HOME ਵਿਰਕ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ...

ਵਿਰਕ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਮਨਾਇਆ

*ਵਿੱਦਿਅਕ ਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ*

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਕਰੀਬੀ ਪਿੰਡ ਵਿਰਕ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ. ਗੁਰਮੇਲ ਸਿੰਘ  ਯੂਐਸਏ, ਉਨਾਂ ਦੀ ਧਰਮਪਤਨੀ ਕਮਲਜੀਤ ਕੌਰ , ਹਲਕਾ ਇੰਚਾਰਜ ਆਮ ਆਦਮੀ ਪਾਰਟੀ ਪ੍ਰਿੰਸੀਪਲ ਪ੍ਰੇਮ ਕੁਮਾਰ , ਬਲਾਕ ਸੰਮਤੀ ਚੇਅਰਪਰਸਨ ਰੁੜਕਾ ਕਲਾਂ ਵੀਨਾ ਬਸਰਾ, ਹੋਨੇਸਟ ਪੰਜਾਬ ਸੋਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ , ਨੀਟਾ ਗੋਹਾਵਰ , ਜਸਬੀਰ ਇੰਦਣਾ , ਪੰਡਿਤ ਰਵੀ ਦੱਤ , ਡਾ ਪਿਆਰਾ ਲਾਲ ਪ੍ਰਧਾਨ ਡਾ : ਅੰਬੇਡਕਰ ਮਿਸ਼ਨ ਸੋਸਾਇਟੀ ਵਿਰਕ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਤੇ ਪਿੰਡ ਵਿਰਕ ਦੇ ਸਰਪੰਚ ਲਾਡੀ ਬਸਰਾ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸਕੂਲ ਸਟਾਫ ਅਤੇ ਹੈਂਡ ਟੀਚਰ ਮੈਡਮ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਤਿਆਰ ਕੀਤਾ। ਬੱਚਿਆਂ ਦਾ ਉਤਸ਼ਾਹ ਤੇ ਹੌਸਲਾ ਵਧਾਉਣ ਲਈ ਪੰਡਿਤ ਰਵੀ ਦੱਤ ਸ਼ਰਮਾ ਜੀ ਵਲੋਂ ਪੜ੍ਹਾਈ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ 1000 ਰੁਪਏ ਹਰੇਕ ਨੂੰ ਅਤੇ ਰਿਟਾਇਰਡ ਬੈਂਕ ਮੈਨੇਜਰ ਬੇਗਰਾਜ ਬਸਰਾ ਵਲੋਂ 500 ਰੁਪਏ ਹਰੇਕ ਬੱਚੇ ਨੂੰ ਦਿੱਤੇ ਗਏ। ਖੇਡਾਂ ਵਿੱਚ 47 ਬੱਚੇ ਸ਼ਾਮਲ ਹੋਏ ਸਾਰੇ ਵਿਦਿਆਰਥੀਆਂ ਨੂੰ ਗੁਰਮੇਲ ਸਿੰਘ ਜੀ ਵਲੋਂ 500 ਰੁਪਏ ਹਰੇਕ ਬੱਚੇ ਨੂੰ ਭੇਂਟ ਕੀਤੇ । ਕਮਲਜੀਤ ਕੌਰ ਜੀ ਵੱਲੋਂ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਅਤੇ ਕੰਪਿਊਟਰ ਲੈਬ ਲਈ ਏਸੀ ਭੇਂਟ ਕੀਤਾ । ਹੋਨੇਸਟ ਪੰਜਾਬ ਸੋਸਾਇਟੀ ਵਲੋਂ ਪੜਾਈ ਵਿੱਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੈਗ , ਕਾਪੀਆਂ ਅਤੇ ਟੀ ਸ਼ਰਟਾਂ ਭੇਂਟ ਕੀਤੀਆਂ । ਤਰਸੇਮ ਪੈਂਥਰ ਜੀ ਦੇ ਪਰਿਵਾਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਲਈ 200 ਕਾਪੀਆਂ ਭੇਂਟ ਕੀਤੀਆਂ ਗਈਆਂ। ਸਤਿਕਾਰਯੋਗ ਐਨਆਰਆਈ ਵੀਰ ਬੌਬੀ ਯੂ਼ ਕੇ ਵੱਲੋਂ ਪ੍ਰੋਗਰਾਮ ਕਰਵਾਉਣ ਲਈ 20000 ਰੁਪਏ ਭੇਂਟ ਕੀਤੇ ।  ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡ ਵਿੱਚ ਕਰਵਾਏ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਨੂੰ 2 ਵੱਡੇ ਐੱਲ ਈ ਡੀ  ਪੈਨਲ ਅਤੇ 10 ਕੰਪਿਊਟਰ ਕੁੱਲ 4 ਲੱਖ ਰੁਪਏ ਦੀ ਲਾਗਤ ਨਾਲ ਦਿੱਤੇ ਗਏ । ਇਸ ਮੌਕੇ ਸੁਰਿੰਦਰ ਵਿਰਦੀ , ਰਾਮਕਿਸ਼ਨ , ਮੱਖਣ ਬੱਬੂ , ਪ੍ਰਿੰਸੀਪਲ ਹਰਮੇਸ਼ ਘੇੜਾ ਜੀ, ਡੀਪੀ ਹਰਮੇਸ਼ ਕੈਲੇ , ਐਸ ਐਮ ਸੀ ਚੇਅਰਮੈਨ ਰਣਜੀਤ ਲਾਲ , ਅਸ਼ੋਕ ਬੰਗੜ , ਮਦਨ ਲਾਲ, ਸੁਰੇਸ਼ ਕੁਮਾਰ , ਹਰਜਿੰਦਰ ਪਾਲ , ਸੁੱਚਾ ਵਿਰਕ, ਕਸ਼ਮੀਰ ਵਿਰਕ , ਦੇਵ ਵਿਰਕ , ਪਾਲ ਸਾਬਕਾ ਪੰਚ , ਰਾਮਜੀ ਸਾਬਕਾ ਪੰਚ , ਪ੍ਰੇਮ ਪੰਚ , ਸੁਖਪ੍ਰੀਤ ਪੰਚ , ਬਿੰਦਰ ਕੌਰ ਪੰਚ , ਕਾਂਤਾ ਪੰਚ , ਅਮਰਜੀਤ ਕੌਰ ਪੰਚ , ਬਲਜੀਤ ਪੰਚ , ਸਾਬਕਾ ਪੰਚ ਬਲਜੀਤ , ਮਨਦੀਪ ਕੌਰ ਬਲਾਕ ਪ੍ਰਧਾਨ , ਬੇਬੀ ਅਤੇ ਹੋਰ ਨਗਰ ਨਿਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ। ਅਖੀਰ ਵਿੱਚ ਮੈਡਮ ਪਰਮਜੀਤ ਕੌਰ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗਰਮੀਆਂ ਵਿੱਚ ਪਲਾਸਟਿਕ ਬੋਤਲਾਂ ਵਾਲੀਆਂ ਡਰਿੰਕਸ—ਸਹੂਲਤ ਜਾਂ ਸਿਹਤ ਲਈ ਚੁਣੌਤੀ?
Next articleਐੱਨ ਆਰ ਆਈ ਸ. ਮੇਜਰ ਸਿੰਘ ਕੇਨੈਡਾ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੰਡੀ ਨੂੰ ਦਿੱਤੀ 25 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ