ਨਹੀਂ ਰੁਕ ਰਿਹਾ ਅਵਾਰਾ ਕੁੱਤਿਆਂ ਦਾ ਕਹਿਰ, ਲੇਖਕ ਤਜਿੰਦਰ ਸਿੰਘ ਮਵੀ ਅਵਾਰਾ ਕੁੱਤਿਆਂ ਨੇ ਵੱਢਿਆ

ਚੰਡੀਗੜ੍ਹ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ ਸਾਡੇ ਦੇਸ਼ ਦੇ ਵਿੱਚ ਇੱਕ ਨਹੀਂ ਅਨੇਕਾਂ ਸਮੱਸਿਆਵਾਂ ਅਜਿਹੀਆਂ ਹਨ ਜਿਨਾਂ ਦਾ ਲੰਮੇ ਸਮੇਂ ਤੋਂ ਹੀ ਕੋਈ ਹੱਲ ਨਹੀਂ ਹੋ ਰਿਹਾ ਸਾਡੇ ਸਮੁੱਚੇ ਦੇਸ਼ ਵਾਂਗ ਪੰਜਾਬ ਵਿੱਚ ਹੀ ਅਵਾਰਾ ਡੰਗਰਾਂ ਦੇ ਝੁੰਡ ਤੇ ਅਵਾਰਾ ਕੁੱਤਿਆਂ ਦੀਆਂ ਟੋਲੀਆਂ ਸ਼ਹਿਰਾਂ ਤੇ ਪੇਂਡੂ ਇਲਾਕਿਆਂ ਵਿੱਚ ਆਮ ਹੀ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਅਵਾਰਾ ਡੰਗਰ ਕਿਸੇ ਵੇਲੇ ਵੀ ਕਿਸੇ ਉੱਤੇ ਹਮਲਾ ਕਰ ਦਿੰਦੇ ਹਨ ਗੱਡੀ ਆਦਿ ਦਾ ਨੁਕਸਾਨ ਕਰ ਦਿੰਦੇ ਹਨ ਠੀਕ ਇਸੇ ਤਰ੍ਹਾਂ ਹੀ ਅਵਾਰਾ ਕੁੱਤਿਆਂ ਨੇ ਵੀ ਲੋਕਾਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ ਹੇੜਾਂ ਦੀਆਂ ਹੇੜਾਂ ਫਿਰਦੀਆਂ ਅਵਾਰਾ ਕੁੱਤਿਆਂ ਨੇ ਅਨੇਕਾਂ ਵਾਰ ਛੋਟੇ ਛੋਟੇ ਬੱਚਿਆਂ ਪਸ਼ੂਆਂ ਆਦਿ ਨੂੰ ਤਾਂ  ਵੱਢਿਆ ਹੀ ਹੈ ਸਗੋਂ ਵੱਡਿਆਂ ਉੱਤੇ ਵੀ ਇਹਨਾਂ ਕੁੱਤਿਆਂ ਨੇ ਹਮਲੇ ਕੀਤੇ ਹਨ।
    ਅਜਿਹਾ ਹੀ ਤਾਜ਼ਾ ਘਟਨਾ ਕਰਮ ਸਾਹਮਣੇ ਆਇਆ ਹੈ ਕਿ ਖਰੜ ਸ਼ਹਿਰ ਦੇ ਵਿੱਚ ਅਵਾਰਾ ਕੁੱਤੇ ਬਹੁਗਣਤੀ ਵਿੱਚ ਘੁੰਮਦੇ ਅਕਸਰ ਹੀ ਨਜ਼ਰ ਆਉਂਦੇ ਹਨ ਇਹ ਲੋਕਾਂ ਨੂੰ ਵੱਢਦੇ ਵੀ ਹਨ ਇਸੇ ਤਰ੍ਹਾਂ ਹੀ ਪੰਜਾਬੀ ਲੇਖਕ ਤਜਿੰਦਰ ਸਿੰਘ ਮਵੀ ਜੋ ਆਪਣੇ ਮੋਟਰਸਾਈਕਲ ਉੱਤੇ ਆਪਣੇ ਘਰ ਨੂੰ ਜਾ ਰਿਹਾ ਸੀ ਉਸ ਉੱਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਮੋਟਰਸਾਈਕਲ ਤੇਜ਼ ਹੋਣ ਦੇ ਬਾਵਜੂਦ ਵੀ ਕੁੱਤੇ ਉਸ ਦੀਆਂ ਲੱਤਾਂ ਨੂੰ ਪੈ ਗਏ ਉਸ ਨੂੰ ਵੱਢ ਦਿੱਤਾ ਤੇ ਉਸ ਦੀਆਂ ਲੱਤਾਂ ਉੱਤੇ ਜਖਮ ਹੋ ਗਏ ਮੋਟਰਸਾਈਕਲ ਤੇਜ ਭਜਾਉਣ ਕਾਰਨ ਤਜਿੰਦਰ ਸਿੰਘ ਮਵੀ ਦਾ ਬਚਾਅ ਹੋ ਗਿਆ ਨਹੀਂ ਤਾਂ ਕੋਈ ਵੀ ਅਣਹੋਣੀ ਘਟਨਾ ਵਾਪਰ ਰਹੀ ਸੀ। ਤੇਜਿੰਦਰ ਸਿੰਘ ਅਨੁਸਾਰ ਉਸ ਤੋਂ ਬਾਅਦ ਮੈਂ ਆਪਣੇ ਮਹੱਲੇ ਦੇ ਵਿਅਕਤੀਆਂ ਨੂੰ ਨਾਲ ਲੈ ਕੇ ਨਗਰ ਕੌਂਸਲ ਪਾਸ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਅਵਾਰਾ ਕੁੱਤਿਆਂ ਨੂੰ ਫੜਨ ਦਾ ਯਤਨ ਕੀਤਾ ਹੈ ਗੱਡੀ ਵੀ ਮੰਗਾਈ ਹੈ ਪਰ ਲੋਕ ਹੀ ਇਹਨਾਂ ਦਾ ਬਚਾਅ ਕਰਨ ਲਈ ਸਾਡਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹਨ ਉਧਰ ਦੂਜੇ ਪਾਸੇ ਮੇਨਕਾ ਗਾਂਧੀ ਜਦੋਂ ਕੇਂਦਰ ਮੰਤਰੀ ਸੀ ਤਾਂ ਉਸ ਵੇਲੇ ਉਹਨੇ ਇਹਨਾਂ ਜਾਨਵਰਾਂ ਦੇ ਸਬੰਧੀ ਕਾਨੂੰਨ ਬਣਾਇਆ ਸੀ ਅਜਿਹੇ ਕਾਨੂੰਨ ਤੋਂ ਡਰਦੇ ਹੋਏ ਵੀ ਕਾਰਵਾਈ ਨਹੀਂ ਹੋ ਰਹੀ ਪਰ ਇੱਥੇ ਇਹ ਦੇਖਣਾ ਬਣਦਾ ਹੈ ਕਿ ਜਦੋਂ ਵਿਅਕਤੀ ਉੱਤੇ ਅਵਾਰਾ ਕੁੱਤੇ ਜਾਂ ਡੰਗਰ ਹਮਲਾ ਕਰ ਦੇਣ ਫਿਰ ਉਸ ਲਈ ਜਿੰਮੇਵਾਰ ਕੌਣ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਹੀਂ ਰੁਕ ਰਿਹਾ ਅਵਾਰਾ ਕੁੱਤਿਆਂ ਦਾ ਕਹਿਰ, ਲੇਖਕ ਤਜਿੰਦਰ ਸਿੰਘ ਮਵੀ ਅਵਾਰਾ ਕੁੱਤਿਆਂ ਨੇ ਵੱਢਿਆ
Next articleਕਵਿਤਾ