HOME ਐੱਨ ਆਰ ਆਈ ਸ. ਮੇਜਰ ਸਿੰਘ ਕੇਨੈਡਾ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ...

ਐੱਨ ਆਰ ਆਈ ਸ. ਮੇਜਰ ਸਿੰਘ ਕੇਨੈਡਾ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੰਡੀ ਨੂੰ ਦਿੱਤੀ 25 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ

2
*ਸਕੂਲ ਵਿਕਾਸ ਕਮੇਟੀ ਤੇ ਗ੍ਰਾਮ ਪੰਚਾਇਤ ਨੇ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ*
ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)– ਕਰੀਬੀ ਪਿੰਡ ਮੰਡੀ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂੰ ਐੱਨ ਆਰ ਆਈ ਸ. ਮੇਜਰ ਸਿੰਘ  ਪੁੱਤਰ ਸ. ਸਵਰਨ ਸਿੰਘ ਜੀ (ਭਡਵਾਲੀਆਂ) ਕਨੇਡਾ ਵਾਲੇ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ। ਸ. ਮੇਜਰ ਸਿੰਘ ਕੇਨੈਡਾ ਵਲੋਂ ਸਕੂਲ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਕੂਲ ਦੇ ਵਿਕਾਸ ਕਾਰਜਾਂ ਲਈ ਆਪਣੀ ਨੇਕ ਕਮਾਈ ‘ਚ 25000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ। ਇਸ ਮੌਕੇ ਸਕੂਲ ਇੰਚਾਰਜ ਸ੍ਰੀਮਤੀ ਮਮਤਾ ਲੋਈ, ਸਰਪੰਚ ਰਾਜ ਰਾਣੀ,  ਨੰਬਰਦਾਰ ਕਮਲੇਸ਼ ਕੁਮਾਰ ਕੇਸ਼ੀ ਪੰਚਾਇਤ ਮੈਂਬਰ ਅਤੇ ਸਤਿਕਾਰਯੋਗ ਜਤਿੰਦਰ ਸਿੰਘ  (ਭਡਵਾਲੀਆਂ), ਸ਼੍ਰੀਮਤੀ ਕੈਲਾਸ਼ ਰਾਣੀ, ਮਿਸ ਭੁਪਿੰਦਰ ਕੌਰ,  ਸ੍ਰੀਮਤੀ ਊਸ਼ਾ ਰਾਣੀ ਤੇ ਸ਼੍ਰੀਮਤੀ ਜਸਵਿੰਦਰ ਕੌਰ ਜੀ ਹਾਜ਼ਰ ਸਨ। ਸਕੂਲ ਵਿਕਾਸ ਕਮੇਟੀ, ਪੰਚਾਇਤ ਤੇ ਸਮੂਹ ਸਟਾਫ਼ ਵੱਲੋਂ ਸ. ਮੇਜਰ ਸਿੰਘ ਪੁੱਤਰ ਸ. ਸਵਰਨ ਸਿੰਘ ਨੂੰ  ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸ. ਮੇਜਰ ਸਿੰਘ ਕੇਨੈਡਾ ਨੇ ਵਿਸ਼ਵਾਸ ਦਵਾਇਆ ਕਿ ਉਹ ਅੱਗੇ ਵੀ ਸਕੂਲ ਦੀਆਂ ਸਮੱਸਿਆਂਵਾਂ ਦੇ ਹਲ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ। ਇਸ ਮੌਕੇ ਸਕੂਲ ਇੰਚਾਰਜ ਸ੍ਰੀਮਤੀ ਮਮਤਾ ਲੋਈ  ਤੇ ਸਮੂਹ ਸਟਾਫ ਵੱਲੋਂ ਸ. ਮੇਜਰ ਸਿੰਘ ਕੇਨੈਡਾ ਦਾ ਇਸ ਵਡਮੁੱਲੇ ਤੇ ਨੇਕ ਕਾਰਜ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਰਕ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਮਨਾਇਆ
Next articleਵਿਸ਼ਵ ਮਲੇਰੀਆ ਦਿਵਸ: ਮਲੇਰੀਆ ਜਾਗਰੂਕਤਾ, ਰੋਕਥਾਮ ਅਤੇ ਸਿਹਤ ਵਿਭਾਗ ਦੇ ਯਤਨ