ਨਹੀਂ ਰਹੇ ਟਰਾਂਸਪੋਰਟ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਸ: ਲਾਭ ਸਿੰਘ ਚਾਹਿਲ

ਸੰਸਕਾਰ ਅਤੇ ਅੰਤਿਮ ਅਰਦਾਸ 26 ਅਕਤੂਬਰ ਨੂੰ ਸਿਆਟਲ ਵਿਖੇ 
 ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਉਁਘੇ ਸਮਾਜ ਸੇਵੀ, ਵੱਖ-ਵੱਖ ਜਿਲਿਆਂ ਚ ਲੰਬਾ ਅਰਸਾ ਟਰਾਂਸਪੋਰਟ ਅਫਸਰ ( ਡੀਟੀਓ ) ਰਹੇ , ਸਾਬਕਾ ਡਿਪਟੀ ਡਾਇਰੈਕਟਰ ਸ: ਲਾਭ ਸਿੰਘ ਚਾਹਿਲ ਵਾਸੀ ਪਿੰਡ ਪੜੌਲ ਨੇੜੇ ਚੰਡੀਗੜ੍ਹ ਜੋ ਬੀਤੀ 16 ਅਕਤੂਬਰ ਨੂੰ 76 ਸਾਲ ਦੀ ਉਮਰ ਭੋਗ ਕੇ ਅਚਨਚੇਤ ਹੀ ਅਕਾਲ ਚਲਾਣਾ ਕਰ ਗਏ ਹਨ । ਉਹਨਾਂ ਦੀ ਮੌਤ ਦਾ ਸਬੱਬ ਉਹਨਾਂ ਨੂੰ ਅਚਨਚੇਤ ਆਇਆ ਹਾਰਟ ਅਟੈਕ ਬਣਿਆ । ਉਹ ਆਪਣੇ ਪਿੱਛੇ 2 ਬੇਟੇ ਕੰਵਲ਼ਦੀਪ ਸਿੰਘ ਚਾਹਿਲ, ਹਰਸਿਮਰਤ ਸਿੰਘ ਚਾਹਿਲ ਅਤੇ ਬੇਟੀ ਰਜਨੀਸ਼ ਕੌਰ ਨਿਸੂ ਨੂੰ ਛੱਡ ਗਏ ਹਨ। ਉਹਨਾਂ ਦਾ ਸਾਰਾ ਪਰਿਵਾਰ ਅਮਰੀਕਾ ਦੇ ਸ਼ਹਿਰ ਸਿਆਟਲ ਵਿਖੇ ਆਪਣੀ ਜ਼ਿੰਦਗੀ ਦਾ ਵਧੀਆ ਨਿਰਬਾਹ ਕਰ ਰਿਹਾ ਹੈ। ਉਹ ਲੰਬੇ ਅਰਸੇ ਤੋਂ ਆਪਣੇ ਬੱਚਿਆਂ ਦੇ ਪਰਿਵਾਰਾਂ ਕੋਲ ਹੀ ਰਹਿ ਰਹੇ ਸਨ । ਸਵਰਗੀ ਲਾਭ ਸਿੰਘ ਚਾਹਿਲ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਦੀ ਬੇਟੀ ਪਰਨੀਤ ਕੌਰ ਦੇ ਸਹੁਰਾ ਸਾਹਿਬ ਸਨ । ਬਹੁਤ ਹੀ ਵਧੀਆ ਮਿੱਠ ਬੋਲੜੇ, ਹਁਸਮੁਁਖ ,ਮਿਲਣ ਸਾਰ , ਗਿਆਨਵਾਨ ਅਤੇ ਦੋਸਤਾਨਾ ਅੰਦਾਜ਼ ਦੀ ਤਬੀਅਤ ਦੇ ਮਾਲਕ ਸ: ਲਾਭ ਸਿੰਘ ਚਾਹਿਲ ਨੇ ਜਿੱਥੇ ਪੰਜਾਬ ਸਰਕਾਰ ਵਿੱਚ ਬਤੌਰ ਡੀਟੀਓ ਅਤੇ ਡਿਪਟੀ ਡਾਇਰੈਕਟਰ ਟਰਾਂਸਪੋਰਟ ਅਧਿਕਾਰੀ ਵਜੋਂ ਵਧੀਆ ਸੇਵਾਵਾਂ ਨਿਭਾਈਆਂ, ਉਥੇ ਸਮਾਜ ਸੇਵੀ ਕੰਮਾਂ ਵਿੱਚ ਵੀ ਉਹਨਾਂ ਨੇ ਵਧੀਆ ਨਾਮਣਾ ਖੱਟਿਆ । ਉਹਨਾਂ ਨੇ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਅਤੇ ਇਮਾਨਦਾਰੀ ਦੀ ਗੁੜਤੀ ਦੇ ਕੇ ਸਮਾਜ ਦੇ ਹਾਣੀ ਬਣਾਇਆ । ਉਹਨਾਂ ਦੇ ਤਿੰਨੇ ਬੱਚੇ ਸਮਾਜ ਲਈ ਪ੍ਰੇਰਨਾ ਸਰੋਤ ਹਨ । ਉਹ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਦਾ ਦੋਸਤਾਂ ਮਿੱਤਰਾਂ ਅਤੇ ਪਰਿਵਾਰ ਵਿੱਚ ਵਧੀਆ ਆਨੰਦ ਮਾਣ ਰਹੇ ਸਨ, ਪਰ ਕੁਦਰਤ ਵੱਲੋਂ ਅਚਨਚੇਤ ਆਏ ਉਹਨਾਂ ਦੀ ਮੌਤ ਦੇ ਬੁਲਾਵੇ ਨੇ ਜਿੱਥੇ ਚਾਹਿਲ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉੱਥੇ ਉਹਨਾਂ ਦੇ ਦੋਸਤਾਂ, ਸੰਗੀ ਮਿੱਤਰਾਂ ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਸਵਰਗੀ ਲਾਭ ਸਿੰਘ ਚਾਹਲ ਦੀ ਬੇਵਕਤੀ ਮੌਤ ਉੱਤੇ ਓੁਘੇ ਕਬੱਡੀ ਪ੍ਰਮੋਟਰ ਮਨਮੋਹਨ ਗਰੇਵਾਲ ਉਰਫ ਮੋਹਣਾਂ ਜੋਧਾਂ ਸਿਆਟਲ , ਗੁਰਜਤਿੰਦਰ ਸਿੰਘ ਰੰਧਾਵਾ ਮੁੱਖ ਸੰਪਾਦਕ ਪੰਜਾਬ ਮੇਲ ਯੂਐਸਏ , ਸਰਮੁਁਖ ਸਿੰਘ ਮਾਵੀ , ਅੰਮ੍ਰਿਤਪਾਲ ਸਿੰਘ ਗੋਸਲ ,ਮਨਜੀਤ ਸਿੰਘ ਚਾਹਿਲ ,ਕਰਨੈਲ ਸਿੰਘ ਕੈਲ , ਪਾਲੀ ਅਟਵਾਲ ,ਕੁਲਵੰਤ ਸਿੰਘ ਮਿਨਹਾਸ, ਕਮਿੱਕਰ ਸਿੰਘ ਪੰਧੇਰ ਸਿਆਟਲ , ਬਲਜੀਤ ਸਿੰਘ ਸੈਂਹਬੀ ਸਿਆਟਲ, ਕਰਨ ਸਿੱਧੂ ਸਿਆਟਲ , ਖਹਿਰਾ ਬਾਈ ਸਿਆਟਲ, ਪਰਮਦੀਪ ਸਿੰਘ ਦੀਪ ਪਹਿਲਵਾਨ ਬੀਲਾ ਯੂਐਸਏ , ਉਹਨਾਂ ਦੇ ਸਾਥੀ ਇੰਦਰਜੀਤ ਸਿੰਘ ਗਰੇਵਾਲ ਜੱਸੋਵਾਲ , ਇੱਕਬਾਲ ਸਿੰਘ ਮਨੀਲਾ ,ਜਸਪਾਲ ਸਿੰਘ ਮਨੀਲਾ ਤੋਂ ਇਲਾਵਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਹਲਕਾ ਗਿੱਲ, ਵਿਧਾਇਕ ਅਸ਼ੋਕ ਪਰਾਸਰ ਪੱਪੀ ਸ਼ਾਹਪੁਰੀਆ, ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ,ਪ੍ਰਧਾਨ ਐਡਵੋਕੇਟ ਹਰਕਮਲ ਸਿੰਘ , ਹਰਦੀਪ ਸਿੰਘ ਸੈਣੀ ਰੇਲਵੇ , ਅਜੈਬ ਸਿੰਘ ਗਰਚਾ ਇੰਗਲੈਂਡ ਆਦਿ ਹੋਰ ਨਾਮੀਂ ਸ਼ਖਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਚਾਹਿਲ ਪਰਿਵਾਰ ਅਤੇ ਜਰਖੜ ਪਰਿਵਾਰ ਨਾਲ ਹਮਦਰਦੀ ਦਾ ਇਜਹਾਰ ਕੀਤਾ ਹੈ। ਸਰਦਾਰ ਲਾਭ ਸਿੰਘ ਚਾਹਲ ਹੋਰਾਂ ਦਾ ਅੰਤਿਮ ਸੰਸਕਾਰ , ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 26 ਅਕਤੂਬਰ ਨੂੰ ਸਿਆਟਲ ਵਿਖੇ ਹੀ ਹੋਵੇਗੀ । ਜਿੱਥੇ ਅੰਤਿਮ ਸੰਸਕਾਰ 26 ਅਕਤੂਬਰ ਦਿਨ ਸਨਿਚਰਵਾਰ ਨੂੰ 11 ਤੋਂ 2 ਵਜੇ ਤਁਕ ਮਾਰਲਟ ਫਿਊਨਰਲ ਹੋਮ 713 ਸੈਂਟਰਲ ਐਵਨਿਊ ਕੈਂਟ ਸਿਆਟਲ ਦੇਖੀ ਹੋਵੇਗਾ ਜਦ ਕਿ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਬਾਅਦ ਦੁਪਹਿਰ 2:30 ਤੋਂ 4:30 ਵਜੇ ਤਁਕ 26 ਅਕਤੂਬਰ ਨੂੰ ਹੀ ਪਵੇਗਾ । ਆਪ ਜੀ ਨੇ , ਸੰਸਕਾਰ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰਾਵਿੰਦਰ ਸਿੰਘ ਸਿੱਧੂ ਆਪਣੇ ਵਿਰੋਧੀ ਨੂੰ 32 ਵੋਟਾਂ ਨਾਲ ਹਰਾ ਸਰਪੰਚ ਬਣੇ
Next articleਇਹਨਾਂ/ਉਹਨਾਂ ਅਤੇ ਕਿਸ/ਕਿਨ੍ਹਾਂ/ਜਿਨ੍ਹਾਂ ਆਦਿ ਸ਼ਬਦਾਂ ਦੇ ਸ਼ੁੱਧ ਸ਼ਬਦ-ਰੂਪ ਕੀ ਹਨ ਅਤੇ ਕਿਉਂ?