(ਸਮਾਜ ਵੀਕਲੀ)
ਰਾਹ ਔਖੇ ਨੇ, ਪਰ ਸਫ਼ਰ ਜਾਰੀ ਏ,
ਹਰ ਥਕਾਵਟ ਦੇ ਪਿੱਛੇ ਲੁਕੀ ਜ਼ਿੰਮੇਵਾਰੀ ਏ।
ਜਿੰਦਗੀ ਜਦ ਕਦੇ ਹੌਂਸਲਾ ਪਰੇ ਸੁੱਟੇ,
ਉਸ ਵੇਲੇ ਹੀ ਅੰਦਰੋਂ ਜੰਗ ਜ਼ਾਰੀ ਏ।
ਟੁੱਟਣ ਨਾਲ ਸਭ ਕੁਝ ਮੁਕਦਾ ਨਹੀਂ,
ਬਚੀ ਰਹੀ ਚੀਕ ਵਿੱਚ ਵੀ ਹਲਚਲ ਰਹੀ।
ਸੰਘਰਸ਼ ਦੇ ਪਲ ਜਦ ਪੱਥਰ ਬਣ ਜਾਣ,
ਉਨ੍ਹਾਂ ਦੀ ਓਟ ਹੇਠ ਹੀ ਮੰਜਿਲ ਰਹੀ।
ਕਿਸੇ ਦੀ ਹਾਰ ‘ਤੇ ਹੱਸ ਨਾ ਕਦੇ,
ਕਿਉਂਕਿ ਕਦੇ ਕਦੇ ਹਾਰ ਵੀ ਜਿੱਤ ਨਾਲੀ ਹੁੰਦੀ।
ਜੋ ਰੋਸ਼ਨੀ ਲੱਭਦਾ ਅੰਨ੍ਹੇਰਾ ਪਾਰ ਕਰਕੇ,
ਉਹੀ ਰਾਹੀ ਅਸਲ ਵਿੱਚ ਕਾਬਿਲ ਹੁੰਦੀ।
ਜਿੰਦਗੀ ਦੀ ਹਰ ਠੋਕਰ ਸਿਖਾਉਂਦੀ ਏ ਕੁਝ,
ਹੌਸਲੇ ਦੀ ਜੇਤੂ ਬਣਾਉਂਦੀ ਏ ਕੁਝ।
ਸਬਰ ਕਰ, ਤੂੰ ਵੀ ਚਮਕੇਂਗਾ ਇੱਕ ਦਿਨ,
ਇਤਿਹਾਸ ਦੀਆਂ ਸਤਰਾਂ ‘ਚ ਲਿਖਾਊਂਦੀ ਏ ਕੁਝ।
ਮੰਜੂ ਰਾਇਕਾ।



