(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਵੱਡੇ ਵਡੇਰੇ ਬਜ਼ੁਰਗਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਧਰਮ ਦੀ ਰੱਖਿਆ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਲਈ ਬਣਾਈ। ਬੜੇ ਵਧੀਆ ਚੱਲਦੇ ਸਿਸਟਮ ਦੇ ਵਿੱਚ ਹੌਲੀ ਹੌਲੀ ਪੰਜਾਬ ਨਾਲ ਸੰਬੰਧਿਤ ਰਾਜਸੀ ਧਿਰ ਇਸ ਸ਼੍ਰੋਮਣੀ ਕਮੇਟੀ ਉੱਪਰ ਕਾਬਜ਼ ਹੋ ਗਈ ਤੇ ਹੁਣ ਤੱਕ ਕਾਬਜ਼ ਹੈ। ਇਸ ਕਾਬਜ਼ ਧਿਰ ਦੇ ਵੱਲੋਂ ਆਪਣਿਆਂ ਨੂੰ ਖੁਸ਼ ਕਰਨ ਦੇ ਲਈ ਬੜਾ ਕੁਝ ਕੀਤਾ ਜਾ ਰਿਹਾ ਹੈ ਜੋ ਸਮੇਂ ਸਮੇਂ ਉੱਪਰ ਸਾਹਮਣੇ ਵੀ ਆਉਂਦਾ ਰਹਿੰਦਾ ਹੈ।ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਖੁਦ ਮੰਨਿਆ ਸੀ ਕਿ ਸ਼੍ਰੋਮਣੀ ਕਮੇਟੀ ਵਿੱਚ ਰੋਜ਼ਾਨਾ ਛੋਟੇ ਮੋਟੇ ਵੀਹ ਘਪਲੇ ਹੁੰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਘਪਲਾ ਮੋਹਾਲੀ ਚੰਡੀਗੜ੍ਹ ਵਿੱਚ ਪੈਂਦੇ ਗੁਰਦੁਆਰਾ ਅੰਬ ਸਾਹਿਬ ਨਾਲ ਸੰਬੰਧਿਤ ਸਾਹਮਣੇ ਆਇਆ ਹੈ। ਇਸ ਗੁਰਦੁਆਰਾ ਸਾਹਿਬ ਦੀ ਜਮੀਨ ਜੋ ਕਿ ਪਿੰਡ ਸੈਣੀ ਮਾਜਰਾ ਵਿੱਚ ਹੈ ਉਸ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਕਾਰਵਾਈ ਤੇ ਮਿਲੀ ਭੁਗਤ ਕਰਦਿਆਂ ਹੋਇਆਂ ਕਰੋੜਾਂ ਦੀ ਜਮੀਨ ਨੂੰ ਸਿਰਫ ਇਕ ਕਰੋੜ 32 ਲੱਖ ਵਿੱਚ ਵੇਚ ਦਿੱਤਾ। ਇਸ ਜ਼ਮੀਨ ਦੀ ਰਜਿਸਟਰੀ ਤੱਕ ਹੋ ਗਈ ਹੈ ਚਾਰ ਬੰਦਿਆਂ ਨੇ ਜਮੀਨ ਖਰੀਦੀ ਹੈ ਰਜਿਸਟਰੀ ਆਦਿ ਹੋਣ ਤੋਂ ਬਾਅਦ ਪਰਸੋਂ ਇਹ ਮਾਮਲਾ ਸਾਹਮਣੇ ਆਇਆ ਫਿਰ ਤੁਹਾਨੂੰ ਪਤਾ ਕਿ ਰੌਲਾ ਤਾਂ ਪੈਣਾ ਹੀ ਸੀ ਤੇ ਅਖੀਰ ਨੂੰ ਜਦੋਂ ਸਾਰਾ ਮਾਮਲਾ ਸਾਹਮਣੇ ਆਇਆ ਤਾਂ ਅੱਜ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਚੰਡੀਗੜ੍ਹ ਦੇ ਵਿੱਚ ਪੁੱਜਦੇ ਨੇ ਸਾਰੇ ਮਾਮਲੇ ਨੂੰ ਦੇਖਣ ਲਈ ਸੈੱਟ ਕਰਨ ਦੇ ਲਈ ਆਪਸੀ ਗੱਲਬਾਤ ਹੁੰਦੀ ਹੈ। ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਵਿੱਚ ਪੱਤਰਕਾਰਾਂ ਨੇ ਅੰਦਰੋਂ ਕਈ ਗੱਲਾਂ ਬਾਤਾਂ ਕੱਢੀਆਂ ਜਿਸ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਜਵਾਬ ਨਹੀਂ ਆਇਆ ਕਰੋੜਾਂ ਦੀ ਵਿਕੀ ਜਮੀਨ ਰਜਿਸਟਰੀ ਹੋਣ ਤੋਂ ਬਾਅਦ ਸਾਡੀ ਮਹਾਨ ਸਿੱਖ ਸੰਸਥਾ ਜਾਗੀ ਹੈ। ਇੱਥੋਂ ਸਾਫ ਜ਼ਾਹਰ ਹੁੰਦਾ ਕਿ ਜੋ ਪ੍ਰਧਾਨ ਜੀ ਘਪਲੇ ਖੁਦ ਕਹਿ ਰਹੇ ਹਨ। ਉਹ ਜੱਗ ਜਾਹਰ ਹਨ। ਹੁਣ ਪ੍ਰਧਾਨ ਧਾਮੀ ਨੇ ਖੁਦ ਇੱਕ ਪਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਬਿਲਕੁਲ ਇਹ ਜ਼ਮੀਨ ਗਲਤ ਤਰੀਕੇ ਨਾਲ ਵੇਚੀ ਗਈ ਹੈ ਉਹਨਾਂ ਕਿਹਾ ਕਿ ਇਸ ਦੀ ਜਿੰਮੇਵਾਰੀ ਮੈਨੇਜਰ ਦੀ ਹੈ ਜਿਸ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਇੱਕ ਕਾਰਵਾਈ ਕਮੇਟੀ ਬਣਾ ਦਿੱਤੀ ਗਈ ਹੈ ਜੋ ਇਸ ਕੇਸ ਦੀ ਕਾਰਵਾਈ ਤੇ ਪੈਰਵਾਈ ਕਰੇਗੀ।ਹੁਣ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਇਦਾਦਾਂ ਜਮੀਨਾਂ ਦੀ ਦੇਖਭਾਲ ਲਈ ਇੱਕ ਵਿਸ਼ੇਸ਼ ਟੀਮ ਬਣੀ ਹੋਈ ਹੈ ਪਟਵਾਰੀ ਆਦਿ ਸਭ ਕੁਝ ਹੈ। ਪਰ ਫਿਰ ਚੰਡੀਗੜ੍ਹ ਮੋਹਾਲੀ ਦੀ ਬੁੱਕਲ ਵਿੱਚ ਵਸੇ ਇਸ ਗੁਰਦੁਆਰਾ ਸਾਹਿਬ ਦੀ ਜਮੀਨ ਨੂੰ ਇਸ ਤਰ੍ਹਾਂ ਇੱਕ ਮੈਨੇਜਰ ਵੇਚ ਸਕਦਾ ਹੈ। ਆਪਣੇ ਆਪ ਵਿੱਚ ਹੀ ਇਹ ਬਹੁਤ ਵੱਡਾ ਘਪਲਾ ਹੈ ਜੇਕਰ ਇਹ ਗੱਲ ਬਾਹਰ ਨਾ ਆਉਂਦੀ ਤਾਂ ਸ਼ਾਇਦ ਇਸ ਦੇ ਉੱਪਰ ਵੀ ਪਰਦਾ ਪਾਇਆ ਜਾ ਸਕਦਾ ਸੀ। ਸੰਗਤ ਜੀ ਤੁਹਾਡੇ ਸਾਹਮਣੇ ਹੀ ਹੈ ਸ਼੍ਰੋਮਣੀ ਕਮੇਟੀ ਵਿੱਚ ਕੀ ਕੁਝ ਹੋ ਰਿਹਾ ਹੈ ਜੇ ਕੋਈ ਮੇਰੇ ਵਰਗਾ ਲਿਖਦਾ ਹੈ ਤਾਂ ਫਿਰ ਇਸ ਨਾਲ ਜੁੜੀ ਹੋਈ ਰਾਜਨੀਤਿਕ ਪਾਰਟੀ ਦੇ ਆਗੂ ਸਾਨੂੰ ਹੀ ਬੁਰਾ ਭਲਾ ਕਹਿਣ ਲੱਗ ਜਾਂਦੇ ਹਨ। ਮਾਮਲਾ ਤੁਹਾਡੇ ਸਾਹਮਣੇ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





