(ਸਮਾਜ ਵੀਕਲੀ)
ਕੁੜੀਏ ਨੀ ਕੁੜੀਏ
ਨੀ ਕਿਸਮਤ ਰੁੜੀਏ
ਕਈ ਰਿਸ਼ਤਿਆਂ ਦੇ ਵਿਚ ਜੂੜੀ ਏ
ਹਰ ਪਲ ਆਪਣੇ ਹੱਕਾਂ ਖਾਤਰ ਲੜਿਆ
ਆਖਿਰ ਨੂੰ ਹਰ ਮੋੜ ਤੇ ਕਲੀ ਖੜੀ ਏ
ਜਿਸ ਘਰ ਵਿੱਚ ਸਾਰੀ ਜ਼ਿੰਦਗੀ ਲਾਉਣੀ ਏ
ਕਫਨ ਪੇਕਿਆਂ ਦਾ ਆਖਿਰ ਕੀ ਤੂੰ ਪਾਉਣੀ ਏਂ
ਪੇਕੇ ਕਹਿਣ ਧੰਨ ਪਰਾਇਆ
ਸਹੁਰੇ ਕਹਿਣ ਬੇਗਾਨੀ
ਦੋਵੇਂ ਘਰ ਕਹਿਣ ਨੂੰ ਤੇਰੇ
ਫਿਰ ਦੋਵੇਂ ਪਾਸਿਓਂ ਕਿਉਂ ਤੋਂ ਬੇਗਾਨੀ
ਕੀ ਕਿਸਮਤ ਲਿਖਾਈਏ
ਹਰ ਪਾਸਿਓਂ ਤੂੰ ਪਰਾਈ ਏ
ਉੱਮਰ ਸਾਰੀ ਡਰਦੀ ਦੀ ਲੰਘਦੀ
ਕਦੀ ਪਿਤਾ ਤੋਂ
ਕਦੀ ਭਰਾਵਾਂ ਤੋਂ
ਫਿਰ ਪਤੀ ਦੇ ਡਰ ਤੋਂ
ਆਖਿਰ ਵਿੱਚ ਪੁੱਤਾ ਨੇ ਤੂੰ ਤੜਫਾਈ ਏ
ਸਮਝ ਮੈਨੂੰ ਆਵੇ ਨਾ
ਕੀ ਕਿਸਮਤ ਲਿਖਾ ਕੇ ਲਿਆਈਆਂ
ਹਰ ਪਾਸੋਂ ਕੁੜੀਏ
ਤੂੰ ਪਰਾਈ
ਤੂੰ ਪਰਾਈ
ਲੇਖਕ – ਜਸਪ੍ਰੀਤ ਕੌਰ ਗੁਰਨਾ
ਪਤਾ–ਚੱਠੇ ਸੇਖਵਾਂ (ਸੰਗਰੂਰ)
ਨੰਬਰ–94171-08223
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly