(ਸਮਾਜ ਵੀਕਲੀ)
ਕੌਣ ਕਹਿੰਦਾ ਹੈ ਆਜ਼ਾਦ ਹੋਇਆ ਦੇਸ਼ ਨੂੰ
ਕੱਢੇ ਗੋਰੇ ਅੰਗਰੇਜ ਕਾਲੇ ਫੇਰ ਆਏ ਨੇ,
ਸਾਡਿਆ ਹੱਕਾਂ ਤੇ ਜਾਂਦੇ ਡਾਕੇ ਵੱਜਦੇ
ਦਸ ਨੋਹਾ ਦੀ ਕਮਾਈਏ ਨਾ ਕਿਸੇ ਤੋ ਮੰਗਦੇ
ਸਾਨੂੰ ਦਿਉ ਰੁਜ਼ਗਾਰ, ਨਾ ਹੀ ਮੰਗਦੇ ਉਧਾਰ
ਰੱਦ ਡਿਗਰੀਆਂ ਪੈਸੇ ਵਾਲ਼ੇ ਲਾਏ ਨੇ…
ਸਾਡੀ ਪਹੁੰਚੋ ਬਾਹਰ ਹੋ ਗਈ ਸਿੱਖਿਆ
ਦੇਸ਼ ਹੈ ਮਹਾਨ ਕਿਤਾਬਾਂ ਵਿੱਚ ਲਿਖਿਆ
ਇਹ ਦੇਸ਼ ਨਾ ਮਹਾਨ, ਕੱਢੀ ਜਨਤਾ ਦੀ ਜਾਨ
ਉਦੂ ਵੱਧ ਕੇ ਜ਼ੁਲਮ ਜਾਲਮਾ ਨੇ ਢ਼ਾਹੇ ਨੇ…….
ਚਾਰੇ ਪਾਸੇ ਬੋਲ ਬਾਲਾ ਰਿਸ਼ਵਤਖੋਰੀ ਦਾ
ਪੈਸੇ ਬਿਨਾ ਅਫ਼ਸਰਾਂ ਘਰੇ ਮੋੜੀ ਦਾ
ਲੱਗਣ ਹਜ਼ਾਰਾ ਦੇ ਪੱਤੇ, ਕੰਮ ਬਣਦੇ ਨਾ ਪੱਕੇ
ਐਵੇ ਕਰ ਕਰ ਲੋਕੀ ਇਹਨਾਂ ਨੇ ਸਤਾਏ ਨੇ…….
ਦੇਸ਼ ਦੀ ਜਵਾਨੀ ਨਸ਼ਿਆ ਚ ਗਾਲਤੀ
ਚੁੱਲਿਆ ਚ ਹੁਣ ਨਾ ਹੀ ਅੱਗ ਬਾਲਦੀ
ਕਿਸ਼ਾਨ ਹੋ ਗਏ ਕਰਜ਼ਾਈ, ਜਿੰਦ ਜਾਂਦੇ ਨੇ ਮੁਕਾਈ
ਕਈ ਘੁੱਟ ਜ਼ਹਿਰ, ਰੱਸੇ ਗਲਾ ਵਿੱਚ ਪਾਏ ਨੇ…..
ਲੁੱਟ ਲੁੱਟ ਲੋਕਾਂ ਨੂੰ ਇਹ ਸਾਹੂਕਾਰ ਬਣ ਗਏ
ਇਹਨਾਂ ਬਾਹਰਲਿਆਂ ਦੇਸ਼ਾਂ ਚ ਬਜਾਰ ਬਣ ਗਏ
ਸਾਡੇ ਟੈਕਸਾਂ ਦਾ ਪੈਸਾ, ਪਿਆ ਬਾਹਰਲਿਆਂ ਦੇਸ਼ਾਂ
ਸਵਿਸ ਬੈਂਕਾਂ ਵਿੱਚ ਚੱਕ ਚੱਕ ਪਾਏ ਨੇ…….
ਵਿੱਚ ਚੌਂਕ ਮਜ਼ਦੂਰਾਂ ਦੀ ਲੱਗਦੀ ਹੈ ਮੰਡੀ
ਦਿਨੋਂ ਦਿਨ ਗ਼ਰੀਬ ਦੀ ਹੋਵੇ ਹਾਲਤ ਮੰਦੀ
ਰੋਟੀ ਖਾਂਦੇ ਇੱਕ ਟਾਈਮ ਦੀ, ਇਹ ਕਰਦੇ ਨਾ ਰਹਿਮ ਜੀ
ਲੀਡਰਾਂ ਵਿਦੇਸ਼ੀ ਖਾਣੇ ਖਾਏ ਨੇ……
ਰੂਹ ਕੁਰਲਾਵੇ ਦੇਖ ਹਾਲ ਦੇਸ਼ ਦਾ
ਨਿਹਾਲਗੜ੍ਹ ਵਾਲ਼ਾ ਨਾ ਜ਼ਮੀਰ ਵੇਚਦਾ
ਪਾਓ ਉਸ ਨੂੰ ਵੋਟ, ਜਿਸ ਚ ਹੋਵੇ ਨਾ ਕੋਈ ਖੋਟ
ਵੋਟਾਂ ਵੇਲੇ ਬਣਦੇ ਇਹ ਸਭ ਦੁੱਧ ਨਾਏ ਨੇ
ਕੌਣ ਕਹਿੰਦਾ ਹੈ ਆਜ਼ਾਦ ਹੋਇਆ ਦੇਸ਼ ਨੂੰ
ਕੱਢੇ ਗੋਰੇ ਅੰਗਰੇਜ ਕਾਲੇ ਫੇਰ ਆਏ ਨੇ…..
ਗੁਰਪ੍ਰੀਤ ਸਿੰਘ
ਪਿੰਡ ਨਿਹਾਲਗੜ੍ਹ
ਜਿਲ੍ਹਾ ਸੰਗਰੂਰ
6280305654
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly