ਹੁਣ ਰੁੱਖਾਂ ਨੂੰ ਸੰਭਾਲਣ ਦਾ ਵੇਲਾ…

(ਸਮਾਜ ਵੀਕਲੀ)

ਬਰਸਾਤ ਦੇ ਮੌਸਮ ਦੌਰਾਨ ਵੱਖ – ਵੱਖ ਕਲੱਬਾਂ , ਸੰਸਥਾਂਵਾਂ ਤੇ ਲੋਕਾਂ ਨੇ ਵਣ – ਮਹਾਂਉਤਸਵ ਮਨਾਇਆ ਤੇ ਵੱਡੀ ਗਿਣਤੀ ਵਿੱਚ ਪੌਦੇ ਲਗਾਏ। ਜੋ ਕਿ ਸਮੁੁੱਚੀ ਮਨੁੱਖਤਾ ਅਤੇ ਵਾਤਾਵਰਨ ਲਈ ਬਹੁਤ ਜ਼ਰੂਰੀ ਤੇ ਸ਼ਲਾਘਾਯੋਗ ਪ੍ਰਾਪਤੀ ਹੈ। ਪਰ ਹੁਣ ਇਹਨਾਂ ਲਗਾਏ ਗਏ ਪੌਦਿਆਂ ਨੂੰ ਦੇਖਰੇਖ , ਸੰਭਾਲ ਤੇ ਰੱਖ – ਰਖਾਓ ਦੀ ਜ਼ਰੂਰਤ ਹੈ ਤਾਂ ਜੋ ਵਾਤਾਵਰਣ ਲਈ ਸਾਡੇ ਸਭ ਵਲੋਂ ਕੀਤੇ ਗਏ ਯਤਨਾਂ ਨੂੰ ਬੂਰ ਪੈ ਸਕੇ ਅਤੇ ਸਾਡੀਆਂ ਕੋਸ਼ਿਸ਼ਾਂ ਸਾਰਥਕ ਹੋ ਸਕਣ।

ਇਸਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਇਹਨਾਂ ਲਗਾਏ ਗਏ ਪੌਦਿਆਂ ਵੱਲ ਇੱਕ ਨਿਗਾਹ ਜ਼ਰੂਰ ਮਾਰੀਏ; ਤਾਂ ਜੋ ਇਹਨਾਂ ਪੌਦਿਆਂ ਨੂੰ ਪਸ਼ੂਆਂ , ਜੰਗਲੀ ਜਾਨਵਰਾਂ ਤੇ ਹੋਰ ਸਮੱਸਿਆਵਾਂ ਤੋਂ ਬਚਾਇਆ ਜਾ ਸਕੇ ਤੇ ਇਹ ਪੌਦੇ ਵੱਡੇ ਹੋ ਕੇ ਰੁੱਖ ਬਣ ਸਕਣ। ਤਦ ਹੀ ਸਾਡੇ ਸਾਰਿਆਂ ਦੇ ਕੀਤੇ ਉਪਰਾਲਿਆਂ ਨੂੰ ਬੂਰ ਪਵੇਗਾ।ਇਸਲਈ ਆਓ! ਇਸ ਗੱਲ ਵੱਲ ਧਿਆਨ ਦੇਈਏ ਅਤੇ ਲਗਾਏ ਹੋਏ ਪੌਦਿਆਂ ਨੂੰ ਜਾ ਕੇ ਸੰਭਾਲੀਏ।

ਹੁਣ ਹੈ ਪੌਦਿਆਂ ਦੀ ਸੰਭਾਲ ਦੇ ਵੇਲਾ
ਵਾਤਾਵਰਣ ਨੂੰ ਬਚਾਉਣ ਦਾ ਵੇਲਾ
ਪੌਦੇ ਬਚਾਓ
ਵਾਤਾਵਰਣ ਖੁਸ਼ਹਾਲ ਬਣਾਉ।

ਮੈਡਮ ਰਜਨੀ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਕਰੀਆ ਜੀ
Next articleਜੀਵਨ ਸਾਥੀ ਦੀ ਅਹਿਮੀਅਤ