*ਕੇਂਦਰ ਸਰਕਾਰ ਵਲੋਂ ਲਾਗੂ ਯੂਨੀਫਾਈਡ ਪੈਨਸ਼ਨ ਸਕੀਮ ਮੁਲਾਜ਼ਮਾਂ ਨਾਲ ਵੱਡਾ ਧੋਖਾ:- ਕਰਨੈਲ ਫਿਲੌਰ
*ਆਪ ਦੀ ਸੀਨੀਅਰ ਲੀਡਰਸ਼ਿਪ ਇਸ ਸਕੀਮ ਨੂੰ ਪਹਿਲਾਂ ਹੀ ਮੁਲਾਜ਼ਮਾਂ ਨਾਲ ਧੋਖਾ ਕਰਾਰ ਦੇ ਚੁੱਕੀ ਹੈ -ਕੁਲਦੀਪ ਵਾਲੀਆ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)– ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਜਿਲ੍ਹਾ ਜਲੰਧਰ ਦੀਆਂ ਵੱਖ ਵੱਖ ਸੰਸਥਾਵਾਂ ਵਿੱਚ ਯੂ ਪੀ ਐੱਸ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਕਿਹਾ ਕਿ ਐਨ ਪੀ ਐੱਸ ਅਤੇ ਯੂ ਪੀ ਐੱਸ ਸਾਰੇ ਕਰਮਚਾਰੀਆਂ ਨਾਲ ਧੋਖਾ ਹੈ, ਜਦੋਂ ਤਕ ਪੁਰਾਣੀ ਪੈਂਨਸ਼ਨ ਬਹਾਲ ਨਹੀਂ ਹੋ ਜਾਂਦੀ ਉਦੋਂ ਤੱਕ ਸੰਘਰਸ ਜਾਰੀ ਰਹੇਗਾ। ਅੱਜ ਵੱਖ ਵੱਖ ਸੰਸਥਾਵਾਂ ਵਿੱਚ ਕਾਪੀਆਂ ਸਾੜੀਆਂ ਗਈਆਂ ਜਿਹਨਾਂ ਵਿਚ ਸਰਕਾਰੀ ਹਾਈ ਸਕੂਲ ਮਾਓ ਸਾਹਿਬ, ਸਰਕਾਰੀ ਸੈਕੰਡਰੀ ਸਕੂਲ ਪਰਤਬਪੂਰਾ, ਸੈਕੰਡਰੀ ਸਕੂਲ ਬੜਾ ਪਿੰਡ, ਮਿਡਲ ਸਕੂਲ ਮੀਆਂਵਾਲ, ਮਿਡਲ ਸਕੂਲ ਕੰਗ ਅਰਈਆਂ, ਮਿਡਲ ਸਕੂਲ ਸੰਗਤ ਪੁਰ, ਹਾਈ ਸਕੂਲ ਗੰਨਾ ਪਿੰਡ, ਹਾਈ ਸਕੂਲ ਹਰੀਪੁਰ ਖਾਲਸਾ,ਮਿਡਲ ਸਕੂਲ ਖੇਲਾ,ਪ੍ਰਾਇਮਰੀ ਸਕੂਲ ਮਾਓ ਸਾਹਿਬ, ਮੀਆਂਵਾਲ ਆਦਿ। ਇਸ ਮੌਕੇ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਏਕੀਕਿ੍ਤ ਪੈਨਸ਼ਨ ਯੋਜਨਾ (ਯੂ ਪੀ ਐਸ)ਦਾ ਨੋਟੀਫਿਕੇਸ਼ਨ ਬੀਤੇ 25 ਜਨਵਰੀ ਨੂੰ ਜਾਰੀ ਹੋਣ ਤੇ ਕਰਮਚਾਰੀਆਂ ਨੇ ਕੇਂਦਰ ਸਰਕਾਰ ਦਾ ਇਸ ਨੂੰ ਇਕ ਹੋਰ ਧੋਖਾ ਕਰਾਰ ਦਿੱਤਾ ਹੈ ਇਸ ਮੌਕੇ ਕੋ ਕਨਵੀਨਰ ਦਿਲਬਾਗ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ ਦਿਨੀ ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੀ ਜੋ ਐਸ.ਓ.ਪੀ ਜਾਰੀ ਕੀਤੀ ਹੈ, ਉਹ ਬਹੁਤ ਹੀ ਘਾਤਕ ਹੈ ਕਿਉਂਕਿ ਉਪਰੋਕਤ ਸਕੀਮ ਦੇ ਅਨੁਸਾਰ ਸਰਕਾਰ ਮੁਲਾਜ਼ਮਾਂ ਦਾ ਪੈਸਾ ਹੜੱਪ ਕੇ ਮੁਲਾਜ਼ਮਾਂ ਨੂੰ ਪੈਨਸ਼ਨ ਦੇਣਾ ਚਾਹੁੰਦੀ ਹੈ l ਉਹਨਾਂ ਕਿਹਾ ਇਸ ਸਕੀਮ ਨਾਲ ਮੁਲਾਜ਼ਮ ਨੂੰ ਰਿਟਾਇਰਮੈਂਟ ਤੋਂ ਬਾਅਦ ਖਾਲੀ ਹੱਥ ਘਰ ਨੂੰ ਤੋਰਨ ਦੀ ਸਕੀਮ ਹੈ, ਇਸ ਸਕੀਮ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਪੈਨਸ਼ਨ ਦੇ ਨਾਂ ਤੇ ਕਰਮਚਾਰੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਖੋਹਣ ਵਾਲੀ ਯੋਜਨਾ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਅਧੂਰੇ
ਨੋਟੀਫਿਕੇਸ਼ਨ ਨੂੰ ਪੂਰਾ ਕਰਕੇ 1972 ਦੇ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕਰੇ । ਉਹਨਾਂ ਕਿਹਾ ਕਿ ਆਪ ਦੇ ਸੀਨੀਅਰ ਨੇਤਾ ਸੰਜੇ ਸਿੰਘ ਇਸ ਸਕੀਮ ਨੂੰ ਪਹਿਲਾਂ ਹੀ ਮੁਲਾਜ਼ਮਾਂ ਨਾਲ ਧੋਖਾ ਕਰਾਰ ਦੇ ਚੁੱਕੇ ਹਨ 9 ਉਹਨਾਂ ਕਿਹਾ ਕਿ ਗੁਆਂਢੀ ਸੂਬੇ ਹਿਮਾਚਲ ਦੇ ਮੁੱਖ ਮੰਤਰੀ ਅਨੁਸਾਰ ਉਹਨਾਂ ਨੇ ਜੋ ਓ.ਪੀ.ਐਸ ਆਪਣੇ ਰਾਜ ਵਿੱਚ ਲਾਗੂ ਕੀਤੀ ਹੈ ਉਸ ਨਾਲ ਰਾਜ ਉੱਪਰ ਕੋਈ ਵਿੱਤੀ ਬੋਝ ਨਹੀਂ ਪਿਆ ਹੈ। ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਓ.ਪੀ.ਐਸ ਲਾਗੂ ਕਰੇ ਅਤੇ ਤੁਰੰਤ ਜੀ.ਪੀ.ਐਫ ਖਾਤੇ ਖੋਲੇ 9 ਇਸ ਮੌਕੇ ਵੇਦ ਰਾਜ, ਕਾਵਿਸ਼ ਵਾਲੀਆ, ਜਸਬੀਰ ਸਿੰਘ ਚੁੰਬਰ , ਪਵਨ ਕੁਮਾਰ, ਪਰੇਮ ਖਾਲਵਾੜਾ,ਸੰਦੀਪ ਰਾਜੋਵਾਲ,ਅਮਰਜੀਤ ਭਗਤ,ਮੋਹਣ ਲਾਲ,ਕੁਲਵੀਰ ਕੁਮਾਰ,ਮੁਕੇਸ਼ ਕੁਮਾਰ, ਸੰਦੀਪ ਕੁਮਾਰ, ਰਾਕੇਸ਼ ਠਾਕੁਰ, ਰਾਜੇਸ਼ ਭੱਟੀ,ਰਵਿੰਦਰ ਕੁਮਾਰ, ਪ੍ਰਦੀਪ ਕੁਮਾਰ, ਦਲਬੀਰ ਰਾਮ, ਵਿਪਣ ਕਾਲੜਾ ਲੇਖ ਰਾਜ ਪੰਜਾਬੀ, ਰੋਹਿਤ ਸੋਬਤੀ, ਅਮਨਦੀਪ, ਰੂਪ ਲਾਲ, ਜਗਜੀਵਨ ਸਿੰਘ, ਰਾਕੇਸ਼ ਕੁਮਾਰ, ਸੁਸ਼ੀਲ ਕੁਮਾਰ, ਰਾਜ ਕੁਮਾਰ, ਬਹਾਦੁਰ ਸਿੰਘ, ਕਮਲਜੀਤ ਸਿੰਘ, ਪ੍ਰੇਮ ਪਾਲ ਔਜਲਾ, ਹਰਭਜਨ ਸਿੰਘ, ਅਸ਼ੋਕ ਕੁਮਾਰ ਸੰਗਤ ਪੁਰ, ਪਾਵਨ ਕੁਮਾਰ ਖੇਲਾ,ਰਾਜਿੰਦਰ ਕੁਮਾਰ ਕੰਗ, ਪਰਮਜੀਤ ਸੁਮਨ,ਸੰਦੀਪ ਕੁਮਾਰ ਕੰਗ, ਪਰਮਜੀਤ ਕੰਗ, ਪ੍ਰਕਾਸ਼ ਮੀਆਂਵਾਲ, ਸੁਕੇਸ਼ ਕੁਮਾਰ, ਰਾਜਦੀਪ ਕੌਰ, ਮੋਨਿਕਾ ਰਾਣੀ, ਮੀਨਾ ਕੁਮਾਰੀ, ਅੰਜੂ ਸੰਗਤਪੁਰ, ਅੰਸ਼ੂ ਰਾਣੀ, ਬਲਜਿੰਦਰ ਕੌਰ ਸੰਗਤਪੁਰ, ਸਰੋਜ ਰਾਣੀ, ਹਰਵਿੰਦਰ ਕੌਰ, ਅੰਜੂ ਵਿਰਦੀ,ਨੀਰੂ ਸ਼ਰਮਾਂ, ਜਸਪ੍ਰੀਤ ਕੌਰ, ਪੁਸ਼ਪਿੰਦਰ ਕੌਰ, ਸੰਤੋਸ਼ ਕੁਮਾਰੀ, ਸਵਰਨਜੀਤ ਕੌਰ, ਰੀਨਾ ਰਾਣੀ, ਰਾਜਦੀਪ ਕੌਰ, ਅਤੇ ਹੋਰ ਸਾਥੀ ਹਾਜ਼ਰ ਸਨ।
https://play.google.com/store/apps/details?id=in.yourhost.samaj