜਾਤਾ ਨੇ ਨਵੀਂ ਖੁੱਲ੍ਹੀ ਲਾਇਬ੍ਰੇਰੀ ਲਈ ਅਲਮੀਰਾ ਦਾਨ ਕਰਨ ਦਾ ਐਲਾਨ ਵੀ ਕੀਤਾ। ਸ਼੍ਰੀ ਲਾਹੌਰੀ ਰਾਮ ਬਾਲੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਆਪਣਾ ਆਸ਼ੀਰਵਾਦ ਦਿੱਤਾ। ਆਪਣੇ ਸੰਬੋਧਨ ਵਿੱਚ ਬਾਲੀ ਜੀ ਨੇ ਕਿਹਾ ਕਿ ਬਾਬਾ ਸਾਹਿਬ ਡਾ: ਅੰਬੇਡਕਰ ਵੱਲੋਂ ਦਿੱਤੇ ਤਿੰਨ ਨਾਅਰਿਆਂ ‘ਸਿੱਖਿਅਤ ਬਣੋ, ਸੰਘਰਸ਼ ਕਰੋ ਅਤੇ ਸੰਗਠਿਤ ਹੋਵੋ’ ‘ਤੇ ਸਾਰਿਆਂ ਨੂੰ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਹੀ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ।
ਲਾਇਬ੍ਰੇਰੀ ਦੇ ਕਨਵੀਨਰ ਇੰਜਨੀਅਰ ਚਮਨ ਲਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਚਰਨਜੀਤ ਸਿੰਘ, ਡਾ: ਰਾਹੁਲ ਬਾਲੀ, ਰੂਪ ਲਾਲ, ਸੰਪਰ ਰਾਏ, ਕੁਲਵਿੰਦਰ ਸਿੰਘ, ਗੁਰਨਾਮ ਸਿੰਘ, ਸੋਨੀ, ਸੁਨੀਤਾ ਭਾਰਦਵਾਜ, ਅਮਰਜੀਤ ਕੌਰ, ਕੌਸ਼ਲਿਆ ਦੇਵੀ, ਰਣਜੀਤ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly