(ਸਮਾਜ ਵੀਕਲੀ)
ਅੱਜਕਲ ਉਹ ਨਹੀਂ ਹੈ ਸੰਤ ਲੋਕੋ,
ਜੋ ਨਾ ਸ਼ਾਤਰ ਹੋਵੇ ਨਾ ਚਲੰਤ ਲੋਕੋ।
ਸ਼ਰਧਾਂਲੂਆਂ ਨੂੰ ਦੇਵੇ ਸਿੱਖਿਆ ਨੈਤਿਕਤਾ ਦੀ,
ਪਰ ਖੁਦ ਦੇ ਮੱਥੇ ਤੇ ਲੱਗੇ ਹੋਣ ਕਲੰਕ ਲੋਕੋ,
ਖੁਦ ਬਣਕੇ ਰਹੂ ਸਲਤਨਤ ਦਾ ਬਾਦਸ਼ਾਹ,
ਤੁਹਾਨੂੰ ਰੱਖੂਗਾ ਸਦਾ ਹੀ ਰੰਕ ਲੋਕੋ,
ਗੱਲ ਵੱਖਰੀ ਹੈ ਕਿ ਸਾਰੇ ਇੱਕੋ ਜਿਹੇ ਨਹੀਂ,
ਪਰ ਜਿੰਨੇ ਮਾੜੇ ਹਨ ਉਹ ਨੇ ਬੇਅੰਤ ਲੋਕੋ,
ਚੱਲਦੇ ਮੁਕੱਦਮੇਂ ਇਹਨਾਂ ਤੇ ਉਹ ਚੱਲੀ ਜਾਣੇ ਨੇ,
ਉਦੋਂ ਤੱਕ ਤੁਹਾਡੇ ਜੀਵਨ ਦਾ ਹੋ ਜਾਣਾ ਅੰਤ ਲੋਕੋ,
Harish kumar
9465023000



